ਭਾਜਪਾ ਨੇ ਰਚਿਆ ਇਤਿਹਾਸ, 1990 ਮਗਰੋਂ ਰਾਜ ਸਭਾ ‘ਚ 100 ਦਾ ਅੰਕੜਾ ਛੂਹਣ ਵਾਲੀ ਪਹਿਲੀ ਪਾਰਟੀ ਬਣੀ

ਭਾਜਪਾ 1990 ਮਗਰੋਂ ਰਾਜ ਸਭਾ ਵਿੱਚ 100 ਦਾ ਅੰਕੜਾ ਛੂਹਣ ਵਾਲੀ ਪਹਿਲੀ ਪਾਰਟੀ ਬਣ ਗਈ ਹੈ।

ਚੋਣਾਂ ਵਿੱਚ ਅਸਮ, ਤ੍ਰਿਪੁਰਾ ਤੇ ਨਾਗਾਲੈਂਡ ਵਿੱਚ ਭਾਜਪਾ ਨੇ ਇੱਕ-ਇੱਕ ਸੀਟ ‘ਤੇ ਜਿੱਤ ਦਰਜ ਕੀਤੀ ਹੈ। ਇਸ ਤੋਂ ਬਾਅਦ ਭਾਜਪਾ ਪਹਿਲੀ ਵਾਰ ਰਾਜ ਸਭਾ ਵਿੱਚ 101 ਮੈਂਬਰ ਹੋਣ ਦੀ ਪ੍ਰਾਪਤੀ ‘ਤੇ ਪਹੁੰਚ ਗਈ ਹੈ। ਉਪਰਲੇ ਸਦਨ ਵਿੱਚ 32 ਸਾਲਾਂ ਬਾਅਦ ਕਿਸੇ ਪਾਰਟੀ ਨੇ ਇਸ ਅੰਕੜੇ ਨੂੰ ਹਾਸਲ ਕੀਤਾ ਹੈ। ਹਾਲ ਹੀ ਵਿੱਚ ਛੇ ਰਾਜਾਂ ਦੀਆਂ 13 ਰਾਜ ਸਭਾ ਸੀਟਾਂ ਲਈ ਦੋ ਸਾਲਾਂ ਚੋਣਾਂ ਹੋਈਆਂ। ਇਸ ਵਿੱਚ ਅਸਮ ਵਿੱਚ 2 ਸੀਟਾਂ, ਹਿਮਾਚਲ ਪ੍ਰਦੇਸ਼ ਵਿੱਚ 1, ਕੇਰਲ ਵਿੱਚ 3, ਨਾਗਾਲੈਂਡ ਵਿੱਚ 1, ਤ੍ਰਿਪੁਰਾ ਵਿੱਚ 1 ਤੇ ਪੰਜਾਬ ਦੀਆਂ 5 ਸੀਟਾਂ ਸ਼ਾਮਲ ਹਨ। ਭਾਜਪਾ ਨੇ ਪੰਜਾਬ ਤੋਂ ਆਪਣੀ ਇੱਕ ਸੀਟ ਗੁਆ ਦਿੱਤੀ, ਪਰ ਨਾਰਥ ਈਸਟ ਦੇ ਤਿੰਨ ਰਾਜਾਂ ਤੇ ਹਿਮਾਚਲ ਪ੍ਰਦੇਸ਼ ਤੋਂ ਇੱਕ-ਇੱਕ ਸੀਟ ‘ਤੇ ਜਿੱਤ ਹਾਸਲ ਕੀਤੀ।

ਰਾਜ ਸਭਾ ਦੀ ਵੈੱਬਸਾਈਟ ਨੇ ਅਜੇ ਤੱਕ ਨਵੇਂ ਟੈਲੀ ਦੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਹੈ। ਇਸ ਵੇਲੇ ਭਾਜਪਾ ਦੇ ਮੈਂਬਰਾਂ ਦੀ ਗਿਣਤੀ 97 ਹੈ। ਹਾਲ ਹੀ ਵਿੱਚ ਹੋਈਆਂ ਚੋਣਆਂ ਵਿੱਚ ਉਸ ਨੂੰ ਚਾਰ ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ। ਇਸ ਤੋਂ ਬਾਅਦ ਰਾਜ ਸਭਾ ਵਿੱਚ ਭਾਜਪਾ ਦੇ ਮੈਂਬਰਾਂ ਦੀ ਗਿਣਤੀ 101 ਪਹੁੰਚ ਜਾਏਗੀ। ਦੂਜੇ ਪਾਸੇ, ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦੇ ਕੋਲ ਹੁਣ ਰਾਜ ਸਭਾ ਵਿੱਚ 117 ਮੈਂਬਰ ਹਨ। ਦੱਸ ਦੇਈਏ ਕਿ ਰਾਜ ਸਭਾ ਵਿੱਚ ਕੁਲ 245 ਮੈਂਬਰ ਹਨ ਤੇ ਬਹੁਮਤ ਦਾ ਅੰਕੜਾ 123 ਹੁੰਦਾ ਹੈ।

ਭਾਜਪਾ ਹੌਲੀ-ਹੌਲੀ ਬਹੁਮਤ ਵੱਲ ਵਧ ਰਹੀ ਹੈ। 2014 ਵਿੱਚ ਰਾਜ ਸਭਾ ਵਿੱਚ ਭਾਜਪਾ ਦੀਆਂ ਸੀਟਾਂ 55 ਸਨ ਤੇ ਉਦੋਂ ਤੋਂ ਲਗਾਤਾਰ ਵਧ ਰਹੀਆਂ ਹਨ, ਕਿਉਂਕਿ ਪਾਰਟੀ ਨੇ ਕਈ ਰਾਜਾਂ ਵਿੱਚ ਸੱਤਾ ਹਾਸਲ ਕੀਤੀ ਹੈ। 1988 ਵਿੱਚ ਕਾਂਗਰਸ ਕੋਲ 108 ਮੈਂਬਰ ਸਨ। ਫਿਰ 1990 ਵਿੱਚ ਦੋ ਸਾਲਾਂ ਚੋਣਾਂ ਮਗਰੋਂ ਗਿਣਤੀ ਡਿਗ ਕੇ 99, 2012-13 ਵਿਚਾਲੇ 72 ਪਹੁੰਚ ਗਈ ਤੇ ਹੁਣ ਤੱਕ ਕਾਂਗਰਸ ਦੇ ਮੈਂਬਰਾਂ ਵਿੱਚ ਗਿਰਾਵਟ ਜਾਰੀ ਹੈ। 

Leave a Reply

Your email address will not be published. Required fields are marked *