ਭੇਤਭਰੀ ਹਾਲਤ ਚ ਕੁੜੀ ਦੀ ਮੌਤ, 6 ਮਹੀਨੇ ਪਹਿਲਾ ਹੀ ਆਈ ਸੀ ਕਨੈਡਾ

ਦੋਰਾਹਾ : ਕਰੀਬ 6 ਮਹੀਨੇ ਪਹਿਲਾ ਦੋਰਾਹਾ ਤੋਂ ਕਨੈਡਾ ਆਈ 18 ਸਾਲਾਂ ਕੂੜੀ ਦੀ ਭੇਤਭਰੇ ਹਾਲਾਤਾਂ ਚ ਮੌਤ ਹੋ ਗਈ ਹੈ। 

ਲੜਕੀ ਸੈਂਜੂਲਾ ਵੈਦ (ਚੈਰੀ) ਸਟੱਡੀ ਵੀਜ਼ਾ ਤੇ ਕਨੈਡਾ ਆਈ ਸੀ, ਜੋ ਕਿ ਆਪਣੇ ਐਡਮਿੰਟਨ ਘਰ ‘ਚ ਮ੍ਰਿਤਕ ਪਾਈ ਗਈ।ਮ੍ਰਿਤਕਾ ਦੀ ਉਮਰ 18 ਸਾਲ ਦੇ ਕਰੀਬ ਸੀ, ਜੋ ਕਿ ਨਾਰਕੁਏਸਟ ਕਾਲਜ ‘ਚ ਪੜ੍ਹਦੀ ਸੀ ਤੇ ਐਡਮਿੰਟਨ ‘ਚ ਕਿਰਾਏ ਦੇ ਮਕਾਨ ਚ ਰਹਿੰਦੀ ਸੀ।

ਉਸ ਦੇ ਪਿਤਾ ਰਜੀਵ ਕੁਮਾਰ ਵੈਦ ਉਰਫ ਬੌਬੀ ਸਰ ਜੋ ਕਿ ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਮੈਥ ਲੈਕਚਰਾਰ ਤੇ ਮਾਤਾ ਨਿਵੇਦਤਾ ਜੋਸ਼ੀ ਜੋ ਕਿ ਏ. ਐੱਸ. ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਬਤੌਰ ਐੱਸ. ਐੱਸ. ਲੈਕਚਰਾਰ ਸੇਵਾ ਨਿਭਾ ਰਹੇ ਹਨ, ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਹਰੇਕ ਨਵਰਾਤਰੇ ਮੌਕੇ ਮੰਦਰ ‘ਚ ਜਾ ਕੇ ਮਾਤਾ ਦੀ ਪੂਜਾ-ਅਰਚਨਾ ਕਰਦੀ ਹੁੰਦੀ ਸੀ ਪਰ ਪਹਿਲੇ ਨਵਰਾਤਰੇ ਮੌਕੇ ਉਸ ਦੀ ਮੌਤ ਦੀ ਖ਼ਬਰ ਨੇ ਸਾਨੂੰ ਝੰਜੋੜ ਕੇ ਰੱਖ ਦਿੱਤਾ ਹੈ, ਜਿਸ ਕਾਰਨ ਸਾਰਾ ਪਰਿਵਾਰ ਡੂੰਘੇ ਸਦਮੇ ‘ਚ ਹੈ।

ਉਨ੍ਹਾਂ ਦੀ ਬੇਟੀ ਦਾ ਅਜੇ ਇਹ ਪਹਿਲਾ ਸਮੈਸਟਰ ਹੀ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਕੈਨੇਡਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਪੁਲਸ ਨੂੰ ਅਜੇ ਤੱਕ ਲੜਕੀ ਦੇ ਮ੍ਰਿਤਕ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਬੇਟੀ ਦੀ ਦੇਹ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 

Leave a Reply

Your email address will not be published. Required fields are marked *