ਪਠਾਨਕੋਟ : ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਟਵੀਟ ਕੀਤਾ, “ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਦੇ ‘ਮਨਪਸੰਦ ਦੋਸਤ’ ਦੀ ਦੌਲਤ ਵਿੱਚ 8 ਗੁਣਾ ਕਿਵੇਂ ਵਧ ਗਈ? ਇੱਕ ਸਾਲ ਵਿੱਚ, ਪ੍ਰਧਾਨ ਮੰਤਰੀ ਦੇ ‘ਮਨਪਸੰਦ ਦੋਸਤ’ ਦੀ ਦੌਲਤ ਵਿੱਚ 46 ਫੀਸਦੀ ਵਾਧਾ ਹੋਇਆ? ਮੀਡੀਆ ਲੋਕਾਂ ਦਾ ਧਿਆਨ ਭਟਕਾਉਂਦਾ ਰਿਹਾ, ਪ੍ਰਧਾਨ ਮੰਤਰੀ ਦੇ ‘ਦੋਸਤ’ ਜੇਬਾਂ ਭਰਦੇ ਰਹੇ, ‘ਦੋਸਤ’ ਗਰੀਬਾਂ ਦੀ ਕਮਾਈ ਚੋਰੀ ਕਰਦੇ ਰਹੇ।” ਇੱਕ ਹਫ਼ਤਾ ਪਹਿਲਾਂ ਵੀ ਰਾਹੁਲ ਗਾਂਧੀ ਨੇ ਜੀਐਸਟੀ ਨੂੰ ਲੈ ਕੇ ਕੇਂਦਰ ‘ਤੇ ਹਮਲਾ ਬੋਲਿਆ ਸੀ। ਉਨ੍ਹਾਂ ਟਵੀਟ ਕੀਤਾ ਸੀ ਕਿ, ”ਸਭ ਤੋਂ ਗਰੀਬ, 50 ਫੀਸਦੀ ਆਬਾਦੀ ਨੇ ਜੀਐਸਟੀ ਵਿੱਚ ਯੋਗਦਾਨ ਪਾਇਆ, 64 ਫੀਸਦੀ ਸਭ ਤੋਂ ਅਮੀਰ, 10 ਫੀਸਦੀ ਅਬਾਦੀ ਦਾ ਜੀ.ਐਸ.ਟੀ ਵਿੱਚ ਯੋਗਦਾਨ, 3 ਫੀਸਦੀ ‘ਗੱਬਰ ਸਿੰਘ ਟੈਕਸ’- ਅਮੀਰਾਂ ਨੂੰ ਛੋਟ, ਗਰੀਬਾਂ ਨੂੰ ਲੁੱਟ’ ਉਨ੍ਹਾਂ ਕਿਹਾ ਸੀ ਕਿ “21 ਅਰਬਪਤੀ 70 ਕਰੋੜ ਭਾਰਤੀਆਂ ਤੋਂ ਵੱਧ ਜਾਇਦਾਦ, ਸਭ ਤੋਂ ਅਮੀਰ 1 ਫੀਸਦੀ ਅਬਾਦੀ ਕੋਲ ਹਿੰਦੁਸਤਾਨ ਦੀ 40 ਫੀਸਦੀ ਦੌਲਤ, ਯੂ ਪੀ ਏ ਨੇ 20 ਕਰੋੜ ਤੋਂ ਵੱਧ ਲੋਕਾਂ ਨੂੰ ਗਰੀਬੀ ਤੋਂ ਕੱਢਿਆ। ਪੀਐਮ ਦੀ ‘ਗਰੀਬੀ ਵਧਾਓ’ ਨੀਤੀਆਂ ਨੇ ਉਨ੍ਹਾਂ ਨੂੰ ਫਿਰ ਗਰੀਬੀ ਵਿੱਚ ਧੱਕਿਆ, ਭਾਰਤ ਜੋੜੋ ਯਾਤਰਾ ਇਨ੍ਹਾਂ ਨੀਤੀਆਂ ਖਿਲਾਫ਼ ਦੇਸ਼ ਦੀ ਹੁੰਕਾਰ ਹੈ।”