ਭ੍ਰਿਸ਼ਟਾਚਾਰ ਦੀ ਮੁਕਤੀ ਤੱਕ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਨਹੀਂ ਰੁਕੇਗੀ ਲਗਾਤਾਰ ਜਾਰੀ ਰਹੇਗੀ—ਕਾਕਾ

Home » Blog » ਭ੍ਰਿਸ਼ਟਾਚਾਰ ਦੀ ਮੁਕਤੀ ਤੱਕ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਨਹੀਂ ਰੁਕੇਗੀ ਲਗਾਤਾਰ ਜਾਰੀ ਰਹੇਗੀ—ਕਾਕਾ
ਭ੍ਰਿਸ਼ਟਾਚਾਰ ਦੀ ਮੁਕਤੀ ਤੱਕ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਨਹੀਂ ਰੁਕੇਗੀ ਲਗਾਤਾਰ ਜਾਰੀ ਰਹੇਗੀ—ਕਾਕਾ

ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਹਰ ਖੇਤਰ *ਚ ਜੜੋ ਖਤਮ ਕਰਾਉਣ ਸਬੰਧੀ ਅਤੇ ਪੰਜਾਬ ਵਾਸੀਆਂ ਨੂੰ ਪਾਰਦਰਸ਼ੀ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦਿਵਾਉਣ ਲਈ ਨਿਊ ਪਟਿਆਲਾ ਵੈਲਫੇਅਰ ਕਲੱਬ ਪਿਛਲੇ ਲੰਮੇ ਸਮੇਂ ਤੋਂ ਅਵਾਜ ਬੁਲੰਦ ਕਰ ਸੰਘਰਸ਼ ਕਰਦਾ ਆ ਰਿਹਾ ਹੈ।

ਨਵੇਂ ਸਾਲ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਪੰਜਾਬ ਵਾਸੀਆਂ ਨੇ ਕਲੱਬ ਦੀ ਮੁਹਿੰਮ ਨਾਲ ਜੁੜਕੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਅਵਾਜ ਬੁਲੰਦ ਕਰਨ ਲਈ ਸੰਕਲਪ ਦੁਆਉਂਦਿਆ ਕਿਹਾ ਕਿ ਸਾਨੂੰ ਇਹ ਦਿਮਾਗ *ਚ ਕੱਢਣਾ ਪਵੇਗਾ ਕਿ ਬਿਨਾਂ ਪੈਸੇ ਦਿੱਤੇ ਕੋਈ ਕੰਮ ਨਹੀਂ ਹੁੰਦਾ, ਜੇਕਰ ਇਰਾਦੇ ਮਜਬੂਤ ਹੋਣ ਤਾਂ ਹਰ ਮੋਰਚੇ ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ, ਬਸ ਸਾਨੁੰ ਇੱਕ ਸੰਕਲਪ ਯਾਦ ਰੱਖਣਾ ਚਾਹੀਦਾ ਹੈ, ਅਸੀਂ ਕਿਸੇ ਨੂੰ ਵੀ ਕਿਸੇ ਕੰਮ ਨੂੰ ਕਰਾਉਣ ਲਈ ਕੋਈ ਰਿਸ਼ਵਤ ਨਹੀਂ ਦੇਵਾਂਗੇ ਤੇ ਨਾ ਹੀ ਰਿਸ਼ਵਤ ਖੋਰੀ ਨੂੰ ਬਰਦਾਸ਼ਤ ਕਰਾਂਗੇ ਤੇ ਇਸ ਦਾ ਵਿਰੋਧ ਹਰ ਹਾਲ *ਚ ਜਾਰੀ ਰੱਖਾਂਗੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਲੋਕਾਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਡੱਟਕੇ ਖੜੇ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੀਆਂ ਜੜ੍ਹਾ ਜਿੰਨੀਆਂ ਮਰਜੀ ਡੂੰਗੀਆਂ ਹੋਣ ਜੇਕਰ ਦ੍ਰਿੜਤਾ ਨਾਲ ਹਰ ਇੱਕ ਵਿਅਕਤੀ ਇਸਦਾ ਡੱਟਕੇ ਵਿਰੋਧ ਕਰੇ ਤਾਂ ਭ੍ਰਿਸ਼ਟਾਚਾਰ ਦੀਆਂ ਜੜ੍ਹਾ ਨੂੰ ਪੁੱਟਿਆ ਜਾ ਸਕਦਾ ਹੈ। ਭ੍ਰਿਸ਼ਟਾਚਾਰੀਆਂ ਨੇ ਅਮੀਰ ਗਰੀਬ ਹਰ ਵਰਗ ਦੇ ਲੋਕਾਂ ਦਾ ਆਰਥਿਕ ਸ਼ੋਸ਼ਣ ਕੀਤਾ ਹੈ। ਇਸ ਲਈ ਉਪਰਲੇ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਤੇ ਇਸ ਦੇ ਵਿਰੋਧੀ ਬਣਕੇ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ ਹੈ।

ਭ੍ਰਿਸ਼ਟਾਚਾਰੀਆਂ ਦੀਆ ਜਮੀਨ ਮਰੀਆਂ ਹੋਈਆਂ ਹਨ ਜਿਹੜੇ ਕਿ ਆਪਣਾ ਇਮਾਨ ਵੇਚ ਚੁੱਕੇ ਹਨ ਪੰਜਾਬ ਚੋਂ ਹਰ ਤਰ੍ਹਾਂ ਦੇ ਮਾਫੀਆ ਰਾਜ ਨੂੰ ਪੂਰੀ ਤਰ੍ਹਾਂ ਜੜ੍ਹੋ ਖਤਮ ਕਰਨ ਲਈ ਸਖਤ ਕਦਮ ਚੰਨੀ ਸਰਕਾਰ ਵਲੋਂ ਚੁੱਕੇ ਜਾਣ। ਇਨ੍ਹਾਂ ਨੇ ਪੰਜਾਬ ਦੀ ਆਰਥਿਕ ਸਥਿਤੀ ਨੂੰ ਕਮਜੋਰ ਕੀਤਾ ਤੇ ਪੰਜਾਬ ਦੇ ਲੋਕਾਂ ਨੂੰ ਗਰੀਬ ਤੇ ਲਾਚਾਰ ਬਣਾਕੇ ਰੱਖ ਦਿੱਤਾ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਪੰਜਾਬ *ਚ ਭ੍ਰਿਸ਼ਟਾਚਾਰ ਦੀ ਮੁਕਤੀ ਤੱਕ ਲੜਾਈ ਨਹੀਂ ਰੁਕੇਗੀ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਜਸਵੰਤ ਕੌਰ (ਸੋਨੀਆ) ਪ੍ਰਧਾਨ ਕਲਰ ਕਲੋਨੀ, ਕਵਿਤਾ ਅਗਰਵਾਲ, ਲਕਸ਼ਮੀ ਵਡੇਰਾ, ਸੁਰਿੰਦਰ ਕੌਰ, ਵਿਨਾਸ਼ ਦੇਵੀ, ਰਾਜਵਿੰਦਰ ਕੌਰ, ਕਿਰਨ ਰਾਣੀ, ਆਸ਼ਾ ਦੇਵੀ, ਸੁਨੀਤਾ ਕੁਮਾਰੀ, ਸਿਮਰਨ ਕੌਰ, ਊਸ਼ਾਂ ਦੇਵੀ, ਪਿਆਰਾ ਸਿੰਘ, ਜੋਤੀ ਰਾਣੀ, ਜੋਗਿੰਦਰ ਸਿੰਘ, ਰਾਖੀ ਯਾਦਵ, ਦਵਿੰਦਰ ਸਿੰਘ, ਰਮਨਦੀਪ ਕੌਰ, ਸਤਨਾਮ ਸਿੰਘ, ਹਰੀ ਰਾਮ ਆਦਿ ਹਾਜਰ ਸਨ।

Leave a Reply

Your email address will not be published.