ਬੰਗਾਲ ਚ, ਬੀਕਾਨੇਰ-ਗੁਹਾਟੀ ਐਕਸਪ੍ਰੈਸ, ਟ੍ਰੇਨ ਦੇ 12 ਡੱਬੇ ਲੀਹੋਂ ਲੱਥੇ, ਤਿੰਨ ਯਾਤਰੀਆਂ ਦੀ ਮੌਤ

Home » Blog » ਬੰਗਾਲ ਚ, ਬੀਕਾਨੇਰ-ਗੁਹਾਟੀ ਐਕਸਪ੍ਰੈਸ, ਟ੍ਰੇਨ ਦੇ 12 ਡੱਬੇ ਲੀਹੋਂ ਲੱਥੇ, ਤਿੰਨ ਯਾਤਰੀਆਂ ਦੀ ਮੌਤ
ਬੰਗਾਲ ਚ, ਬੀਕਾਨੇਰ-ਗੁਹਾਟੀ ਐਕਸਪ੍ਰੈਸ, ਟ੍ਰੇਨ ਦੇ 12 ਡੱਬੇ ਲੀਹੋਂ ਲੱਥੇ, ਤਿੰਨ ਯਾਤਰੀਆਂ ਦੀ ਮੌਤ

ਉੱਤਰੀ ਬੰਗਾਲ ’ਚ ਜਲਪਾਈਗੁੜੀ ਦੇ ਮਇਨਾਗੁੜੀ ’ਚ ਬੀਕਾਨੇਰ ਐਕਸਪ੍ਰੈਸ ਦੇ 12 ਡੱਬੇ ਲੀਹੋਂ ਲੱਥ ਗਏ।

ਇਸ ਟਰੇਨ ਹਾਦਸੇ ’ਚ ਸੈਂਕੜੇ ਲੋਕਾਂ ਦੇ ਜ਼ਖ਼ਮੀ ਹੋਣ ਦਾ ਸ਼ੱਕ ਹੈ। ਫਿਹਲਾ, ਜਲਪਾਈਗੁੜ੍ਹੀ ਦੇ ਡੀਐੱਮ ਨੇ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਡੀਐੱਮ ਨੇ ਕਿਹਾ ਕਿ ਕਰੀਬ 50 ਐਂਬੂਲੈਂਸਾਂ ਮੌਕੇ ’ਤੇ ਹਨ ਅਤੇ ਯਾਤਰੀਆਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦਾ ਯਤਨ ਜਾਰੀ ਹੈ।

ਆਸਪਾਸ ਦੇ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਟਰੇਨ ਦੀ ਰਫ਼ਤਾਰ 40 ਕਿਲੋਮੀਟਰ ਪ੍ਰਤੀ ਘੰਟਾ ਸੀ। ਜੰਗੀ ਪੱਧਰ ’ਤੇ ਰਾਹਤ ਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਟਰੇਨ ਬੀਕਾਨੇਰ ਤੋਂ ਗੁਹਾਟੀ ਜਾ ਰਹੀ ਸੀ। ਇਹ ਘਟਨਾ ਪੂਰਬ-ਉੱਤਰ ਸੀਮਾਂਤ ਰੇਲਵੇ ਦੇ ਨੇੜੇ ਦੇ ਖੇਤਰ ’ਚ ਵਾਪਰੀ ਹੈ। ਇਸ ਹਾਦਸੇ ’ਚ ਕਈ ਬੋਗੀਆਂ ਇਕ-ਦੂਜੇ ਨਾਲ ਟਕਰਾਉਣ ਨਾਲ ਇਕ-ਦੂਜੇ ਦੇ ਉੱਪਰ ਚੜ੍ਹੀ ਗਈਆਂ ਹਨ। ਨਾਲ ਹੀ, ਕਈ ਬੋਗੀਆਂ ਪਲਟ ਗਈਆਂ ਹਨ। ਅਜੇ ਰੇਲਵੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਤਿੰਨ ਬੋਗੀਆਂ ’ਚ ਫਸੇ ਹੋਏ ਯਾਤਰੀਆਂ ਨੂੰ ਕੱਢਣਾ ਹੈ।

ਉੱਧਰ, ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲਬਾਤ ਕਰਕੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਉੱਥੇ, ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਨੂੰ ਜਲਦ ਤੋਂ ਜਲਦ ਸਮੁੱਚਾ ਇਲਾਜ ਮੁਹੱਈਆ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ। ਰੇਲਵੇ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਰਹੇ ਹਨ।

ਇਹ ਹਨ ਹੈਲਪਲਾਈਨ ਨੰਬਰ

ਗੁਹਾਟੀ-ਬੀਕਾਨੇਰ ਐਕਸਪ੍ਰੈਸ 15633 ਦੇ ਲੀਹੋਂ ਲੱਥਣ ਦੀ ਉੱਚ ਪੱਧਰੀ ਰੇਲਵੇ ਸੁਰੱਖਿਆ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਨਾਲ ਹੀ ਰੇਲਵੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। 03612731622, 03612731623

Leave a Reply

Your email address will not be published.