ਬੰਬੀਹਾ ਗਰੁੱਪ ਨੇ ਲਈ ਸੰਦੀਪ ਨੰਗਲ ਦੇ ਕਤਲ ਦੀ ਜ਼ਿੰਮੇਵਾਰੀ

ਨਕੋਦਰ : ਬੀਤੇ ਦਿਨੀਂ ਨਕੋਦਰ ਦੇ ਪਿੰਡ ਮੱਲੀਆਂ ਵਿਖੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਲਈ ਹੈ।

ਫੇਸਬੁੱਕ ‘ਤੇ ਦਵਿੰਦਰ ਬੰਬੀਹਾ ਨੇ ਪੋਸਟ ਪਾ ਕੇ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਧਮਕੀ ਵੀ ਦਿੱਤੀ। ਪੋਸਟ ਵਿੱਚ ਦਵਿੰਦਰ ਬੰਬੀਹਾ ਨੇ ਲਿਖਿਆ ਕਿ ਕੱਲ੍ਹ ਜੋ ਸੰਦੀਪ ਨੰਗਲ ਅੰਬੀਆ ਦਾ ਕਤਲ ਹੋਇਆ ਓਹਦੀ ਜ਼ਿੰਮੇਵਾਰੀ ਕੌਸ਼ਲ ਚੌਧਰੀ ਗੁੜਗਾਓਂ, ਫਤਿਹ ਨਾਗੜੀ ਬੰਬੀਹਾ ਗਰੁੱਪ ਚੁੱਕ ਰਿਹਾ ਹੈ ਕਿਉਂਕਿ ਇਹ ਸਾਡੇ ਦੁਸ਼ਮਣ ਜੱਗੂ ਦਾ ਸਾਰਾ ਕਾਰੋਬਾਰ ਸੰਭਾਲਦਾ ਸੀ। ਇਹ ਕੱਬਡੀ ਖਿਡਾਰੀਆਂ ਨੂੰ ਜ਼ਬਰਦਸਤੀ ਨਸ਼ੇ ਦੇ ਟੀਕੇ ਲਗਾਕੇ ਖਿਡਾਉਂਦਾ ਸੀ ਤੇ ਓਹਨਾਂ ਨੂੰ ਧੱਕੇ ਨਾਲ ਖੇਡਣ ਲਈ ਮਜਬੂਰ ਕਰਦਾ ਸੀ।

ਅੱਗੇ ਲਿਖਿਆ ਕਿ ਇਹ ਜੱਗੂ ਦਾ ਸਾਥੀ ਸੀ। ਇਹਨੂੰ ਸਮਝਾਇਆ ਵੀ ਸੀ ਪਰ ਇਹ ਨਹੀਂ ਨਹੀਂ ਹਟਿਆ। ਸਾਡਾ ਕਿਸੇ ਖਿਡਾਰੀ ਨਾਲ ਕੋਈ ਰੌਲਾ ਨਹੀਂ, ਪਰ ਜੇ ਕੋਈ ਸਾਡੇ ਦੁਸ਼ਮਣ ਦਾ ਸਾਥ ਦਊਗਾ ਤਾਂ ਓਹਦਾ ਇਹੀ ਹਾਲ ਹੋਊਗਾ। ਜੱਗੂ ਨੇ ਆਪਣੀ ਪੋਸਟ ‘ਚ ਇਹ ਮੰਨਿਆ ਵੀ ਹੈ ਕਿ ਇਹ ਓਹਦਾ ਭਰਾ ਸੀ ਉਹ ਕਬੱਡੀ ਨੂੰ ਪ੍ਰੋਮੋਟ ਕਰਦੇ ਆ। ਕਿਸੇ ਨੂੰ ਨਾਜਾਇਜ਼ ਕੁਝ ਨਹੀਂ ਕਿਹਾ ਗਿਆ, ਇਸ ਲਈ ਮਾਰਿਆ ਗਿਆ। ਬਾਕੀ ਤੁਸੀਂ ਪੁੱਤ ਗ਼ਲਤ ਥਾਂ ਪੰਗਾ ਪਾ ਲਿਆ, ਮਾਫੀ ਨਹੀਂ ਮਿਲਣੀ, ਦੇਖੋ ਤੁਹਾਡਾ ਕੀ ਬਣਦਾ ਤੇ ਇੱਕ ਗੱਲ ਲਾਰੈਂਸ ਨੂੰ ਵੀ ਸਮਝਾ ਦਿੰਦੇ ਆਂ, ਤੁਹਾਡਾ ਹੀ ਬੰਦਾ ਮਾਰਿਆ ਤੇ ਤੁਸੀਂ ਹੀ ਜ਼ਿੰਮੇਵਾਰੀ ਚੁੱਕੀ ਜਾਂਦੇ। ਬੱਲੇ ਓਏ ਜਾਅਲੀ ਬਦਮਾਸ਼ੋ। ਤੁਸੀਂ ਦੇਖੋ ਤੁਹਾਡਾ ਬਣਦਾ ਕੀ ਆ, ਤੁਸੀਂ ਇਸ ਵਾਰ ਗ਼ਲਤ ਥਾਂ ਪੰਗਾ ਪਾ ਲਿਆ। ਇੰਤਜ਼ਾਰ ਕਰੋ ਤੇ ਦੇਖੋ। ਦੂਜੇ ਪਾਸੇ ਸੰਦੀਪ ਦੇ ਸਮਰਥਕਾਂ ਵਿੱਚ ਕਤਲ ਤੋਂ ਬਾਅਦ ਭਾਰੀ ਗੁੱਸਾ ਹੈ। ਸੰਦੀਪ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਨਕੋਦਰ ਵਿਖੇ ਵੀ ਧਰਨਾ ਲਾਇਆ।

Leave a Reply

Your email address will not be published. Required fields are marked *