ਭਾਵੇਂ ਮਾਨ ਤੇ ਕੇਜਰੀਵਾਲ ਵੀ ਕਿਉਂ ਨਾ ਆ ਜਾਣ, ਫਿਰ ਵੀ ਬੁਰੀ ਤਰ੍ਹਾਂ ਹਾਰੇਗੀ ਆਪ : ਰਾਜਾ ਵੜਿੰਗ 

ਭਾਵੇਂ ਮਾਨ ਤੇ ਕੇਜਰੀਵਾਲ ਵੀ ਕਿਉਂ ਨਾ ਆ ਜਾਣ, ਫਿਰ ਵੀ ਬੁਰੀ ਤਰ੍ਹਾਂ ਹਾਰੇਗੀ ਆਪ : ਰਾਜਾ ਵੜਿੰਗ 

ਮਾਨਸਾ : ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਉਪ ਚੋਣ ਲਈ 6 ਮੰਤਰੀ ਨਿਯੁਕਤ ਕੀਤੇ ਜਾਣ ‘ਤੇ ਚੁਟਕੀ ਲੈਂਦਿਆਂ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਾਰੇ ਮੰਤਰੀਆਂ ਤੋਂ ਇਲਾਵਾ, ਇਨ੍ਹਾਂ ਦੇ ਦੋ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੀ ਕਿਉਂ ਨਾ ਆ ਜਾਣ, ਫਿਰ ਵੀ ਇਹਨਾਂ ਨੂੰ ਇੱਥੋਂ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਪੂਰੀ ਕੈਬਨਿਟ ਦੇ ਪਹੁੰਚਣ ਹੋਣ ਦੇ ਬਾਵਜੂਦ ਜਿੱਤ ਨਹੀਂ ਸਕਦੇ।

ਉਨ੍ਹਾਂ ਨੇ ਪ੍ਰਚਾਰ ਦੌਰਾਨ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਜ਼ਿਕਰ ਕੀਤੇ ਜਾਣ ਦਾ ਵੀ ਬਚਾਅ ਕੀਤਾ। ਜਦੋਂ ਕੁਝ ਪੱਤਰਕਾਰਾਂ ਨੇ ਚੋਣ ਪ੍ਰਚਾਰ ਦੌਰਾਨ ਮੂਸੇਵਾਲਾ ਦੇ ਕਤਲ ਦਾ ਜ਼ਿਕਰ ਕਰਨ ‘ਤੇ ਉਨ੍ਹਾਂ ਨੂੰ ਸਵਾਲ ਕੀਤਾ, ਤਾਂ ਵੜਿੰਗ ਨੇ ਕਿਹਾ ਕਿ ਅਸੀਂ ਪੰਜਾਬ ਦੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਸਟਾਰ ਨੂੰ ਇੰਨੀ ਬੇਰਹਿਮੀ ਨਾਲ ਗੁਆ ਦਿੱਤਾ ਹੈ ਅਤੇ ਉਹ ਵੀ ‘ਆਪ’ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਅਤੇ ਤੁਸੀਂ ਸਾਡੇ ਤੋਂ ਚੁੱਪ ਰਹਿਣ ਦੀ ਉਮੀਦ ਕਰਦੇ ਹੋ। ਉਨ੍ਹਾਂ ਸਵਾਲ ਕੀਤਾ ਕਿ ਲੋਕ ਇਸ ਤੋਂ ਪਰਹੇਜ਼ ਕਿਉਂ ਕਰ ਰਹੇ ਹਨ? ਪਾਰਟੀ ਉਮੀਦਵਾਰ ਦਲਵੀਰ ਗੋਲਡੀ ਦੇ ਹੱਕ ਵਿੱਚ ਵੱਖ-ਵੱਖ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਕਿਹਾ ਕਿ ਅਸਲ ਵਿੱਚ ‘ਆਪ’ ਨੂੰ ਛੇ ਮੰਤਰੀਆਂ ਅਤੇ ਆਪਣੇ ਸਾਰੇ ਵਿਧਾਇਕਾਂ ਨਾਲ ਚੋਣ ਪ੍ਰਚਾਰ ਕਰਨਾ ਪਿਆ ਹੈ, ਜਿਸ ਤੋਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਪਾਰਟੀ ਹਿੱਲ ਗਈ ਹੈ ਅਤੇ ਹਲਕੇ ਤੋਂ ਬੁਰੀ ਹਾਰ ਦਾ ਡਰ ਉਸ ਨੂੰ ਸਤਾ ਰਿਹਾ ਹੈ, ਜਿਸ ਦੀ ਅਗਵਾਈ ਮਾਨ 3 ਮਹੀਨੇ ਪਹਿਲਾਂ ਕਰ ਰਹੇ ਸਨ।

ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇਨ੍ਹਾਂ ਨੇ ਆਪਣੇ ਵਾਅਦੇ ਪੂਰੇ ਕੀਤੇ ਹਨ ਤਾਂ ਇਨ੍ਹਾਂ ਨੂੰ ਇੰਨੇ ਲੋਕਾਂ ਨੂੰ ਲਾਉਣ ਦੀ ਕੀ ਲੋੜ ਸੀ? ਉਨ੍ਹਾਂ ਦਾਅਵਾ ਕੀਤਾ ਕਿ ਸੰਗਰੂਰ ਦੇ ਲੋਕ ਸਮਝ ਚੁੱਕੇ ਹਨ ਕਿ ਉਨ੍ਹਾਂ ਨੇ ਗਲਤ ਵਿਅਕਤੀ ਨੂੰ ਦੋ ਵਾਰ ਸੰਸਦ ਵਿੱਚ ਭੇਜਿਆ ਹੈ। ਉਨ੍ਹਾਂ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਕਿਹਾ ਕਿ ਤੁਹਾਨੂੰ ਆਪਣੀ ਗਲਤੀ ਸੁਧਾਰਨ ਦਾ ਅਤੇ ਦਲਵੀਰ ਗੋਲਡੀ, ਜੋ ਕਿ ਇੱਕ ਉਤਸ਼ਾਹੀ ਅਤੇ ਭਰੋਸੇਮੰਦ ਨੌਜਵਾਨ ਆਗੂ ਹੈ, ਨੂੰ ਸੰਸਦ ਵਿੱਚ ਭੇਜਣ ਦਾ ਸੁਨਹਿਰੀ ਮੌਕਾ ਮਿਲਿਆ ਹੈ।

Leave a Reply

Your email address will not be published.