ਭਾਰਤ ’ਚ ਕੋਵਿਡ 19 ਦੇ ਇਕ ਦਿਨ ’ਚ 53,476 ਨਵੇਂ ਮਾਮਲੇ ਆਏ ਸਾਹਮਣੇ

Home » Blog » ਭਾਰਤ ’ਚ ਕੋਵਿਡ 19 ਦੇ ਇਕ ਦਿਨ ’ਚ 53,476 ਨਵੇਂ ਮਾਮਲੇ ਆਏ ਸਾਹਮਣੇ
ਭਾਰਤ ’ਚ ਕੋਵਿਡ 19 ਦੇ ਇਕ ਦਿਨ ’ਚ 53,476 ਨਵੇਂ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ: ਭਾਰਤ ’ਚ ਇਕ ਦਿਨ ’ਚ ਕੋਰੋਨਾ ਵਾਇਰਸ ਦੇ 53,476 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਇਸ ਸਾਲ ਲਾਗ ਦੇ ਇਕ ਦਿਨ ’ਚ ਆਏ ਹੁਣ ਤਕ ਦੇ ਸੱਭ ਤੋਂ ਵੱਧ ਮਾਮਲੇ ਹਨ।

ਇਸ ਨਾਲ ਹੀ ਦੇਸ਼ ’ਚ ਇਸ ਗਲੋਬਲ ਮਹਾਂਮਾਰੀ ਦੇ ਮਾਮਲੇ ਵੱਧ ਕੇ 1,17,87,534 ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਲਾਗਾਤਾਰ 15ਵੇਂ ਦਿਨ ਕੋਵਿਡ 19 ਦੇ ਮਾਮਲਿਆਂ ’ਚ ਵਾਧਾ ਹੋਇਆ ਹੈ ਅਤੇ ਹੁਣ 3,95,192 ਮਰੀਜ਼ ਪੀੜਤ ਹਨ। ਉਥੇ ਹੀ ਇਸ ਬਿਮਾਰੀ ਨਾਲ 251 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੇਸ਼ ’ਚ ਕੋਰੋਨਾ ਵਾਇਰਸ ਨਾਲ ਜਾਨ ਗੁਆਉਣ ਵਾਲਿਆਂ ਦੀ ਕੁੱਲ ਗਿਣਤੀ 1,60,692 ਹੋ ਗਈ ਹੈ। ਅੰਕੜਿਆਂ ਮੁਤਾਬਕ ਇਸ ਬਿਮਾਰੀ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 1,12,31,650 ਹੋ ਗਈ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ’ਚ ਹੁਣ ਤਕ 5,31,45,709 ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ। ਅੰਕੜਿਆਂ ਮੁਤਾਬਕ ਇਸ ਬੀਮਾਰੀ ਤੋਂ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ 1,12,31,650 ਹੋ ਗਈ ਹੈ।

Leave a Reply

Your email address will not be published.