ਭਾਰਤ ਦੀ ਪਹਿਲੀ ਘਰੇਲੂ ਐੱਮਆਰਐੱਨਏ ਵੈਕਸੀਨ ਦਾ ਪ੍ਰੀਖਣ ਫਰਵਰੀ ਤੋਂ ਹੋਵੇਗਾ ਸ਼ੁਰੂ

ਕੋਰੋਨਾ ਨਾਲ ਜੰਗ ਲਈ ਭਾਰਤ ਨੂੰ ਇਕ ਹੋਰ ਹਥਿਆਰ ਮਿਲਣ ਜਾ ਰਿਹਾ ਹੈ। ਪਹਿਲੀ ਮੈਸੰਜਰ ਐੱਮਆਰਐੱਨਏ ਵੈਕਸੀਨ ਦੇ ਫਰਵਰੀ ’ਚ ਮਨੁੱਖਾਂ ’ਤੇ ਪ੍ਰੀਕਮ ਸ਼ੁਰੂ ਹੋਣ ਦੀ ਉਮੀਦ ਹੈ। ਖ਼ਾਸ ਗੱਲ ਇਹ ਹੈ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਦੇਸ਼ ’ਚ ਹੀ ਵਿਕਸਤ ਕੀਤੀ ਗਈ ਹੈ।

ਪੁਣੇ ਸਥਿਤ ਜੇਨੋਵਾ ਬਾਇਰੋਫਾਰਮਾਸਿਊਟੀਕਲ ਨੇ ਐੱਮਆਰਐੱਨਏ ਵੈਕਸੀਨ ਦੇ ਦੂਜੇ ਪੜਾਅ ਦਾ ਡਾਟਾ ਇਕੱਠਾ ਕਰ ਦਿੱਤਾ ਹੈ ਤੇ ਤੀਜੇ ਪੜਾਅ ਦਾ ਡਾਟਾ ਤਿਆਰ ਕਰਨ ਲਈ ਲੋਕਾਂ ਨੂੰ ਭਰਤੀ ਕਰ ਲਿਆ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਦੀ ਵਿਸ਼ਾ ਮਾਹਰ ਕਮੇਟੀ (ਐੱਸਸੀ) ਛੇਤੀ ਹੀ ਅੰਕੜਿਆਂ ਦੀ ਸਮੀਖਿਆ ਕਰ ਸਕਦੀ ਹੈ।ਸੂਤਰਾਂ ਨੇ ਕਿਹਾ ਕਿ ਜੇਨੋਵਾ ਬਾਇਓਫਾਰਮਾਸਿਊਟੀਕਲ ਨੇ ਓਮੀਕ੍ਰੋਨ ਵੇਰੀਐਂਟ ਲਈ ਵੀ ਐੱਮਆਰਐੱਨਏ ਵੈਕਸੀਨ ਵਿਕਸਤ ਕੀਤੀ ਹੈ। ਇਸ ਦੀ ਐਫੀਕੇਸੀ ਤੇ ਇਮਿਊਨੋਜੈਨੇਸਿਟੀ ਦਾ ਪ੍ਰੀਖਣ ਛੇਤੀ ਹੀ ਮਨੁੱਖਾਂ ’ਤੇ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਸਤੰਬਰ 2021 ਦੇ ਮਹੀਨੇ ’ਚ, ਜੋਨੋਵਾ ਨੇ ਇਕ ਪ੍ਰੈੱਸ ਬਿਆਨ ਜਾਰੀ ਕਰ ਆਪਣੀ ਟੀਕਿਆਂ ਦੇ ਪ੍ਰੀਖਣਾਂ ਬਾਰੇ ਜਾਣਕਾਰੀ ਦਿੱਤੀ ਸੀ। ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੇ ਜੋਨੋਵਾ ਵੱਲੋਂ ਵਿਕਸਤ ਕੀਤੀ ਜਾ ਰਹੀ ਵੈਕਸੀਨ ਐੱਚਜੀਸੀਓ-19 ਲਈ ਦੂਜੇ ਪੜਾਅ ਤੇ ਤੀਜੇ ਪੜਾਅ ਤੇ ਤੀਜੇ ਗੇੜ ਅਧਿਐਨ ਪ੍ਰੋਟੋਕਾਲ ਨੂੰ ਮਨਜ਼ੂਰੀ ਦਿੱਤੀ ਸੀ। ਇਹ ਭਾਰਤ ਦਾ ਪਹਿਲਾ ਐੱਮਐਨਆਰਏ ਅਧਾਰਿਤ ਕੋਰੋਨਾ ਵੈਕਸੀਨ ਹੈ।ਜੋਨੋਵਾ ਨੇ ਕੇਂਦਰੀ ਔਸ਼ਧੀ ਮਾਨਕ ਕੰਟਰੋਲ ਸੰਗਠਨ (ਸੀਡੀਐੱਸਸੀਓ), ਭਾਰਤ ਸਰਕਾਰ ਦੇ ਰਾਸ਼ਟਰੀ ਰੈਗੂਲੇਟਰੀ ਅਥਾਰਟੀ (ਐੱਨਆਰਏ) ਨੂੰ ਪਹਿਲੇ ਪੜਾਅ ਦੇ ਅਧਿਐਨ ਦਾ ਅੰਤ੍ਰਿਮ ਕਲੀਨਿਕਲ ਡਾਟਾ ਪੇਸ਼ ਕੀਤਾ ਸੀ। ਵੈਕਸੀਨ ਵਿਸ਼ਾ ਮਾਹਰ ਕਮੇਟੀ (ਐੱਸਈਸੀ) ਨੇ ਇਸ ਡਾਟੇ ਦੀ ਸਮੀਖਿਆ ਕੀਤੀ ਸੀ। ਸਮੀਖਿਆ ’ਤੇ ਦੇਖਿਆ ਗਿਆ ਕਿ ਇਹ ਵੈਕਸੀਨ ਇਸ ਸਰਵੇਖਣ ’ਚ ਸ਼ਾਮਲ ਲੋਕਾਂ ਲਈ ਸੁਰੱਖਿਅਤ, ਸਹਿਣਯੋਗ ਤੇ ਇਮਿਊਨੋਜੈਨਿਕ ਰਹੀ।

ਕੰਪਨੀ ਨੇ ਆਪਣੇ ਡਾਟੇ ’ਚ ਪ੍ਰੀਖਣ ਵਾਲੀਆਂ ਥਾਵਾਂ ਦੀ ਗਿਣਤੀ ਦਾ ਵੀ ਜ਼ਿਕਰ ਕੀਤਾ ਹੈ। ਭਾਰਤ ’ਚ ਇਸ ਦਾ ਦੂਜੇ ਗੇੜ ਦਾ ਪ੍ਰੀਖਣ ਕਰੀਬ 19-15 ਸਾਈਟ ਤੇ ਤੀਜੇ ਪੜਾਅ ਦਾ ਪ੍ਰੀਖਣ 22-27 ਸਾਈਟਾਂ ’ਤੇ ਕੀਤਾ ਜਾ ਰਿਹਾ ਹੈ। ਜੇਨੋਵਾ ਇਸ ਵੈਕਸੀਨ ਲਈ ਡੀਬੀਟੀ-ਆਈਸੀਐੱਮਆਰ ਦੀਆਂ ਕਲੀਨਿਕਲ ਪ੍ਰੀਖਣ ਨੈੱਟਵਰਕ ਸਾਈਟਾਂ ਦਾ ਇਸਤੇਮਾਲ ਕਰ ਰਹੀ ਹੈ।ਐੱਮਆਰਐੱਨਏ ਵੈਕਸੀਨ ਨਿਊਕਲੀਕ ਐਸਿਡ ਟੀਕਿਆਂ ਦੀ ਸ਼੍ਰੇਣੀ ਨਾਲ ਸਬੰਧਤ ਹੈ, ਜੋ ਸ਼ਰੀਰ ਦੇ ਅੰਦਰ ਇਸ ਖ਼ਿਲਾਫ਼ ਪ੍ਰਤੀਰੱਖਿਆ ਪ੍ਰਤੀਕਿਰਿਆ ਨੂੰ ਟ੍ਰਿਗਰ ਕਰਨ ਲਈ ਰੋਗ ਪੈਦਾ ਕਰਨ ਵਾਲੇ ਵਾਇਰਸ ਜਾਂ ਰੋਗ ਜਨਕ ਨਾਲ ਜੈਨੇਟਿਕ ਸਮੱਗਰੀ ਦਾ ਇਸਤੇਮਾਲ ਕਰਦੀ ਹੈ।

Leave a Reply

Your email address will not be published. Required fields are marked *