ਭਗਵੰਤ ਮਾਨ ਦੀ ਪਤਨੀ ਦੇ ਨਾਂ ‘ਤੇ ਬਣਿਆ ਟਵਿੱਟਰ ਅਕਾਊਂਟ ਸਸਪੈਂਡ

ਭਗਵੰਤ ਮਾਨ ਦੀ ਪਤਨੀ ਦੇ ਨਾਂ ‘ਤੇ ਬਣਿਆ ਟਵਿੱਟਰ ਅਕਾਊਂਟ ਸਸਪੈਂਡ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਂ ‘ਤੇ ਬਣਿਆ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਹਾਲ ਵਿਚ ਹੀ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ‘ਚ ਬੱਝੇ ਸਨ। ਇਸ ਤੋਂ ਬਾਅਦ ਲੋਕ ਗੁਰਪ੍ਰੀਤ ਕੌਰ ਨੂੰ ਸਰਚ ਕਰਨ ਲੱਗੇ। ਇਨ੍ਹਾਂ ਵਿਚ ਇਕ ਅਕਾਊਂਟ ਦਿਸਿਆ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਡਾ. ਗੁਰਪ੍ਰੀਤ ਕੌਰ ਦਾ ਅਕਾਊਂਟ ਹੈ। ਇਸ ਅਕਾਊਂਟ ਤੋਂ ਵਿਆਹ ਤੋਂ ਕੁਝ ਸਮਾਂ ਪਹਿਲਾਂ ਟਵਿੱਟਰ ‘ਤੇ ਫੋਟੋ ਵੀ ਸ਼ੇਅਰ ਕੀਤੀ ਗਈ। ਇਸ ਅਕਾਊਂਟ ਤੋਂ ਬੀਤੇ ਦਿਨੀਂ ਡਾ. ਗੁਰਪ੍ਰੀਤ ਕੌਰ ਨੇ ਭਗਵੰਤ ਮਾਨ ਤੇ ਉਨ੍ਹਾਂ ਦੀ ਮਾਂ ਹਰਪਾਲ ਕੌਰ ਨਾਲ ਟਵਿੱਟਰ ‘ਤੇ ਫੋਟੋ ਵੀ ਸ਼ੇਅਰ ਕੀਤੀ। ਇਸ ਤੋਂ ਪਹਿਲਾਂ ਅਕਾਊਂਟ ਹੋਲਡਰ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- ਦਿਨ ਸ਼ਗਨਾ ਦਾ ਚੜਿਆ…। ਹਾਲਾਂਕਿ ਇਹ ਅਕਾਊਂਟ ਭਗਵੰਤ ਮਾਨ ਦੀ ਪਤਨੀ ਦਾ ਸੀ ਜਾਂ ਫਿਰ ਫੇਕ ਹਾਲੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। 

Leave a Reply

Your email address will not be published.