ਬੱਚੇ ਦੀ ਜੈਤੂਨ ਤੇਲ ਨਾਲ ਕਰੋ ਮਸਾਜ, ਪੋਸ਼ਟਿਕ ਤੱਤਾਂ ਨਾਲ ਹੁੰਦੈ ਭਰਪੂਰ

ਐਕਸਪਰਟ ਅਨੁਸਾਰ ਬੱਚਿਆਂ ਦੀ ਤੇਲ ਨਾਲ ਮਾਲਿਸ਼ ਕਰਨ ਨਾਲ ਉਨ੍ਹਾਂ ਦਾ ਵਿਕਾਸ ਵਧੀਆ ਤਰੀਕੇ ਨਾਲ ਹੁੰਦਾ ਹੈ।

ਪਰ ਅਕਸਰ ਬੱਚੇ ਦੀ ਮਸਾਜ ਨੂੰ ਲੈ ਕੇ ਮਾਂ-ਪਿਉ ਸੋਚ ‘ਚ ਪੈ ਜਾਂਦੇ ਹਨ ਕਿ ਉਨ੍ਹਾਂ ਲਈ ਕਿਹੜਾ ਤੇਲ ਫ਼ਾਇਦੇਮੰਦ ਹੋਵੇਗਾ। ਅਜਿਹੇ ‘ਚ ਤੁਸੀਂ ਜੈਤੂਨ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ, ਜੈਤੂਨ ਦਾ ਤੇਲ ਤੁਹਾਡੇ ਬੱਚੇ ਦੀ ਸਕਿਨ ਨੂੰ ਨਰਮ, ਕੋਮਲ ਅਤੇ ਪੋਸ਼ਿਤ ਬਣਾਈ ਰੱਖਣ ‘ਚ ਮਦਦ ਕਰੇਗਾ। ਆਓ ਜਾਣਦੇ ਹਾਂ ਜੈਤੂਨ ਦੇ ਤੇਲ ਨਾਲ ਬੱਚੇ ਦੀ ਮਾਲਿਸ਼ ਕਰਨ ਦੇ ਫਾਇਦੇ।

ਹਰ ਮੌਸਮ ‘ਚ ਫਾਇਦੇਮੰਦ: ਅਕਸਰ ਮਾਤਾ-ਪਿਤਾ ਇਸ ਗੱਲ ਨੂੰ ਲੈ ਕੇ ਚਿੰਤਤ ਰਹਿੰਦੇ ਹਨ ਕਿ ਗਰਮੀਆਂ ‘ਚ ਉਨ੍ਹਾਂ ਦੇ ਬੱਚੇ ਲਈ ਕਿਹੜਾ ਤੇਲ ਫਾਇਦੇਮੰਦ ਹੋਵੇਗਾ। ਹਾਲਾਂਕਿ, ਬਹੁਤ ਸਾਰੇ ਤੇਲ ਗਰਮੀਆਂ ਅਤੇ ਸਰਦੀਆਂ ਦੇ ਮੌਸਮ ਤੱਕ ਸੀਮਤ ਹੁੰਦੇ ਹਨ। ਅਜਿਹੇ ‘ਚ ਗਲਤ ਮੌਸਮ ‘ਚ ਇਨ੍ਹਾਂ ਦੀ ਵਰਤੋਂ ਕਰਨ ਨਾਲ ਬੱਚੇ ਦੀ ਸਕਿਨ ਅਤੇ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਪਰ ਜੈਤੂਨ ਦਾ ਤੇਲ ਕਿਸੇ ਵੀ ਮੌਸਮ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਅਜਿਹੇ ‘ਚ ਤੁਸੀਂ ਬਿਨਾਂ ਕਿਸੇ ਸਮੱਸਿਆ ਦੇ ਗਰਮੀਆਂ ‘ਚ ਜੈਤੂਨ ਦੇ ਤੇਲ ਨਾਲ ਬੱਚੇ ਦੀ ਮਾਲਿਸ਼ ਕਰ ਸਕਦੇ ਹੋ। ਬਸ ਇਸ ਨੂੰ ਜ਼ਿਆਦਾ ਮਾਤਰਾ ‘ਚ ਲੈਣ ਤੋਂ ਬਚੋ।

ਸਕਿਨ ਨੂੰ ਕਰੇ ਮੋਇਸਟੂਰਾਇਜ਼ : ਬੱਚੇ ਦੀ ਸਕਿਨ ਕੋਮਲ ਅਤੇ ਨਾਜ਼ੁਕ ਹੁੰਦੀ ਹੈ। ਅਜਿਹੇ ‘ਚ ਤੁਸੀਂ ਉਨ੍ਹਾਂ ਦੇ ਸਰੀਰ ਦੀ ਮਾਲਿਸ਼ ਕਰਨ ਲਈ ਜੈਤੂਨ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। 

ਮੋਇਸਟੂਰਾਇਜ਼ ਗੁਣਾਂ ਨਾਲ ਭਰਪੂਰ, ਜੈਤੂਨ ਦਾ ਤੇਲ ਤੁਹਾਡੇ ਬੱਚੇ ਦੀ ਸਕਿਨ ਨੂੰ ਹੌਲੀ-ਹੌਲੀ ਪੋਸ਼ਣ ਦੇਣ ‘ਚ ਮਦਦ ਕਰੇਗਾ। ਇਸ ‘ਚ ਸਕਵੈਲਿਨ ਹੁੰਦਾ ਹੈ ਜੋ ਇੱਕ ਹਾਈਡ੍ਰੇਟਿੰਗ ਏਜੰਟ ਹੈ। ਇਹ ਬੱਚੇ ਦੀ ਸਕਿਨ ਨੂੰ ਮੁਲਾਇਮ ਰੱਖਣ ‘ਚ ਵੀ ਮਦਦ ਕਰਦਾ ਹੈ।

ਕ੍ਰੈਡਲ ਕੈਪ ‘ਚ ਮਦਦਗਾਰ: ਕ੍ਰੈਡਲ ਕੈਪ ਦੀ ਸਥਿਤੀ ‘ਚ ਬੱਚੇ ਦੇ ਸਕੈਲਪ ਦੀ ਸਕਿਨ ਖੁਸ਼ਕ ਅਤੇ ਪਰਤਦਾਰ ਹੋਣ ਲੱਗਦੀ ਹੈ। ਅਜਿਹੇ ‘ਚ ਤੁਸੀਂ ਬੱਚੇ ਦੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਜੈਤੂਨ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਇਹ ਕ੍ਰੈਡਲ ਕੈਪ ਨਾਲ ਬਣਨ ਵਾਲੀ ਪਪੜੀ ਨੂੰ ਢਿੱਲਾ ਕਰਨ ‘ਚ ਮਦਦ ਕਰਦਾ ਹੈ। ਇਸ ਦੇ ਲਈ ਬੱਚੇ ਦੇ ਸਿਰ ਦੀ ਮਾਲਿਸ਼ ਕਰਦੇ ਸਮੇਂ ਕੋਸਾ ਜੈਤੂਨ ਦਾ ਤੇਲ ਲਗਾਓ। ਇਸ ਨੂੰ 15 ਮਿੰਟ ਲਈ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਬੱਚੇ ਦੇ ਵਾਲਾਂ ਨੂੰ ਮਿਲਡ ਸ਼ੈਂਪੂ ਨਾਲ ਧੋਵੋ। ਇਸ ਤੋਂ ਬਾਅਦ ਕੰਘੀ ਦੀ ਮਦਦ ਨਾਲ ਫਲੈਕਸ ਨੂੰ ਹਟਾ ਦਿਓ।

ਡਾਇਪਰ ਰੈਸ਼ੇਜ ਤੋਂ ਦਿਵਾਏ ਛੁਟਕਾਰਾ: ਅਕਸਰ ਘੰਟਿਆਂ ਤੱਕ ਡਾਇਪਰ ਪਹਿਨਣ ਨਾਲ ਬੱਚੇ ਨੂੰ ਡਾਇਪਰ ਰੈਸ਼ੇਜ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਬੱਚੇ ਨੂੰ ਜੈਤੂਨ ਦਾ ਤੇਲ ਲਗਾਉਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਲਈ, ਜੈਤੂਨ ਦੇ ਤੇਲ ਨੂੰ ਹਲਕਾ ਗਰਮ ਕਰਕੇ ਅਤੇ ਬੱਚੇ ਦੇ ਰੈਸ਼ੇਜ ਵਾਲੀ ਥਾਂ ‘ਤੇ ਹੌਲੀ-ਹੌਲੀ ਮਾਲਿਸ਼ ਕਰਦੇ ਹੋਏ ਲਗਾਓ। ਇਸ ਨਾਲ ਡਾਇਪਰ ਰੈਸ਼ੇਜ ਦੂਰ ਹੋਣ ਦੇ ਨਾਲ-ਨਾਲ ਸਰੀਰ ‘ਚ ਦਾਣੇ ਆਉਣ ਦੀ ਸਮੱਸਿਆ ਤੋਂ ਵੀ ਬਚਾਅ ਰਹੇਗਾ।

ਚੰਗੀ ਨੀਂਦ ਦਿਵਾਉਣ ‘ਚ ਮਦਦਗਾਰ: ਬੱਚੇ ਲਈ ਚੰਗੀ ਅਤੇ ਪੂਰੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਇਸ ਨਾਲ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵਧੀਆ ਤਰੀਕੇ ਨਾਲ ਹੁੰਦਾ ਹੈ। ਇਸ ਦੇ ਲਈ ਬੱਚੇ ਦੇ ਸਰੀਰ ਦੀ ਮਾਲਿਸ਼ ਕਰਦੇ ਸਮੇਂ ਉਸ ਦੇ ਤਲੀਆਂ ਦੀ ਮਾਲਿਸ਼ ਵੀ ਜ਼ਰੂਰ ਕਰੋ।

ਵਾਲਾਂ ਲਈ ਫਾਇਦੇਮੰਦ: ਵਿਟਾਮਿਨ ਈ ਨਾਲ ਭਰਪੂਰ ਜੈਤੂਨ ਦਾ ਤੇਲ ਬੱਚੇ ਦੇ ਵਾਲਾਂ ਦੀ ਗ੍ਰੋਥ ‘ਚ ਮਦਦ ਕਰਦਾ ਹੈ। ਇਸ ਨਾਲ ਬੱਚੇ ਦੇ ਸਕੈਲਪ ਦੀ ਮਾਲਿਸ਼ ਕਰਨ ਨਾਲ ਵਾਲ ਸੁੰਦਰ, ਸੰਘਣੇ, ਮਜ਼ਬੂਤ ਅਤੇ ਨਰਮ ਹੁੰਦੇ ਹਨ। ਤੁਸੀਂ ਨਹਾਉਣ ਤੋਂ ਇਕ ਘੰਟਾ ਪਹਿਲਾਂ ਆਪਣੇ ਬੱਚੇ ਦੇ ਸਿਰ ਦੀ ਆਲਿਵ ਆਇਲ ਨਾਲ ਮਾਲਿਸ਼ ਕਰ ਸਕਦੇ ਹੋ।

ਇਹਨਾਂ ਗੱਲਾਂ ਦਾ ਰੱਖੋ ਧਿਆਨ

  • ਜੇਕਰ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੈ ਤਾਂ ਜੈਤੂਨ ਦਾ ਤੇਲ ਲਗਾਉਣ ਨਾਲ ਉਸ ਦੀ ਸਮੱਸਿਆ ਵਧ ਸਕਦੀ ਹੈ। ਅਜਿਹੇ ‘ਚ ਬੱਚੇ ਦੀ ਇਸ ਨਾਲ ਮਾਲਿਸ਼ ਕਰਨ ਤੋਂ ਬਚੋ।
  • ਜੇਕਰ ਇਸ ਨਾਲ ਮਾਲਿਸ਼ ਕਰਨ ਤੋਂ ਬਾਅਦ ਬੱਚੇ ਦੇ ਸਰੀਰ ‘ਤੇ ਰੈਸ਼ੇਜ ਹੋਣ ਲੱਗ ਜਾਣ ਤਾਂ ਤੁਰੰਤ ਇਸ ਦੀ ਵਰਤੋਂ ਬੰਦ ਕਰ ਦਿਓ।
  • ਤੇਜ ਨੂੰ ਖਰੀਦਣ ਤੋਂ ਪਹਿਲਾਂ ਇਸਦੀ ਸ਼ੁੱਧਤਾ ਦੀ ਜਾਂਚ ਜ਼ਰੂਰ ਕਰ ਲਓ। ਨਹੀਂ ਤਾਂ ਇਸ ਨਾਲ ਬੱਚੇ ਨੂੰ ਐਲਰਜੀ ਹੋ ਸਕਦੀ ਹੈ।

Leave a Reply

Your email address will not be published. Required fields are marked *