ਭਾਰਤ ਲਈ ਹਾਕੀ ਖੇਡਣ ਦਾ ਸੁਪਨਾ ਕਦੇ ਛੱਡਣ ਦੇ ਕੰਢੇ ‘ਤੇ ਸੀ : ਹਾਰਦਿਕ ਸਿੰਘ

Home » Blog » ਭਾਰਤ ਲਈ ਹਾਕੀ ਖੇਡਣ ਦਾ ਸੁਪਨਾ ਕਦੇ ਛੱਡਣ ਦੇ ਕੰਢੇ ‘ਤੇ ਸੀ : ਹਾਰਦਿਕ ਸਿੰਘ
ਭਾਰਤ ਲਈ ਹਾਕੀ ਖੇਡਣ ਦਾ ਸੁਪਨਾ ਕਦੇ ਛੱਡਣ ਦੇ ਕੰਢੇ ‘ਤੇ ਸੀ : ਹਾਰਦਿਕ ਸਿੰਘ

ਬੈਂਗਲੁਰੂ- ਓਲੰਪਿਕ ਖੇਡਾਂ ਦੇ ਲਈ ਕੁਆਲੀਫਾਈ ਕਰ ਚੁੱਕੀ ਭਾਰਤੀ ਪੁਰਸ਼ ਹਾਕੀ ਟੀਮ ਦੇ ਮਿਡਫੀਲਡਰ ਹਾਰਦਿਕ ਸਿੰਘ ਨੇ ਭਾਰਤ ਦੇ ਲਈ ਖੇਡਣ ਦਾ ਸੁਪਨਾ ਲਗਭਗ ਛੱਡ ਦਿੱਤਾ ਸੀ ਅਤੇ ਡਚ ਲੀਗ ਵਿਚ ਕਲੱਬ ਕਰੀਅਰ ਬਣਾਉਣ ਦੀ ਯੋਜਨਾ ਬਣਾ ਲਈ ਸੀ ਪਰ ਐਨ ਮੌਕੇ ਉਸਦੇ ਰਿਸ਼ਤੇਦਾਰ ਸਾਬਕਾ ਡ੍ਰੈਗ ਫਲਿਕਰ ਜੁਗਰਾਜ ਸਿੰਘ ਨੇ ਉਸ ਨੂੰ ਉਤਸ਼ਾਹਿਤ ਕੀਤਾ।

ਹਾਰਦਿਕ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਤੋਂ ਆਉਂਦਾ ਹੈ, ਜਿਸ ਦੇ ਖੂਨ ਵਿਚ ਹਾਕੀ ਹੈ ਪਰ ਚੋਟੀ ਪੱਧਰ ‘ਤੇ ਸੀਮਿਤ ਮੌਕਿਆਂ ਨਾਲ ਉਸ ਨੂੰ ਨਿਰਾਸ਼ਾ ਹੋਣ ਲੱਗੀ ਸੀ। ਜੁਗਰਾਜ ਆਪਣੇ ਸਮੇਂ ਦਾ ਧਾਕੜ ਡ੍ਰੈਗ ਫਲਿਕਰ ਰਿਹਾ ਹੈ। ਪੰਜਾਬ ਦੇ ਜਲੰਧਰ ਦੇ ਨੇੜੇ ਖੁਸਰੋਪੁਰ ਪਿੰਡ ਦੇ ਰਹਿਣ ਵਾਲੇ 22 ਸਾਲ ਦੇ ਹਾਰਦਿਕ ਨੇ ਕਿਹਾ ਕਿ ਉਸਦਾ ਸਫਰ ਟੀਮ ਦੇ ਆਪਣੇ ਸਾਥੀਆਂ ਤੋਂ ਵੱਖਰਾ ਰਿਹਾ ਹੈ। ਹਾਰਦਿਕ ਨੇ ਕਿਹਾ ਕਿ ਮੈਂ ਸਭ ਜੂਨੀਅਰ ਵਰਗ ਵਿਚ ਵੀ ਭਾਰਤੀ ਦੀ ਪ੍ਰਤੀਨਿਧਤਾ ਕੀਤੀ ਹੈ ਪਰ ਚੋਟੀ ਪੱਧਰ ‘ਤੇ ਮੌਕੇ ਕਦੇ ਨਹੀਂ ਮਿਲੇ। 2017 ਵਿਚ ਮੈਂ ਭਾਰਤ ਲਈ ਖੇਡਣ ਦਾ ਆਪਣਾ ਸੁਪਨਾ ਛੱਡਣ ਦੇ ਕੰਢੇ ‘ਤੇ ਸੀ ਤੇ ਕਲੱਬ ਹਾਕੀ ਖੇਡਣ ਲਈ ਨੀਦਰਲੈਂਡ ਜਾਣ ਦਾ ਫੈਸਲਾ ਲਗਭਗ ਕਰ ਹੀ ਲਿਆ ਸੀ ਅਤੇ ਤਦ ਜੁਗਰਾਜ ਸਿੰਘ ਨੇ ਮੈਨੂੰ ਕੋਲ ਬੈਠਾ ਕੇ ਆਪਣੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨ ਨੂੰ ਕਿਹਾ। ਜੁਗਰਾਜ ਭਾਅਜੀ ਦਾ ਮੇਰੀ ਜ਼ਿੰਦਗੀ ‘ਤੇ ਕਾਫੀ ਅਸਰ ਰਿਹਾ। ਉਨ੍ਹਾਂ ਨੇ ਮੇਰੀ ਜ਼ਿੰਦਗੀ ਦੇ ਹਰੇਕ ਹਿੱਸੇ ਵਿਚ ਮਾਰਗਦਰਸ਼ਨ ਦੀ ਭੂਮਿਕਾ ਨਿਭਾਈ ਤੇ ਹੁਣ ਵੀ ਅਜਿਹਾ ਕਰ ਰਹੇ ਹਨ।

Leave a Reply

Your email address will not be published.