ਭਾਰਤੀ ਦੂਤਾਵਾਸ ਦੀ ਨਵੀਂ ਐਡਵਾਈਜ਼ਰੀ, ਕਿਹਾ-“ਜਿੱਥੇ ਵੀ ਰਹੋ ਸੁਰੱਖਿਅਤ ਰਹੋ”

ਭਾਰਤੀ ਦੂਤਾਵਾਸ ਦੀ ਨਵੀਂ ਐਡਵਾਈਜ਼ਰੀ, ਕਿਹਾ-“ਜਿੱਥੇ ਵੀ ਰਹੋ ਸੁਰੱਖਿਅਤ ਰਹੋ”

ਯੂਕਰੇਨ ਤੇ ਰੂਸ ਵਿਚਾਲੇ ਵਧਦੇ ਤਣਾਅ ਦਰਮਿਆਨ ਯੂਕਰੇਨ ਸਥਿਤ ਭਾਰਤੀ ਦੂਤਾਵਾਸ ਨੇ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ।

ਇਸ ਵਿੱਚ ਯੂਕਰੇਨ ਵਿੱਚ ਰਹਿ ਰਹੇ ਭਾਰਤੀਆਂ ਨੂੰ ਕਿਹਾ ਗਿਆ ਹੈ ਕਿ ਯੂਕਰੇਨ ਦੀ ਮੌਜੂਦਾ ਸਥਿਤੀ ਬਹੁਤ ਜ਼ਿਆਦਾ ਖਰਾਬ ਹੈ। ਕਿਰਪਾ ਸ਼ਾਂਤ ਰਹੋ ਤੇ ਜਿੱਥੇ ਵੀ ਹੋ ਸੁਰੱਖਿਅਤ ਰਹੋ। ਕੀਵ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਕਿ ਕੀਵ ਦੇ ਪੱਛਮੀ ਹਿੱਸਿਆਂ ਤੋਂ ਯਾਤਰਾ ਕਰਨ ਵਾਲਿਆਂ ਸਣੇ ਕੀਵ ਦੀ ਯਾਤਰਾ ਕਰਨ ਵਾਲੇ ਸਾਰੇ ਲੋਕਾਂ ਨੂੰ ਅਸਥਾਈ ਢੰਗ ਨਾਲ ਆਪਣੇ ਸ਼ਹਿਰਾਂ ਵਿੱਚ ਵਾਪਸ ਪਰਤਣ ਦੀ ਸਲਾਹ ਦਿੱਤੀ ਜਾਂਦੀ ਹੈ, ਵਿਸ਼ੇਸ਼ ਰੂਪ ਨਾਲ ਪੱਛਮੀ ਸੀਮਾਵਰਤੀ ਦੇਸ਼ਾਂ ਦੇ ਨਾਲ ਸੁਰੱਖਿਅਤ ਥਾਵਾਂ ਦੇ ਵੱਲ।

ਇਸ ਤੋਂ ਅੱਗੇ ਦੂਤਾਵਾਸ ਨੇ ਕਿਹਾ ਕਿ ਕਿਸੇ ਵੀ ਅਪਡੇਟ ਦੇ ਲਈ ਅੱਗੇ ਦੀ ਐਡਵਾਈਜ਼ਰੀ ਜਾਰੀ ਕੀਤੀ ਜਾਵੇਗੀ। ਦੱਸ ਦੇਈਏ ਕਿ ਯੂਕਰੇਨ ਸਥਿਤ ਭਾਰਤੀ ਦੂਤਾਵਾਸ ਲਗਾਤਾਰ ਯੂਕਰੇਨ ਵਿੱਚ ਰਹਿ ਰਹੇ ਭਾਰਤੀਆਂ ਨੂੰ ਯੂਕਰੇਨ ਛੱਡ ਕੇ ਭਾਰਤ ਪਰਤਣ ਦੀ ਅਪੀਲ ਕਰ ਰਿਹਾ ਸੀ। ਯੂਕਰੇਨ ਨੇ ਤੇਜ਼ੀ ਨਾਲ ਬਦਲਦੇ ਹਾਲਾਤਾਂ ਦੇ ਮੱਦੇਨਜ਼ਰ ਦੂਤਾਵਾਸ ਨੇ ਹੁਣ ਤੱਕ ਕਈ ਐਡਵਾਈਜ਼ਰੀਆਂ ਜਾਰੀ ਕੀਤੀਆਂ ਹਨ।

Leave a Reply

Your email address will not be published.