ਬੱਚਿਆਂ ‘ਚ ਵੱਧ ਰਹੇ ਮੋਟਾਪੇ ਨੂੰ ਮਾਂ-ਪਿਉ ਨਾ ਕਰਨ ਨਜ਼ਰਅੰਦਾਜ਼

ਖਰਾਬ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਅੱਜ-ਕੱਲ੍ਹ ਛੋਟੀ ਉਮਰ ‘ਚ ਹੀ ਬੱਚਿਆਂ ‘ਚ ਮੋਟਾਪਾ ਵਧਣ ਲੱਗਦਾ ਹੈ।

ਜਿਸ ਕਾਰਨ ਉਨ੍ਹਾਂ ਦੇ ਸਰੀਰ ‘ਚ ਕਈ ਬੀਮਾਰੀਆਂ ਹੋ ਸਕਦੀਆਂ ਹਨ। ਬੱਚਿਆਂ ‘ਚ ਵਧਦਾ ਮੋਟਾਪਾ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਸ਼ੁਰੂਆਤ ‘ਚ ਹੀ ਬੱਚੇ ਨੂੰ ਮੋਟਾਪੇ ਤੋਂ ਬਚਾਉਣ ਲਈ ਤੁਸੀਂ ਕੁਝ ਗੱਲਾਂ ਦਾ ਖਾਸ ਧਿਆਨ ਰੱਖੋ ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ।

ਜ਼ਰੂਰਤ ਅਨੁਸਾਰ ਖਿਲਾਓ ਭੋਜਨ: ਜੇਕਰ ਤੁਸੀਂ ਬੱਚੇ ਨੂੰ ਬਾਹਰ ਡਿਨਰ ‘ਤੇ ਲੈ ਕੇ ਜਾ ਰਹੇ ਹੋ ਤਾਂ ਉਸ ਨੂੰ ਥੋੜ੍ਹੀ ਮਾਤਰਾ ‘ਚ ਹੀ ਭੋਜਨ ਕਰਵਾਓ। ਜ਼ਰੂਰਤ ਤੋਂ ਜ਼ਿਆਦਾ ਖਾਣਾ ਖਾਣ ਨਾਲ ਬੱਚੇ ਦੇ ਪੇਟ ‘ਚ ਦਰਦ ਹੋ ਸਕਦਾ ਹੈ। ਬੱਚੇ ਨੂੰ ਐਕਸਟ੍ਰਾ ਚੀਜ਼ ਜਾਂ ਫ਼ਿਰ ਜ਼ਿਆਦਾ ਟੌਪਿੰਗ ਵਾਲਾ ਭੋਜਨ ਨਾ ਖੁਆਓ। ਇਸ ਤੋਂ ਇਲਾਵਾ ਜੇਕਰ ਤੁਸੀਂ ਬੱਚੇ ਨੂੰ ਸਨੈਕਸ ਜਾਂ ਚਿਪਸ ਖਿਲਾ ਰਹੇ ਹੋ ਤਾਂ ਉਨ੍ਹਾਂ ਨੂੰ ਪਲੇਟ ‘ਚ ਕੱਢ ਲਓ। ਬੱਚੇ ਪੈਕਟ ‘ਚ ਭੋਜਨ ਦੀ ਜ਼ਿਆਦਾ ਮਾਤਰਾ ‘ਚ ਲੈ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਭਾਰ ਵਧਣ ਲੱਗਦਾ ਹੈ।

ਫਾਸਟ ਫੂਡ ਤੋਂ ਰੱਖੋ ਦੂਰ: ਬੱਚਿਆਂ ਨੂੰ ਬਹੁਤ ਜ਼ਿਆਦਾ ਫਾਸਟ ਫੂਡ ਨਾ ਖਿਲਾਓ। ਇਸਦੀ ਆਦਤ ਬੱਚੇ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਇਸ ‘ਚ ਟਰਾਂਸ ਫੂਡ ਵੀ ਬਹੁਤ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ। ਬੱਚੇ ਨੂੰ ਫਾਸਟ ਫੂਡ ‘ਚ ਵਰਤੇ ਜਾਣ ਵਾਲੇ ਤੱਤਾਂ ਤੋਂ ਐਲਰਜੀ ਹੋ ਸਕਦੀ ਹੈ। ਮੋਟਾਪੇ ਕਾਰਨ ਬੱਚੇ ਨੂੰ ਥਾਇਰਾਈਡ ਅਤੇ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੱਚੇ ਨੂੰ ਪੀਜ਼ਾ, ਬਰਗਰ ਅਤੇ ਮੋਮੋ ਵਰਗੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਦੂਰ ਰੱਖੋ।

ਜ਼ਬਰਦਸਤੀ ਨਾ ਕਰੋ: ਮਾਤਾ-ਪਿਤਾ ਬੱਚਿਆਂ ਨੂੰ ਹੈਲਥੀ ਫ਼ੂਡ ਖਿਲਾਉਣ ਦੇ ਚੱਕਰ ‘ਚ ਉਨ੍ਹਾਂ ਨੂੰ ਜ਼ਬਰਦਸਤੀ ਦੁੱਧ ਪਿਲਾਉਂਣ ਲੱਗਦੇ ਹਨ। ਪਰ ਬੱਚਿਆਂ ਦੀ ਪਸੰਦ-ਨਾਪਸੰਦ ਦਾ ਧਿਆਨ ਰੱਖਦੇ ਹੀ ਖਾਣਾ ਖੁਆਓ। ਬੱਚਿਆਂ ਨੂੰ ਓਨਾ ਹੀ ਖਾਣਾ ਖੁਆਓ ਜਿੰਨਾ ਉਹ ਖਾ ਸਕਦੇ ਹਨ। ਜ਼ਿਆਦਾ ਖਾਣਾ ਬੱਚੇ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।

ਪੌਸ਼ਟਿਕ ਭੋਜਨ ਖੁਆਓ: ਬੱਚਿਆਂ ਦੀ ਚੰਗੀ ਸਿਹਤ ਲਈ ਤੁਹਾਨੂੰ ਉਨ੍ਹਾਂ ਦੀ ਡਾਇਟ ‘ਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਸ਼ਾਮਲ ਕਰਨਾ ਚਾਹੀਦਾ ਹੈ। ਤੁਸੀਂ ਆਪਣੇ ਬੱਚੇ ਦੀ ਡਾਇਟ ‘ਚ ਸਾਬਤ ਅਨਾਜ, ਫਲ, ਸਬਜ਼ੀਆਂ, ਡੇਅਰੀ ਪ੍ਰੋਡਕਟਸ ਅਤੇ ਫਲੀਆਂ ਸ਼ਾਮਲ ਕਰ ਸਕਦੇ ਹੋ। ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਬੱਚੇ ਦੀ ਸਿਹਤ ਨੂੰ ਬਣਾਈ ਰੱਖਣ ‘ਚ ਮਦਦ ਕਰੇਗਾ। ਇਸ ਤੋਂ ਇਲਾਵਾ ਤੁਸੀਂ ਬੱਚੇ ਨੂੰ ਸੰਤੁਲਿਤ ਅਤੇ ਘੱਟ ਫੈਟ ਵਾਲਾ ਭੋਜਨ ਵੀ ਖਿਲਾ ਸਕਦੇ ਹੋ।

ਕਸਰਤ ਕਰਵਾਓ: ਆਪਣੇ ਬੱਚੇ ਨੂੰ ਕਸਰਤ ਕਰਨ ਦੀ ਆਦਤ ਪਾਓ। ਤਾਂ ਜੋ ਉਨ੍ਹਾਂ ਦੀ ਸਿਹਤ ਅਤੇ ਸਰੀਰ ਦਾ ਵਧੀਆ ਵਿਕਾਸ ਹੋ ਸਕੇ। ਤੁਸੀਂ ਉਨ੍ਹਾਂ ਨੂੰ ਫਿਜੀਕਲ ਐਕਟੀਵਿਟੀ ਕਰਨ ਲਈ ਵੀ ਉਤਸ਼ਾਹਿਤ ਕਰੋ। ਆਪਣੇ ਬੱਚੇ ਨੂੰ ਡਾਂਸ, ਐਰੋਬਿਕਸ ਅਤੇ ਕਸਰਤ ਕਰਨ ਦੀ ਆਦਤ ਪਾਓ। ਅਜਿਹਾ ਕਰਨ ਨਾਲ ਬੱਚੇ ਹੈਲਥੀ ਰਹਿਣਗੇ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚਣਗੇ।

Leave a Reply

Your email address will not be published. Required fields are marked *