ਭਗਵੰਤ ਮਾਨ ਤੇ ਕੈਨੇਡਾ ਦੀ ਪੰਜਾਬਣ ਮੰਤਰੀ ਦਾ ਇਕੋ ਦਿਨ ਹੋਇਆ ਵਿਆਹ

ਭਗਵੰਤ ਮਾਨ ਤੇ ਕੈਨੇਡਾ ਦੀ ਪੰਜਾਬਣ ਮੰਤਰੀ ਦਾ ਇਕੋ ਦਿਨ ਹੋਇਆ ਵਿਆਹ

ਬਰੈਪਟਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪੀਤ ਕੌਰ ਦੇ ਵਿਆਹ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵਜ਼ਾਰਤ ਵਿੱਚ ਪੰਜਾਬੀ ਮੰਤਰੀ ਕਮਲ ਖਹਿਰਾ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਮੈਕਸੀਕੋ ਦੇ ਸ਼ਹਿਰ ਕੈਨਕੂਨ ਵਿੱਚ ਸਿੱਖ ਗੁਰ ਮਰਿਆਦਾ ਅਨੁਸਾਰ ਅਨੰਦ ਕਾਰਜ ਦੀਆਂ ਰਸਮਾਂ ਸੰਪੂਰਨ ਹੋਈਆਂ। ਮੰਤਰੀ ਕਮਲ ਖਹਿਰਾ ਦਾ ਵਿਆਹ ਜਸਪ੍ਰੀਤ ਸਿੰਘ ਢਿੱਲੋਂ ਨਾਲ ਹੋਇਆ ਹੈ।ਕੈਨੇਡੀਅਨ ਐਮ ਪੀ ਸੁੱਖ ਧਾਲੀਵਾਲ, ਡਾ.ਕੁਲਜੀਤ ਸਿੰਘ ਜੰਜੂਆ, ਮਹਿੰਦਰਪਾਲ ਸਿੰਘ, ਹਰਦਮ ਮਾਂਗਟ, ਦੀਪ ਕਰਨ ਨੇ ਜਸਪ੍ਰੀਤ ਅਤੇ ਕਮਲ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ।ਜ਼ਿਕਰਯੋਗ ਹੈ ਕਿ ਕਮਲ ਖਹਿਰਾ ਪੰਜਾਬ ਦੇ ਰੋਪੜ ਜ਼ਿਲ੍ਹੇ ਨਾਲ ਸਬੰਧ ਰੱਖਦੀ ਹੈ। 32 ਸਾਲਾ ਕਮਲ ਟਰੂਡੋ ਦੀ ਵਜ਼ਾਰਤ ਦੀ ਸਭ ਤੋਂ ਛੋਟੀ ਉਮਰ ਦੀ ਮੰਤਰੀ ਹੈ । ਕਮਲ ਤੀਜੀ ਵਾਰ ਐਮਪੀ ਬਣੀ ਹੈ।

Leave a Reply

Your email address will not be published.