ਭਾਰਤ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ, ਜਿਸ ਨੂੰ ਇੱਕ ਵਾਰ ਚਾਰਜ ਕਰਨ ’ਤੇ ਮਿਲੇਗੀ 312 ਕਿਮੀ. ਦੀ ਰੇਂਜ

ਭਾਰਤ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ, ਜਿਸ ਨੂੰ ਇੱਕ ਵਾਰ ਚਾਰਜ ਕਰਨ ’ਤੇ ਮਿਲੇਗੀ 312 ਕਿਮੀ. ਦੀ ਰੇਂਜ

ਭਾਰਤੀ ਆਟੋ ਉਦਯੋਗ ਦੁਨੀਆ ਦੇ ਸਭ ਤੋਂਂ ਵੱਡੇ ਕਾਰ ਬਾਜ਼ਾਰਾਂ ’ਚੋਂ ਇੱਕ ਹੈ। ਇੱਥੇ ਇੱਕ ਤੋਂਂ ਵੱਧ ਫੈਂਸੀ ਕਾਰਾਂ ਉਪਲਬਧ ਹਨ।

ਦੇਸ਼ ’ਚ ਪੈਟਰੋਲ/ਡੀਜ਼ਲ ਦੀਆਂਂ ਕੀਮਤਾਂ ਪਹਿਲਾਂ ਨਾਲੋਂ ਵੱਧ ਹੋਣ ਕਾਰਨ ਇੱਥੇ ਲੋਕ ਇਲੈਕਟ੍ਰਿਕ ਕਾਰ ਬਾਜ਼ਾਰ ’ਚ ਆਪਣਾ ਬਦਲ ਲੱਭ ਰਹੇ ਹਨ। ਹਾਲਾਂਕਿ, ਇਲੈਕਟ੍ਰਿਕ ਦੋਪਹੀਆ ਵਾਹਨਾਂ ਦੇ ਮੁਕਾਬਲੇ ਭਾਰਤ ’ਚ ਕਾਰਾਂ ਦੀ ਵਿਕਰੀ ਕਾਫ਼ੀ ਘੱਟ ਹੈ। ਜੇਕਰ ਤੁਸੀਂ ਵੀ ਇਲੈਕਟ੍ਰਿਕ ਕਾਰ ਖਰੀਦਣਾ ਚਾਹੁੰਦੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਦੇਸ਼ ’ਚ ਉਪਲਬਧ ਸਸਤੀਆਂਂ ਇਲੈਕਟ੍ਰਿਕ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ।

ਕੀਮਤ-11.99 ਲੱਖ

– ਰੇਂਜ-306 ਕਿ.ਮੀ

ਟਾਟਾ ਟਿਗੋਰ ਇਲੈਕਟ੍ਰਿਕ ਕਾਰ ਸੈਗਮੈਂਟ ’ਚ ਦੇਸ਼ ਦੀ ਸਭ ਤੋਂਂਸਸਤੀਆਂ ਕਾਰਾਂ ਦੀ ਸੂਚੀ ’ਚ ਪਹਿਲੇ ਨੰਬਰ ’ਤੇ ਹੈ।

ਈਵੀ ਕੰਪਨੀ ਦੀ ਜਿਪਟਰੋਣ ਈ.ਵੀ ਤਕਨੀਕ ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਤੁਸੀਂ ਇਸ ਕਾਰ ਨੂੰ ਸਿੰਗਲ ਚਾਰਜ ’ਤੇ 306 ਕਿਲੋਮੀਟਰ ਤਕ ਚਲਾ ਸਕਦੇ ਹੋ। ਇਸ ਕਾਰ ਨੂੰ ਰੈਗੂਲਰ ਚਾਰਜਰ ’ਤੇ 0 ਤੋਂ 80 ਫ਼ੀਸਦੀ ਤਕ ਜਾਣ ’ਚ ਲਗਭਗ 8 ਘੰਟੇ 45 ਮਿੰਟ ਲੱਗਦੇ ਹਨ। ਦੂਜੇ ਪਾਸੇ, ਟਿਗੋਰ ਈਵੀ ਨੂੰ ਡੀਸੀ ਫਾਸਟ ਚਾਰਜਰ ਨਾਲ ਸਿਰਫ਼ 65 ਮਿੰਟਾਂ ’ਚ ਚਾਰਜ ਕੀਤਾ ਜਾ ਸਕਦਾ ਹੈ।

ਟਾਟਾ ਨੈਕਸੋਨ ਈ.ਵੀ

– ਕੀਮਤ- 13.99 ਲੱਖ ਰੁਪਏ

– ਰੇਂਜ-312 ਕਿਮੀ

ਟਾਟਾ ਨੈਕਸੋਨ ਈ.ਵੀ ਨੂੰ ਕੰਪਨੀ ਦੀ ਜ਼ਿਪਟਰੋਣ ਤਕਨੀਕ ਰਾਹੀਂ ਹਾਈ-ਵੋਲਟੇਜ ਪਾਵਰਟ੍ਰੇਨ ਵੀ ਮਿਲਦੀ ਹੈ। ਇਸ ਕਾਰ ’ਚ ਡੀਸੀ ਮੋਟਰ ਦੀ ਵਰਤੋਂਂ ਕੀਤੀ ਗਈ ਹੈ। ਪਾਵਰ ਦੀ ਗੱਲ ਕਰੀਏ ਤਾਂ ਇਸ ਦਾ ਇੰਜਣ 129 ਪੀਐੱਸ ਦੀ ਪਾਵਰ ਤੇ 245 ਐੱਨਐੱਮ ਦਾ ਪੀਕ ਟਾਰਕ ਜਨਰੇਟ ਕਰਨ ਦੇ ਸਮਰੱਥ ਹੈ। ਨੈਕਸੋਨ 5ਵੀ 10 ਸਕਿੰਟਾਂ ਤੋਂਂ ਵੀ ਘੱਟ ਸਮੇਂਂ’ਚ 0-100 ਕਿਸੀ. ਦੀ ਰਫ਼ਤਾਰ ਫੜ੍ਹ ਸਕਦੀ ਹੈ। ਇਹ ਕਾਰ ਸਿੰਗਲ ਚਾਰਜ ’ਚ 312 ਕਿਮੀ. ਦੀ ਰੇਂਜ ਦੇਣ ’ਚ ਸਮਰੱਥ ਹੈ।

ਮਹਿੰਦਰਾ ਈ-ਵੇਰੀਟੋ

– ਕੀਮਤ-10.15 ਲੱਖ

– ਰੇਂਜ-181 ਕਿਮੀ.

ਮਹਿੰਦਰਾ ਈ-ਵੇਰੀਟੋ ਮਹਿੰਦਰਾ ਐਂਡ ਮਹਿੰਦਰਾ ਦੀ ਇਕਲੌਤੀ ਇਲੈਕਟ੍ਰਿਕ ਕਾਰ ਹੈ ਜੋ ਮਹਿੰਦਰਾ ਕੋਲ ਇਸ ਸਮੇਂਂ ਵਿਕਰੀ ’ਤੇ ਹੈ। ਇਹ ਸਿੰਗਲ ਚਾਰਜ ’ਤੇ 181 ਕਿਲੋਮੀਟਰ (ਜਿਵੇਂ ਕਿ ਐਮਆਈਡੀਸੀ ਦੁਆਰਾ ਦਾਅਵਾ ਕੀਤਾ ਗਿਆ ਹੈ) ਦੀ ਰੇਂਜ ਦੀ ਪੇਸ਼ਕਸ਼ ਕਰਦਾ ਹੈ। ਇਸ ’ਚ ਕੰਪਨੀ ਨੇ 288 ਏ.ਐਚ ਬੈਟਰੀ ਪੈਕ ਦਾ ਇਸਤੇਮਾਲ ਕੀਤਾ ਹੈ। ਜਿਸ ਨੂੰ ਰੈਗੂਲਰ ਚਾਰਜਰ ਦੀ ਮਦਦ ਨਾਲ 11 ਘੰਟੇ 35 ਮਿੰਟ ’ਚ ਚਾਰਜ ਕੀਤਾ ਜਾ ਸਕਦਾ ਹੈ, ਜਦਕਿ ਡੀਸੀ ਫਾਸਟ ਚਾਰਜਰ ਨਾਲ ਇਸ ਨੂੰ ਸਿਰਫ 1 ਘੰਟੇ 30 ਮਿੰਟ ’ਚ ਚਾਰਜ ਕੀਤਾ ਜਾ ਸਕਦਾ ਹੈ।

Leave a Reply

Your email address will not be published.