ਭਾਰਤ ‘ਚ 2 ਸਾਲ ਕੋਰੋਨਾ ਕਰਕੇ 47 ਲੱਖ ਤੋਂ ਵੱਧ ਮੌਤਾਂ! ਦਾਵੇ ਤੇ ਉਠੇ ਸਵਾਲ

ਵਿਸ਼ਵ ਸਿਹਤ ਸੰਗਠਨ (ਡਬਲਿਊਓਐਚ)ਦਾ ਅੰਦਾਜ਼ਾ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਲਗਭਗ 1.5 ਕਰੋੜ ਲੋਕਾਂ ਨੇ ਜਾਂ ਤਾਂ ਕੋਰੋਨਾ ਵਾਇਰਸ ਨਾਲ ਜਾਂ ਸਹਿਤ ਪ੍ਰਣਾਲੀਆਂ ‘ਤੇ ਪਏ ਇਸ ਦੇ ਅਸਰ ਕਰਕੇ ਜਾਨ ਗੁਆਈ।

ਇਹ ਅੰਕੜਾ ਦੇਸ਼ਾਂ ਵੱਲੋਂ ਮੁਹੱਈਆ ਕਰਵਾਏ ਗਏ ਅਧਿਕਾਰਕ ਅੰਕੜਿਆਂ ਤੋਂ 60 ਲੱਖ ਮੌਤਾਂ ਦੇ ਦੁੱਗਣੇ ਤੋਂ ਵੀ ਵੱਧ ਹਨ। ਜ਼ਿਆਦਾਤਰ ਮੌਤਾਂ ਦੱਖਣੀ ਪੂਰਬੀ ਏਸ਼ੀਆ, ਯੂਰਪ ਤੇ ਅਮਰੀਕਾ ਵਿੱਚ ਹੋਈਆਂ।

ਡਬਲਿਊਓਐਚ ਦੇ ਮੁਖੀ ਡਾ. ਟੇਡ੍ਰੋਸ ਐਡਨਾਮ ਘੇਬ੍ਰੇਈਅਸ ਨੇ ਇਸ ਅੰਕੜੇ ਨੂੰ ਗੰਭੀਰ ਦੱਸਦੇ ਹੋਏ ਕਿਹਾ ਕਿ ਇਸ ਨਾਲ ਦੇਸ਼ਾਂ ਨੂੰ ਭਵਿੱਖ ਹੀ ਹੈਲਥ ਐਮਰਜੈਂਸੀ ਨਾਲ ਨਜਿੱਠਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਪੇਸ਼ ਕੀਤੇ ਗਏ ਨਵੇਂ ਅੰਦਾਜ਼ੇ ਮੁਤਾਬਕ ਭਾਰਤ ਵਿੱਚ 1 ਜਨਵਰੀ 2020 ਤੋਂ 31 ਦਸੰਬਰ 2021 ਦੌਰਾਨ ਕੋਰੋਨਾ ਨਾਲ 47 ਲੱਖ ਤੋਂ ਵੱਧ ਮੌਤਾਂ ਹੋਈਆਂ। ਡਬਲਿਊਓਐਚ ਦੇ ਇਸ ਅਨੁਮਾਨ ‘ਤੇ ਭਾਰਤ ਸਰਕਾਰ ਨੇ ਆਪਣਆ ਵਿਰੋਧ ਪ੍ਰਗਟਾਉਂਦੇ ਹੋਏ ਕਿਹਾ ਕਿ ਜ਼ਿਆਦਾ ਮੌਤਾਂ ਦਰ ਅਨੁਮਾਨਾਂ ਨੂੰ ਪੇਸ਼ ਕਰਨ ਲਈ ਗਣਿਤ ਮਾਡਲ ਦੀ ਵਰਤੋਂ ‘ਤੇ ਭਾਰਤ ਦੇ ਸਖਤ ਇਤਰਾਜ਼ ਦੇ ਬਾਵਜੂਦ ਡਬਲਿਊਓਐਚ ਨੇ ਭਾਰਤ ਦੀਆਂ ਚਿੰਤਾਵਾਂ ਨੂੰ ਬਿਨਾਂ ਸਮਝੇ ਹੀ ਮੌਤ ਦਰ ਅਨੁਮਾਨ ਜਾਰੀ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਇਸਤੇਮਾਲ ਕੀਤੇ ਗਏ ਮਾਡਲਾਂ ਦੀ ਵੈਧਤਾ ਦੇ ਡਾਟਾ ਕਾਰਜਪ੍ਰਣਾਲੀ ਸ਼ੱਕੀ ਹੈ। ਨਾਲ ਹੀ ਕਿਹਾ ਕਿ ਭਾਰਤ ਦੇ ਰਜਿਸਟਰਾਰ ਜਨਰਲ ਵੱਲੋਂ ਸਿਟੀਜ਼ਨ ਰਜਿਸਟ੍ਰੇਸ਼ਨ ਸਿਸਟਨ ਰਾਹੀਂ ਜਾਹਰੀ ਡਾਟਾ ਦੀ ਉਪਲੱਭਤਾ ਬਾਰੇ ਹੈਲਥ ਬਾਡੀਜ਼ ਨੂੰ ਸੂਚਿਤ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਗਣਿਤ ਮਾਡਲ ਦਾ ਇਸਤੇਮਾਲ ਭਾਰਤ ਲਈ ਵਾਧੂ ਮੌਤ ਗਿਣਤੀ ਨੂੰ ਪੇਸ਼ ਕਰਨ ਲਈ ਨਹੀਂ ਕੀਤਾ ਜਾਣਾ ਚਾਹੀਦਾ। ਭਾਰਤ ਵਿੱਚ ਜਨਮ ਤੇ ਮੌਤ ਦਾ ਰਜਿਸਟ੍ਰੇਸ਼ਨ ਬਹੁਤ ਮਜ਼ਬੂਤ ਹੈ। 3 ਮਈ ਨੂੰ ਭਾਰਤ ਵਿੱਚ ਅਧਿਕਾਰਕ ਤੌਰ ‘ਤੇ ਕੋਵਿਡ-19 ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ 5,22,676 ਹੈ। ਡਬਲਿਊਓਐਚ ਦੇ ਤਹਿਤ ਵਿਗਿਆਨੀਆਂ ਨੂੰ ਜਨਵਰੀ 2020 ਅਤੇ ਪਿਛਲੇ ਸਾਲ ਦੇ ਅੰਤ ਤੱਕ ਮੌਤਾਂ ਦੀ ਅਸਲ ਗਿਣਤੀ ਦਾ ਮੁਲਾਂਕਣ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਰਿਪੋਰਟ ਮੁਤਾਬਕ 1.33 ਕਰੋੜ ਤੋਂ 1.66 ਕਰੋੜ ਲੋਕਾਂ ਦੀ ਮੌਤ ਜਾਂ ਤਾਂ ਕੋਰੋਨਵਾਇਰਸ ਜਾਂ ਸਿਹਤ ਸੰਭਾਲ ‘ਤੇ ਇਸ ਦੇ ਪ੍ਰਭਾਵ ਕਾਰਨ ਹੋਈ ਹੈ।

Leave a Reply

Your email address will not be published. Required fields are marked *