ਭਤੀਜੀ ਦੇ ਵਿਆਹ ਚ ਬਿਜ਼ੀ ਗਿੱਪੀ ਗਰੇਵਾਲ ਦੀਆਂ ਪਰਿਵਾਰ ਨਾਲ ਫੋਟੋਆਂ ਹੋਇਆ ਵਾਇਰਲ

Home » Blog » ਭਤੀਜੀ ਦੇ ਵਿਆਹ ਚ ਬਿਜ਼ੀ ਗਿੱਪੀ ਗਰੇਵਾਲ ਦੀਆਂ ਪਰਿਵਾਰ ਨਾਲ ਫੋਟੋਆਂ ਹੋਇਆ ਵਾਇਰਲ
ਭਤੀਜੀ ਦੇ ਵਿਆਹ ਚ ਬਿਜ਼ੀ ਗਿੱਪੀ ਗਰੇਵਾਲ ਦੀਆਂ ਪਰਿਵਾਰ ਨਾਲ ਫੋਟੋਆਂ ਹੋਇਆ ਵਾਇਰਲ

ਭਤੀਜੀ ਦੇ ਵਿਆਹ ਚ ਬਿਜ਼ੀ ਗਿੱਪੀ ਗਰੇਵਾਲ ਦੀਆਂ ਪਰਿਵਾਰ ਨਾਲ ਫੋਟੋਆਂ ਹੋਇਆ ਵਾਇਰਲ

ਪੰਜਾਬੀ ਮਿਊਜ਼ਿਕ ਜਗਤ ਦੇ ਕਮਾਲ ਦੇ ਗਾਇਕ ਅਤੇ ਐਕਟਰ ਗਿੱਪੀ ਗਰੇਵਾਲ Gippy Grewal, ਜੋ ਕਿ ਏਨੀਂ ਦਿਨੀਂ ਆਪਣੀ ਭਤੀਜੀ ਮੁਸਕਾਨ ਦੇ ਵਿਆਹ ਦੇ ਕੰਮ ‘ਚ ਬਿਜ਼ੀ ਚੱਲ ਰਹੇ ਸੀ। ਜੀ ਹਾਂ ਬੀਤੀ ਦਿਨੀਂ ਉਨ੍ਹਾਂ ਦੀ ਭਤੀਜੀ ਮੁਸਕਾਨ ਗਰੇਵਾਲ ਦਾ ਵਿਆਹ ਹੋ ਗਿਆ ਹੈ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਇਸ ਵਿਆਹ ‘ਚ ਲਗਭਗ ਸਾਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਪਹੁੰਚੀ ਸੀ।

ਗਾਇਕ ਗਿੱਪੀ ਗਰੇਵਾਲ ਨੇ ਵੀ ਕੁਝ ਸਮੇਂ ਕੱਢ ਕੇ ਆਪਣੇ ਪਰਿਵਾਰ ਦੇ ਨਾਲ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ। ਇਨ੍ਹਾਂ ਤਸਵੀਰਾਂ ਚ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ (ravneet grewal)ਆਪਣੇ ਬੱਚੇ ਏਕਮ, ਸ਼ਿੰਦਾ ਤੇ ਗੁਰਬਾਜ਼ ਦੇ ਨਾਲ ਨਜ਼ਰ ਆ ਰਹੇ ਨੇ। ਗਿੱਪੀ ਨੇ ਪੰਜ ਤਸਵੀਰਾਂ ਸ਼ੇਅਰ ਕੀਤੀਆਂ ਨੇ। ਸਾਰੇ ਪਰਿਵਾਰ ਨੇ ਪਰਪਲ ਰੰਗ ਦੇ ਆਉਟਫਿੱਟ ਪਾਏ ਹੋਏ ਨੇ। ਜਿਸ ‘ਚ ਪੂਰਾ ਪਰਿਵਾਰ ਹੀ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਲੱਗ ਰਿਹਾ ਹੈ। ਪਰ ਮੇਲਾ ਲੁੱਟਿਆ ਗੁਰਬਾਜ਼ ਨੇ, ਜਿਸ ਦੀ ਕਿਊਟਨੈੱਸ ਹਰ ਕਿਸੇ ਦੇ ਦਿਲ ਨੂੰ ਛੂਹ ਰਹੀ ਹੈ। ਇੱਕ ਤਸਵੀਰ ‘ਚ ਤੁਸੀਂ ਦੇਖੋਗੇ ਸਤਿੰਦਰ ਸਰਤਾਜ ਨੇ ਗੁਰਬਾਜ਼ ਨੂੰ ਗੋਦੀ ਚੁੱਕਿਆ ਹੋਇਆ ਹੈ। ਇਸ ਤੋਂ ਪਹਿਲਾ ਸਤਿੰਦਰ ਸਰਤਾਜ ਦੇ ਨਾਲ ਗੁਰਬਾਜ਼ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈ ਸੀ। ਜਦੋਂ ਸਤਿੰਦਰ ਸਰਤਾਜ ਕੈਨੇਡਾ ‘ਚ ਗਿੱਪੀ ਗਰੇਵਾਲ ਨੂੰ ਮਿਲੇ ਸੀ।

Leave a Reply

Your email address will not be published.