ਨਵੀਂ ਦਿੱਲੀ / ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ ਕਿਹਾ ਕਿ ਦੇਸ਼ ਕੋਲ ਦਸੰਬਰ ਤੱਕ ਕੋਰੋਨਾ ਵੈਕਸੀਨ ਦੀਆਂ 257 ਕਰੋੜ ਖ਼ੁਰਾਕਾਂ ਹੋਣਗੀਆਂ ਅਤੇ ਟੀਕਾਕਰਨ ਦਾ ਕੰਮ ਹੋਰ ਵੀ ਤੇਜ਼ੀ ਨਾਲ ਚੱਲੇਗਾ।
ਉਨ੍ਹਾਂ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਟੀਕਾਕਰਨ ਕੇਂਦਰ ਦਾ ਦੌਰਾ ਕਰਨ ਦੇ ਬਾਅਦ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੋਸ਼ ਲਗਾਇਆ ਕਿ ਇਨ੍ਹਾਂ ਨੇਤਾਵਾਂ ਨੇ ਟੀਕਾਕਰਨ ਦੇ ਕੰਮ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਨੇਤਾ ਪਹਿਲਾਂ ਵੈਕਸੀਨ ਸਬੰਧੀ ਭਰਮ ਪੈਦਾ ਕਰ ਰਹੇ ਸਨ, ਅੱਜ ਉਹ ਟੀਕਾ ਲਗਵਾ ਰਹੇ ਹਨ। ਵੈਕਸੀਨ ‘ਤੇ ਬਹੁਤ ਰਾਜਨੀਤੀ ਹੋਈ ਹੈ। ਗ਼ਲਤ ਬਿਆਨਬਾਜ਼ੀ ਕਰਕੇ ਦੇਸ਼ ਦੀ ਇਸ ਵੱਡੀ ਮੁਹਿੰਮ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਬਾਵਜੂਦ ਦੇਸ਼ ਦੀ 130 ਕਰੋੜ ਜਨਤਾ ਪ੍ਰਧਾਨ ਮੰਤਰੀ ਦੇ ਸੱਦੇ ‘ਤੇ ਟੀਕਾਕਰਨ ਲਈ ਅੱਗੇ ਆਈ ਹੈ।
ਕੋਵਿਡ ਦੌਰਾਨ ਬੇਹੱਦ ਮਦਦਗਾਰ ਹੋ ਸਕਦੈ ਯੋਗ-ਰਾਸ਼ਟਰਪਤੀ ਨਵੀਂ ਦਿੱਲੀ, (ਪੀ.ਟੀ.ਆਈ.)- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕੌਮਾਂਤਰੀ ਯੋਗ ਦਿਵਸ ‘ਤੇ ਲੋਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੋਵਿਡ ਦੌਰਾਨ ਯੋਗ ਬੇਹੱਦ ਮਦਦਗਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਯੋਗ ਦੁਨੀਆ ਨੂੰ ਭਾਰਤ ਦੇ ਬਿਹਤਰੀਨ ਤੋਹਫ਼ਿਆਂ ‘ਚੋਂ ਇਕ ਹੈ। ਉਨ੍ਹਾਂ ਰਾਸ਼ਟਰਪਤੀ ਭਵਨ ‘ਚ ਯੋਗ ਕਰਦਿਆਂ ਦੀ ਆਪਣੀ ਤਸਵੀਰ ਵੀ ਟਵਿੱਟਰ ‘ਤੇ ਸਾਂਝੀ ਕੀਤੀ।