ਭਾਰਤ ‘ਚ 6G ਲਿਆਉਣ ਦੀ ਤਿਆਰੀ ਸ਼ੁਰੂ, 5G ਤੋਂ 100 ਗੁਣਾ ਜ਼ਿਆਦਾ ਹੋਵੇਗੀ ਸਪੀਡ

ਜੀਓ ਨੇ ਭਾਰਤ ‘ਚ ਅਜੇ 5ਜੀ ਸੇਵਾ ਸ਼ੁਰੂ ਨਹੀਂ ਕੀਤੀ ਹੈ ਪਰ 6ਜੀ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਜੀਓ ਦੀ ਸਹਾਇਕ ਕੰਪਨੀ ਐਸਟੋਨੀਆ ਨੇ 6ਜੀ ਤਕਨੀਕ ‘ਤੇ ਖੋਜ ਸ਼ੁਰੂ ਕਰ ਦਿੱਤੀ ਹੈ। ਜੀਓ ਐਸਟੋਨੀਆ ਇਸ ਪ੍ਰੋਜੈਕਟ ‘ਤੇ ਓਲੂ ਯੂਨੀਵਰਸਿਟੀ ਨਾਲ ਕੰਮ ਕਰ ਰਹੀ ਹੈ। ਹਾਲਾਂਕਿ ਕੰਪਨੀ ਨੇ ਇਸ ਦੀ ਯੋਜਨਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਕੰਪਨੀ 6G ਤਕਨਾਲੋਜੀ ਲਈ ਭਵਿੱਖ ਦੇ ਵਾਇਰਲੈੱਸ ਐਂਡ-ਟੂ-ਐਂਡ ਹੱਲ ‘ਤੇ ਓਲੂ ਯੂਨੀਵਰਸਿਟੀ ਨਾਲ ਕੰਮ ਕਰ ਰਹੀ ਹੈ।

ਕੰਪਨੀ ਨੇ ਕਿਹਾ ਕਿ ਇਹ ਭਾਈਵਾਲੀ ਏਰੀਅਲ ਤੇ ਸਪੇਸ ਕਮਿਊਨੀਕੇਸ਼ਨ, ਹੋਲੋਗ੍ਰਾਫਿਕ ਬੀਮਫਾਰਮਿੰਗ, ਸਾਈਬਰ ਸੁਰੱਖਿਆ, ਮਾਈਕ੍ਰੋ-ਇਲੈਕਟ੍ਰੋਨਿਕਸ ਅਤੇ ਫੋਟੋਨਿਕਸ ਵਿਚ ਉਦਯੋਗ ਤੇ ਅਕਾਦਮਿਕ ਦੋਵਾਂ ਵਿਚ 3ਡੀ ਕਨੈਕਟਿਡ ਇੰਟੈਲੀਜੈਂਸ ਨੂੰ ਉਤਸ਼ਾਹਿਤ ਕਰੇਗੀ। ਨਾਲ ਹੀ Jio 6G ਅਤੇ Oulu ਯੂਨੀਵਰਸਿਟੀ ਉਪਭੋਗਤਾ ਸਮਾਨ, ਆਟੋਮੋਟਿਵ ਅਤੇ ਵ੍ਹਾਈਟ ਗੁਡਸ ਸਪੇਸ ਵਿਚ 6G ਵਿਸ਼ੇਸ਼ਤਾਵਾਂ ਵਾਲੇ ਉਤਪਾਦਾਂ ਨੂੰ ਵਿਕਸਤ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਇਲਾਵਾ Jio 6G ਦਾ ਅਸਰ ਨਿਰਮਾਣ, ਰੱਖਿਆ ਤੇ ਉਦਯੋਗਿਕ ਮਸ਼ੀਨਰੀ ‘ਤੇ ਵੀ ਪਵੇਗਾ। ਨਾਮ ਤੋਂ ਸਪੱਸ਼ਟ ਹੈ ਕਿ 6ਜੀ ਤਕਨੀਕ 5ਜੀ ਨਾਲੋਂ ਬਿਹਤਰ ਹੋਵੇਗੀ, ਜੋ ਕਿ ਸੈੱਲ-ਮੁਕਤ MIMO, ਇੰਟੈਲੀਜੈਂਟ ਸਰਫੇਸ ਅਤੇ ਤੇਜ਼ ਗਤੀ ਤੇ ਬਿਹਤਰ ਕਨੈਕਟੀਵਿਟੀ ‘ਤੇ ਧਿਆਨ ਕੇਂਦਰਿਤ ਕਰੇਗੀ। ਇਹ ਨੈੱਟਵਰਕ 5G ਦੇ ਨਾਲ ਮੌਜੂਦ ਹੋਵੇਗਾ ਤੇ ਖਪਤਕਾਰਾਂ ਤੇ ਉੱਦਮਾਂ ਦੀ ਇਕ ਵਿਸ਼ਾਲ ਸ਼੍ਰੇਣੀ ਨੂੰ ਕਵਰ ਕਰੇਗਾ।

ਫਿਲਹਾਲ 6ਜੀ ਦੀ ਸਪੀਡ ਨੂੰ ਲੈ ਕੇ ਕੋਈ ਡਾਟਾ ਨਹੀਂ ਹੈ ਪਰ ਰਿਪੋਰਟਸ ਮੁਤਾਬਕ ਇਸ ਦੀ ਸਪੀਡ 5ਜੀ ਤੋਂ 100 ਗੁਣਾ ਜ਼ਿਆਦਾ ਹੋਵੇਗੀ। ਸੈਮਸੰਗ ਨੇ ਆਪਣੀ ਅਗਲੀ ਪੀੜ੍ਹੀ ਦੀ ਨੈੱਟਵਰਕ ਸਪੀਡ 1000Gbps ਹੋਣ ਦਾ ਅਨੁਮਾਨ ਲਗਾਇਆ ਹੈ। ਚੀਨ ਅਤੇ ਜਰਮਨੀ ਵਰਗੇ ਦੇਸ਼ਾਂ ਵਿਚ ਇਸਦੀ ਖੋਜ ਅਤੇ ਵਿਕਾਸ ਦਾ ਕੰਮ ਸ਼ੁਰੂ ਹੋ ਚੁੱਕਾ ਹੈ। Oppo ਦਾ ਮੰਨਣਾ ਹੈ ਕਿ 6G ਨੈੱਟਵਰਕ ਲੋਕਾਂ ਦੇ AI ਨਾਲ ਇੰਟਰੈਕਟ ਕਰਨ ਦੇ ਤਰੀਕੇ ਨੂੰ ਬਦਲ ਦੇਵੇਗਾ। ਹਾਲਾਂਕਿ ਸਾਨੂੰ 2025 ਤੋਂ ਪਹਿਲਾਂ 6G ਨੈੱਟਵਰਕ ਨਹੀਂ ਮਿਲੇਗਾ।

Leave a Reply

Your email address will not be published. Required fields are marked *