ਬ੍ਰਿਟਿਸ਼ ਪ੍ਰਧਾਨ ਮੰਤਰੀ  ਨੇ ਯੂਕਰੇਨ ਦੇ ਨਾਗਰਿਕਾਂ ਨੂੰ ਕੀਤੀ ਯੂਕੇ ਵੀਜ਼ੇ ਦੀ ਪੇਸ਼ਕਸ਼

ਬ੍ਰਿਟਿਸ਼ ਪ੍ਰਧਾਨ ਮੰਤਰੀ  ਨੇ ਯੂਕਰੇਨ ਦੇ ਨਾਗਰਿਕਾਂ ਨੂੰ ਕੀਤੀ ਯੂਕੇ ਵੀਜ਼ੇ ਦੀ ਪੇਸ਼ਕਸ਼

ਯੂਕਰੇਨ ਨੇ ਰੂਸ ਨੂੰ ਪਿਛਲੇ ਦਿਨਾਂ ਤੋਂ ਕੀਵ ਦੇ ਬਾਹਰ ਰੋਕ ਕੇ ਰੱਖਿਆ ਹੈ।

ਇਸ ਦਰਮਿਆਨ ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਕਿਹਾ ਕਿ ਅਗਲੇ  ਘੰਟੇ ਯੂਕਰੇਨ ਲਈ ਸਭ ਤੋਂ ਮੁਸ਼ਕਲ ਵਾਲੇ ਹਨ। ਦੂਜੇ ਪਾਸੇ 7 ਨੇਤਾਵਾਂ ਨੇ ਯੂਕਰੇਨ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਰੂਸ ਖਿਲਾਫ ਲੜਾਈ ਵਿਚ ਸਾਰੇ ਦੇਸ਼ ਯੂਕਰੇਨ ਦਾ ਸਮਰਥਨ ਜਾਰੀ ਰੱਖਣਗੇ।

ਵੱਖ-ਵੱਖ ਦੇਸ਼ਾਂ ਵੱਲੋਂ ਯੂਕਰੇਨ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਮਦਦ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਰੂਸ-ਯੂਕਰੇਨ ਜੰਗ ਵਿਚਾਲੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਜੋ ਨਿਵਾਸੀ ਰੂਸ ਦੇ ਹਮਲੇ ਕਾਰਨ ਦੇਸ਼ ਛੱਡਣਾ ਚਾਹੁੰਦੇ ਹਨ ਉਹ ਯੂਨਾਈਟਿਡ ਕਿੰਗਡਮ ਆ ਸਕਦੇ ਹਨ, ਬਸ਼ਰਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਪਹਿਲਾਂ ਤੋਂ ਹੀ ਬ੍ਰਿਟੇਨ ਵਿਚ ਰਹਿੰਦੇ ਹੋਏ। ਉਨ੍ਹਾਂ ਨੇ ਅਜਿਹੇ ਲੋਕਾਂ ਲਈ ਯੂਕੇ ਦਾ ਵੀਜ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ।

ਬ੍ਰਿਟੇਨ ਦੇ ਖਜ਼ਾਨੇ ਦੇ ਚਾਂਸਲਰ ਰਿਸ਼ੀ ਸੁਨਕ ਨੇ ਬੈਂਕ ਆਫ ਇੰਗਲੈਂਡ ਦੇ ਸਹਿਯੋਗ ਨਾਲ ਮਿਲ ਕੇ ਦੇਸ਼ ਦੇ ਸੈਂਟਰਲ ਬੈਂਕ ਆਫ ਦਿ ਰਸ਼ੀਅਨ ਫੈਡਰੇਸ਼ਨ ਨੂੰ ਨਿਸ਼ਾਨਾ ਬਣਾ ਕੇ ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਜਵਾਬ ਵਿੱਚ ਹੋਰ ਆਰਥਿਕ ਪਾਬੰਦੀਆਂ ਲਗਾਉਣ ਦੀ ਯੂਕੇ ਸਰਕਾਰ ਦੀ ਯੋਜਨਾ ਦਾ ਐਲਾਨ ਕੀਤਾ।

ਭਾਰਤ ਲਈ ਯੂਕਰੇਨ ਦੇ ਰਾਜਦੂਤ ਇਗੋਰ ਪੋਲਿਖਾ ਨੇ ਕਿਹਾ ਹੈ ਕਿ ਯੂਕਰੇਨ ਵਿਚ ਹਾਲਾਤ ਬਹੁਤ ਗੰਭੀਰ ਹਨ। ਇਸ ਦੇ ਬਾਵਜੂਦ ਯੂਕਰੇਨ ਦੇ ਅਧਿਕਾਰੀ ਉਤੇ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਕੰਮ ਵਿਚ ਸਹਿਯੋਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਯੂਕਰੇਨ ਉਤੇ ਰੂਸ ਦੇ ਹਮਲੇ ਵਿਚ ਬਣੇ ਗੰਭੀਰ ਹਾਲਾਤ ਦੇ ਮੱਦੇਨਜ਼ਰ ਯੂਕਰੇਨ ਦਾ ਪ੍ਰਤੀਨਿਧੀਮੰਡਲ ਬੇਲਾਰੂਸ ਵਿਚ ਪੁਹੰਚਿਆ ਹੈ ਤੇ ਦੋਵਾਂ ਪੱਖਾਂ ਵਿਚ ਗੱਲਬਾਤ ਸ਼ੁਰੂ ਹੋ ਚੁੱਕੀ ਹੈ।

Leave a Reply

Your email address will not be published.