ਭਾਰਤ ਬਣੇਗਾ ਸੈਮੀਕੰਡਕਟਰਾਂ ਦਾ ਹੱਬ, 20 ਸਾਲਾਂ ਰੋਡ ਮੈਪ ਤਿਆਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਮੀਕੰਡਕਟਰਾਂ ਦੀ ਗਲੋਬਲ ਸਪਲਾਈ ਲੜੀ ਵਿੱਚ ਭਾਰਤ ਨੂੰ ਇੱਕ ਪ੍ਰਮੁੱਖ ਹਿੱਸੇਦਾਰ ਵਜੋਂ ਸਥਾਪਤ ਕਰਨ ਦਾ ਟੀਚਾ ਰੱਖਿਆ ਹੈ।

ਇਸ ਟੀਚੇ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਭਾਰਤ ਸੈਮੀਕੰਡਕਟਰ ਹੱਬ ਬਣ ਜਾਵੇਗਾ। ਪ੍ਰਧਾਨ ਮੰਤਰੀ ਨੇ ਇਹ ਗੱਲ ਬੈਂਗਲੁਰੂ ਵਿੱਚ ਆਯੋਜਿਤ ਸੈਮੀਕਨ ਇੰਡੀਆ ਕਾਨਫਰੰਸ 2022 ਦੇ ਮੌਕੇ ਕਹੀ। ਉਨ੍ਹਾਂ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਸਮਾਗਮ ਵਿੱਚ ਸ਼ਾਮਿਲ ਹੋਏ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆਂ ਬਦਲ ਰਹੀ ਹੈ। ਇਸ ਮੌਕੇ ਦਾ ਫਾਇਦਾ ਉਠਾਉਣ ਲਈ, ਭਾਰਤ ਨੂੰ ਉੱਚ ਤਕਨੀਕੀ, ਚੰਗੀ ਗੁਣਵੱਤਾ ਅਤੇ ਭਰੋਸੇਮੰਦ ਉਤਪਾਦਾਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਸੈਮੀਕੰਡਕਟਰ ਵੀ ਇਹਨਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਸੈਮੀਕੰਡਕਟਰ ਕਈ ਤਰੀਕਿਆਂ ਨਾਲ ਅਹਿਮ ਭੂਮਿਕਾ ਨਿਭਾ ਰਹੇ ਹਨ। ਸਾਡੇ ਸਾਰਿਆਂ ਦਾ ਸਮੂਹਿਕ ਯਤਨ ਭਾਰਤ ਨੂੰ ਗਲੋਬਲ ਸੈਮੀਕੰਡਕਟਰ ਸਪਲਾਈ ਲੜੀ ਵਿੱਚ ਇੱਕ ਪ੍ਰਮੁੱਖ ਹਿੱਸੇਦਾਰ ਵਜੋਂ ਸਥਾਪਤ ਕਰਨਾ ਹੈ।ਭਾਰਤ ਨੂੰ ਸੈਮੀਕੰਡਕਟਰਾਂ ਅਤੇ ਤਕਨਾਲੋਜੀ ਦੀ ਹੱਬ ਬਣਾਉਣ ਸੰਬੰਧਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੇ ਕਾਰਨ ਦੱਸੇ ਹਨ।, 130 ਕਰੋੜ ਤੋਂ ਵੱਧ ਭਾਰਤੀਆਂ ਨੂੰ ਜੋੜਨ ਲਈ ਡਿਜੀਟਲ ਬੁਨਿਆਦੀ ਢਾਂਚਾ ਬਣਾਇਆ ਜਾ ਰਿਹਾ ਹੈ। ਭਾਰਤ ਅਗਲੀ ਤਕਨੀਕੀ ਕ੍ਰਾਂਤੀ ਲਈ ਰਾਹ ਤਿਆਰ ਕਰ ਰਿਹਾ ਹੈ। ਇੱਥੇ 5ਜੀ, ਆਈ.ਉ.ਟੀ ਅਤੇ ਕਲੀਨ ਐਨਰਜੀ ਟੈਕ ਦਾ ਵਿਸਥਾਰ ਹੋ ਰਿਹਾ ਹੈ। ਭਾਰਤ ਮਜ਼ਬੂਤ ਆਰਥਿਕ ਵਿਕਾਸ ਵੱਲ ਵਧ ਰਿਹਾ ਹੈ। ਭਾਰਤ ਵਿੱਚ ਦੁਨੀਆਂ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸਟਾਰਟਅੱਪ ਈਕੋ-ਸਿਸਟਮ ਹੈ। ਭਾਰਤ ਦੀ ਸੈਮੀਕੰਡਕਟਰ ਦੀ ਖਪਤ 2026 ਤੱਕ $80 ਬਿਲੀਅਨ ਨੂੰ ਪਾਰ ਕਰ ਜਾਵੇਗੀ ਅਤੇ 2030 ਤੱਕ ਇਹ 110 ਬਿਲੀਅਨ ਡਾਲਰ ਨੂੰ ਪਾਰ ਕਰਨ ਦੀ ਉਮੀਦ ਹੈ।ਭਾਰਤ ਵਿੱਚ ਵਪਾਰ ਕਰਨਾ ਆਸਾਨ ਬਣਾਉਣ ਲਈ ਵਿਆਪਕ ਸੁਧਾਰ ਕੀਤੇ ਗਏ ਹਨ।

ਅਸੀਂ 21ਵੀਂ ਸਦੀ ਦੀਆਂ ਲੋੜਾਂ ਲਈ ਨੌਜਵਾਨ ਭਾਰਤੀਆਂ ਨੂੰ ਹੁਨਰਮੰਦ ਬਣਾਉਣ ਅਤੇ ਸਿਖਲਾਈ ਦੇਣ ਵਿੱਚ ਭਾਰੀ ਨਿਵੇਸ਼ ਕਰ ਰਹੇ ਹਾਂ। ਸਾਡੇ ਕੋਲ ਇੱਕ ਬੇਮਿਸਾਲ ਸੈਮੀਕੰਡਕਟਰ ਡਿਜ਼ਾਈਨ ਪ੍ਰਤਿਭਾ ਪੂਲ ਹੈ ਜੋ ਵਿਸ਼ਵ ਦੇ ਸੈਮੀਕੰਡਕਟਰ ਡਿਜ਼ਾਈਨ ਇੰਜੀਨੀਅਰਾਂ ਦਾ 20 ਪ੍ਰਤੀਸ਼ਤ ਬਣਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਭਾਰਤ ਵਿੱਚ ਵਿਸ਼ਵ ਦੀਆਂ ਚੋਟੀ ਦੀਆਂ 25 ਕੰਪਨੀਆਂ ਦੇ ਸੈਮੀਕੰਡਕਟਰ ਡਿਜ਼ਾਈਨ ਸੈਂਟਰ ਹਨ।

ਅਸੀਂ ਭਾਰਤੀ ਨਿਰਮਾਣ ਖੇਤਰ ਨੂੰ ਬਦਲਣ ਲਈ ਕਈ ਉਪਾਅ ਕੀਤੇ ਹਨ। ਉਹ ਵੀ ਉਸ ਸਮੇਂ ਜਦੋਂ ਪੂਰੀ ਦੁਨੀਆਂ ਮਹਾਂਮਾਰੀ ਨਾਲ ਲੜ ਰਹੀ ਸੀ। ਕਰੋਨਾ ਕਾਲ ਦੌਰਾਨ ਭਾਰਤ ਸਿਹਤ ਸੁਧਾਰਾਂ ਦੇ ਨਾਲ-ਨਾਲ ਆਰਥਿਕਤਾ ਦੀ ਸਿਹਤ ਵਿੱਚ ਵੀ ਸੁਧਾਰ ਕਰ ਰਿਹਾ ਸੀ।

ਕੇਂਦਰੀ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਾਨਫਰੰਸ ਦੌਰਾਨ ਮੀਡੀਆ ਨੂੰ ਦੱਸਿਆ ਕਿ ਭਾਰਤ ਵਿੱਚ ਸੈਮੀਕੰਡਕਟਰ ਉਦਯੋਗ ਨੂੰ ਵਿਕਸਤ ਕਰਨ ਲਈ 20 ਸਾਲਾਂ ਦਾ ਰੋਡਮੈਪ ਤਿਆਰ ਕੀਤਾ ਗਿਆ ਹੈ। ਸੈਮੀਕੰਡਕਟਰ ਉਦਯੋਗ ਨੂੰ ਆਕਰਸ਼ਿਤ ਕਰਨ ਲਈ $10 ਬਿਲੀਅਨ ਦਾ ਪ੍ਰੋਤਸਾਹਨ ਪੈਕੇਜ ਦਿੱਤਾ ਗਿਆ ਹੈ। ਇਹ ਪੈਕੇਜ ਦੀ ਪਹਿਲੀ ਕਿਸ਼ਤ ਹੈ। ਜੇਕਰ ਹੋਰ ਪ੍ਰਸਤਾਵ ਆਉਂਦੇ ਹਨ ਅਤੇ ਪਹਿਲਾ ਦੌਰ ਬੰਦ ਹੋ ਜਾਂਦਾ ਹੈ ਤਾਂ ਕੇਂਦਰ ਸਰਕਾਰ ਅੱਗੇ ਵੀ ਸਮਰਥਨ ਕਰੇਗੀ। ਸਰਕਾਰ ਇਸ ਖੇਤਰ ਵਿੱਚ ਨਿਵੇਸ਼ ਕਰਨ ਲਈ ਤਿਆਰ ਹੈ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਤਿੰਨ-ਰੋਜ਼ਾ ਕਾਨਫਰੰਸ ਦਾ ਉਦੇਸ਼ ਭਾਰਤ ਨੂੰ ਵਿਸ਼ਵ ਪੱਧਰ ‘ਤੇ ਸੈਮੀਕੰਡਕਟਰ ਹੱਬ ਬਣਾਉਣ ਲਈ ਅਗਵਾਈ ਕਰਨਾ ਅਤੇ ਚਿੱਪ ਡਿਜ਼ਾਈਨ ਤੋਂ ਲੈ ਕੇ ਨਿਰਮਾਣ ਤੱਕ ਅਨੁਕੂਲ ਮਾਹੌਲ ਬਣਾਉਣ ਲਈ ਕੰਮ ਕਰਨਾ ਹੈ। ਕਾਨਫਰੰਸ ਵਿੱਚ ਦੁਨੀਆਂ ਭਰ ਤੋਂ ਸੈਮੀਕੰਡਕਟਰ ਖੇਤਰ ਦੀਆਂ ਸਰਵੋਤਮ ਸੰਸਥਾਵਾਂ ਦੇ ਪ੍ਰਤੀਨਿਧ ਅਤੇ ਮਾਹਰ ਸ਼ਾਮਲ ਹੋਣਗੇ।

Leave a Reply

Your email address will not be published. Required fields are marked *