ਭਾਰਤ ਚ ਚਾਰ ਗੁਣਾ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ

Home » Blog » ਭਾਰਤ ਚ ਚਾਰ ਗੁਣਾ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ
ਭਾਰਤ ਚ ਚਾਰ ਗੁਣਾ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ

ਦੇਸ਼ ’ਚ ਕੋਰੋਨਾ ਇਨਫੈਕਸ਼ਨ ਦਾ ਪਸਾਰ ਚਾਰ ਗੁਣਾ ਤੇਜ਼ੀ ਨਾਲ ਹੋ ਰਿਹਾ ਹੈ। ਇਸ ਦੀ ਪੁਸ਼ਟੀ ਆਰ ਨਾਟ ਵੈਲਿਊ ਤੋਂ ਹੋਈ ਹੈ, ਜੋ ਇਸ ਹਫ਼ਤੇ ਵਧ ਕੇ ਚਾਰ ’ਤੇ ਪਹੁੰਚ ਗਈ ਹੈ।

ਇਕ ਲੱਖ 41 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਤਿੰਨ ਹਜ਼ਾਰ ਤੋਂ ਜ਼ਿਆਦਾ ਓਮੀਕ੍ਰੋਨ ਦੇ ਮਾਮਲੇ ਵੀ ਸ਼ਾਮਲ ਹਨ। ਲਗਪਗ 222 ਦਿਨਾਂ ਬਾਅਦ ਇਕ ਦਿਨ ’ਚ ਇੰਨੀ ਵੱਡੀ ਗਿਣਤੀਦੇਸ਼ ’ਚ ਕੋਰੋਨਾ ਇਨਫੈਕਸ਼ਨ ਦਾ ਪਸਾਰ ਚਾਰ ਗੁਣਾ ਤੇਜ਼ੀ ਨਾਲ ਹੋ ਰਿਹਾ ਹੈ। ਇਸ ਦੀ ਪੁਸ਼ਟੀ ਆਰ ਨਾਟ ਵੈਲਿਊ ਤੋਂ ਹੋਈ ਹੈ, ਜੋ ਇਸ ਹਫ਼ਤੇ ਵਧ ਕੇ ਚਾਰ ’ਤੇ ਪਹੁੰਚ ਗਈ ਹੈ। ਇਕ ਲੱਖ 41 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਤਿੰਨ ਹਜ਼ਾਰ ਤੋਂ ਜ਼ਿਆਦਾ ਓਮੀਕ੍ਰੋਨ ਦੇ ਮਾਮਲੇ ਵੀ ਸ਼ਾਮਲ ਹਨ। ’ਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਪਾਏ ਗਏ ਹਨ।

ਆਈਆਈਟੀ ਮਦਰਾਸ ’ਚ ਗਣਿਤ ਵਿਭਾਗ ’ਚ ਪ੍ਰੋਫੈਸਰ ਡਾ. ਜੈਅੰਤ ਝਾ ਅਨੁਸਾਰ, ਆਰ ਨਾਟ ਵੈਲਿਊ 25-31 ਦਸੰਬਰ ਦੇ ਹਮਲੇ ’ਚ 2.9 ਸੀ, ਜੋ ਇਸ ਹਫ਼ਤੇ ਭਾਵ 1-6 ਜਨਵਰੀ ਵਿਚਕਾਰ ਚਾਰ ਹੋ ਗਈ ਹੈ। ਦੂਜੀ ਲਹਿਰ ’ਚ ਆਰ ਨਾਟ ਵੈਲਿਊ ਸਭ ਤੋਂ ਜ਼ਿਆਦ 1.69 ਦਰਜ ਕੀਤੀ ਗਈ ਸੀ। ਆਰ ਨਾਟ ਵੈਲਿਊ ਦਾ ਇਹ ਅਨੁਮਾਨ ਪਿਛਲੇ ਦੋ ਹਫ਼ਤਿਆਂ ਦੇ ਮਾਮਲਿਆਂ ਦੇ ਆਧਾਰ ’ਤੇ ਕੀਤਾ ਗਿਆ ਹੈ। ਜੇਕਰ ਇਨਫੈਕਸ਼ਨ ਦੇ ਪਸਾਰ ਨੂੰ ਰੋਕਣ ਲਈ ਸਖ਼ਤ ਪਾਬੰਦੀਆਂ ਲਾਈਆਂ ਜਾਂਦੀਆਂ ਹਨ ਤਾਂ ਇਸ ’ਚ ਬਦਲਾਅ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਆਰ ਨਾਟ ਵੈਲਿਊ ਤਿੰਨ ਤੱਥਾਂ ’ਤੇ ਨਿਰਭਰ ਕਰਦੀ ਹੈ। ਪਸਾਰ ਦੀ ਸੰਭਾਵਨਾ, ਸੰਪਰਕ ਦਰ ਅਤੇ ਉਮੀਦ ਸਮਾਂ ਫਰਕ ਜਿਸ ’ਚ ਇਨਫੈਕਸ਼ਨ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਕ ਫਰਵਰੀ ਤੋਂ 15 ਫਰਵਰੀ ਵਿਚਕਾਰ ਮਹਾਮਾਰੀ ਦੀ ਤੀਜੀ ਲਹਿਰ ਸਿਖ਼ਰ ’ਤੇ ਪਹੁੰਚ ਸਕਦੀ ਹੈ ਅਤੇ ਉਦੋਂ ਬਹੁਤ ਜ਼ਿਆਦਾ ਮਾਮਲੇ ਮਿਲਣਗੇ।

ਕੀ ਹੈ ਆਰ ਨਾਟ ਵੈਲਿਊ

ਆਰ ਨਾਟ ਵੈਲਿਊ ਤੋਂ ਇਹ ਪਤਾ ਲੱਗਦਾ ਹੈ ਕਿ ਇਕ ਇਨਫੈਕਟਿਡ ਵਿਅਕਤੀ ਕਿੰਨੇ ਲੋਕਾਂ ਤਕ ਵਾਇਰਸ ਫੈਲਾ ਰਿਹਾ ਹੈ। ਆਰ ਨਾਟ ਚਾਰ ਦਾ ਮਤਲਬ ਹੈ ਕਿ ਇਕ ਵਿਅਕਤੀ ਚਾਰ ਲੋਕਾਂ ਨੂੰ ਇਨਫੈਕਟਿਡ ਕਰ ਰਿਹਾ ਹੈ। ਜਦੋਂ ਆਰ ਨਾਟ ਵੈਲਿਊ ਇਕ ਤੋਂ ਹੇਠਾਂ ਚਲੀ ਜਾਂਦੀ ਹੈ ਤਾਂ ਮੰਨਿਆ ਜਾਂਦਾ ਹੈ ਕਿ ਮਹਾਮਾਰੀ ਖ਼ਤਮ ਹੋ ਗਈ ਹੈ।

Leave a Reply

Your email address will not be published.