ਭੁੱਖੇ ਰਹਿਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਉਣ ਲਈ ਖਾਓ ਰੋਸਟੇਡ ਸਨੈਕਸ 

ਭੁੱਖੇ ਰਹਿਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਉਣ ਲਈ ਖਾਓ ਰੋਸਟੇਡ ਸਨੈਕਸ 

ਮੋਟਾਪਾ ਅੱਜ ਕੱਲ੍ਹ ਹਰ ਦੂਜੇ ਵਿਅਕਤੀ ਦੀ ਸਮੱਸਿਆ ਹੈ। ਇਸ ਨੂੰ ਘੱਟ ਕਰਨ ਅਤੇ ਕੰਟਰੋਲ ਕਰਨ ਲਈ ਲੋਕ ਹੈਵੀ ਵਰਕਆਊਟ ਅਤੇ ਡਾਈਟਿੰਗ ਦਾ ਸਹਾਰਾ ਲੈਂਦੇ ਹਨ।

ਇਸ ਦੌਰਾਨ ਉਹ ਘੰਟਿਆਂਬੱਧੀ ਭੁੱਖੇ ਰਹਿੰਦੇ ਹਨ। ਮਾਹਿਰਾਂ ਅਨੁਸਾਰ ਭੁੱਖੇ ਰਹਿਣ ਨਾਲ ਜੰਕ ਅਤੇ ਪ੍ਰੋਸੈਸਡ ਫੂਡ ਖਾਣ ਦਾ ਮਨ ਜ਼ਿਆਦਾ ਕਰਦਾ ਹੈ। ਪਰ ਅੱਜ ਅਸੀਂ ਤੁਹਾਨੂੰ ਕੁਝ ਹੈਲਦੀ-ਟੇਸਟੀ ਅਤੇ ਘੱਟ ਕੈਲੋਰੀ ਵਾਲੇ ਸਨੈਕਸ ਬਾਰੇ ਦੱਸਦੇ ਹਾਂ। ਤੁਸੀਂ ਇਸ ਨੂੰ ਸ਼ਾਮ ਨੂੰ ਕਦੇ ਵੀ ਛੋਟੀ-ਮੋਟੀ ਭੁੱਖ ਲੱਗਣ ‘ਤੇ ਖਾ ਸਕਦੇ ਹੋ। ਇਹ ਹੈਲਥੀ ਸਨੈਕਸ ਤੁਹਾਡਾ ਭਾਰ ਘਟਾਉਣ ਦੇ ਨਾਲ ਟੇਸਟ ਨੂੰ ਬਰਕਰਾਰ ਰੱਖਣ ‘ਚ ਮਦਦ ਕਰਨਗੇ। ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਰੋਸਟੇਡ ਮਖਾਣੇ: ਜੇਕਰ ਤੁਸੀਂ ਡਾਈਟਿੰਗ ਕਰ ਰਹੇ ਹੋ ਤਾਂ ਤੁਸੀਂ ਮਖਾਣਿਆਂ ਨੂੰ ਰੋਸਟੇਡ ਸਨੈਕਸ ਦੇ ਤੌਰ ‘ਤੇ ਖਾ ਸਕਦੇ ਹੋ। ਇਹ ਘੱਟ ਕੈਲੋਰੀ ਵਾਲਾ ਸੁਪਰਫੂਡ ਹੈ। ਇਸ ‘ਚ ਘੱਟ ਗਲਾਈਸੈਮਿਕ ਇੰਡੈਕਸ ਅਤੇ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਇਸ ਦੇ ਨਾਲ ਹੀ ਜੰਕ ਅਤੇ ਪ੍ਰੋਸੈਸਡ ਫੂਡ ਖਾਣ ਦੀ ਕਰੇਵਿੰਗ ਘੱਟ ਹੁੰਦੀ ਹੈ। ਅਜਿਹੇ ‘ਚ ਤੁਸੀਂ ਸੁਆਦ-ਸਵਾਦ ‘ਚ ਹੀ ਆਪਣੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ।

ਰੋਸਟੇਡ ਬਦਾਮ: ਸਿਹਤਮੰਦ ਰਹਿਣ ਲਈ ਰੋਸਟੇਡ ਬਦਾਮ ਖਾਣਾ ਬੈਸਟ ਆਪਸ਼ਨ ਹੈ। ਇਸ ‘ਚ ਫਾਈਬਰ, ਕੈਲਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਆਦਿ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਦਿਲ ਅਤੇ ਕੋਲੈਸਟ੍ਰੋਲ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਦੇ ਨਾਲ ਹੀ ਭਾਰ ਕੰਟਰੋਲ ਰਹਿੰਦਾ ਹੈ।

ਰੋਸਟੇਡ ਛੋਲੇ: ਰੋਸਟੇਡ ਛੋਲਿਆਂ ‘ਚ ਫਾਈਬਰ, ਪ੍ਰੋਟੀਨ, ਆਇਰਨ, ਕੈਲਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ‘ਚ ਓਵਰ ਈਟਿੰਗ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਤਰ੍ਹਾਂ ਤੁਸੀਂ ਆਸਾਨੀ ਨਾਲ ਆਪਣੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ।

ਰੋਸਟੇਡ ਸੀਡਜ਼: ਤੁਸੀਂ ਡਾਈਟਿੰਗ ਦੌਰਾਨ ਹੈਲਥੀ ਸਨੈਕਸ ਦੇ ਤੌਰ ‘ਤੇ ਰੋਸਟੇਡ ਸੀਡ ਖਾ ਸਕਦੇ ਹੋ। ਇਸ ਨਾਲ ਭਾਰ ਕੰਟਰੋਲ ‘ਚ ਰਹਿਣ ਦੇ ਨਾਲ ਇਮਿਊਨਿਟੀ ਵਧੇਗੀ। ਅਜਿਹੇ ‘ਚ ਬਿਮਾਰੀਆਂ ਨਾਲ ਸੰਕਰਮਿਤ ਹੋਣ ਦਾ ਖ਼ਤਰਾ ਵੀ ਘੱਟ ਹੋਵੇਗਾ।

ਰੋਸਟੇਡ ਮਟਰ: ਮਟਰ ਵਿਟਾਮਿਨ, ਕੈਲਸ਼ੀਅਮ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਆਦਿ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਹੈਲਥੀ ਸਨੈਕਸ ਨੂੰ ਤੁਸੀਂ ਸ਼ਾਮ ਨੂੰ ਚਾਹ ਜਾਂ ਕੌਫੀ ਨਾਲ ਖਾ ਸਕਦੇ ਹੋ। ਇਸ ‘ਚ ਕੈਲੋਰੀ ਘੱਟ ਹੋਣ ਨਾਲ ਭਾਰ ਵਧਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਅਜਿਹੇ ‘ਚ ਤੁਸੀਂ ਬਿਨ੍ਹਾਂ ਭੁੱਖੇ ਰਹੇ ਆਪਣਾ ਭਾਰ ਘਟਾ ਸਕਦੇ
ਹੋ।

ਪੋਪਕੋਰਨ: ਜੇਕਰ ਤੁਸੀਂ ਵਧਦੇ ਵਜ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਲਈ ਹੈਲਥੀ ਸਨੈਕਸ ‘ਤੇ ਤੌਰ ‘ਤੇ ਪੌਪ ਕੌਰਨ ਖਾਓ। ਘੱਟ ਕੈਲੋਰੀ ਵਾਲੇ ਇਸ ਹੈਲਥੀ ਫ਼ੂਡ ਦਾ ਸੇਵਨ ਕਰਨ ਨਾਲ ਤੁਹਾਡੀ ਭੁੱਖ ਸ਼ਾਂਤ ਹੋਵੇਗੀ। ਇਸ ਨਾਲ ਵਜ਼ਨ ਨੂੰ ਕੰਟਰੋਲ ਰਹਿਣ ਦੇ ਨਾਲ ਤੁਸੀਂ ਬਾਹਰ ਦਾ ਜੰਕ ਅਤੇ ਪ੍ਰੋਸੈਸਡ ਫੂਡ ਖਾਣ ਤੋਂ ਬਚੋਗੇ।

Leave a Reply

Your email address will not be published.