ਬ੍ਰਿਟਿਸ਼ ਮਹਿਲਾ ਦਾ ਵੱਡਾ ਦਾਅਵਾ, ਏਲੀਅਨਜ਼ ਨੇ 50 ਵਾਰ ਕੀਤਾ ਅਗਵਾ

Home » Blog » ਬ੍ਰਿਟਿਸ਼ ਮਹਿਲਾ ਦਾ ਵੱਡਾ ਦਾਅਵਾ, ਏਲੀਅਨਜ਼ ਨੇ 50 ਵਾਰ ਕੀਤਾ ਅਗਵਾ
ਬ੍ਰਿਟਿਸ਼ ਮਹਿਲਾ ਦਾ ਵੱਡਾ ਦਾਅਵਾ, ਏਲੀਅਨਜ਼ ਨੇ 50 ਵਾਰ ਕੀਤਾ ਅਗਵਾ

ਲੰਡਨ (ਬਿਊਰੋ): ਬ੍ਰਹਿਮੰਡ ਵਿਚ ਏਲੀਅਨਜ਼ ਦੀ ਹੋਂਦ ਬਾਰੇ ਅਕਸਰ ਦਾਅਵੇ ਕੀਤੇ ਜਾਂਦੇ ਰਹੇ ਹਨ।

ਮੰਨਿਆ ਜਾਂਦ ਹੈ ਕਿ ਏਲੀਅਨਜ਼ ਮੌਜੂਦ ਹਨ ਅਤੇ ਉਹ ਅਕਸਰ ਧਰਤੀ ‘ਤੇ ਆਉਂਦੇ ਰਹਿੰਦੇ ਹਨ। ਇਸ ਦੌਰਾਨ ਬ੍ਰਿਟੇਨ ਦੀ ਇਕ ਮਹਿਲਾ ਪਾਉਲਾ ਸਮਿਥ ਨੇ ਦਾਅਵਾ ਕੀਤਾ ਕਿ ਏਲੀਅਨਜ਼ ਨੇ ਯੂ.ਐੱਫ. ਵਿਚ ਬਿਠਾ ਕੇ ਉਹਨਾਂ ਨੂੰ 50 ਵਾਰ ਅਗਵਾ ਕੀਤਾ ਹੈ। ਇਹੀ ਨਹੀਂ ਪਾਉਲਾ ਨੇ ਆਪਣੇ ਇਸ ਦਾਅਵੇ ਦੇ ਸਮਰਥਨ ਵਿਚ ਕਈ ਸਬੂਤ ਵੀ ਦਿੱਤੇ ਹਨ। ਬ੍ਰੈਡਫੋਰਡ ਇਲਾਕੇ ਦੀ ਰਹਿਣ ਵਾਲੀ ਪਾਉਲਾ ਨੇ ਕਿਹਾ ਕਿ ਉਹਨਾਂ ਦਾ ਏਲੀਅਨਜ਼ ਨਾਲ ਪਹਿਲਾ ਮੁਕਾਬਲਾ ਉਦੋਂ ਹੋਇਆ ਸੀ ਜਦੋਂ ਉਹ ਇਕ ਛੋਟੀ ਬੱਚੀ ਸੀ। ਪਾਉਲਾ ਨੇ ਦੱਸਿਆ ਕਿ ਬਚਪਨ ਦੀ ਘਟਨਾ ਦੇ ਬਾਅਦ ਤੋਂ ਹੁਣ ਤੱਕ 50 ਵਾਰ ਏਲੀਅਨਜ਼ ਉਹਨਾਂ ਨੂੰ ਅਗਵਾ ਕਰ ਚੁੱਕੇ ਹਨ। ਜੀਵਨ ਦੇ 50 ਬਸੰਤ ਦੇਖ ਚੁੱਕੀ ਪਾਉਲਾ ਨੇ ਆਪਣੇ ਸਰੀਰ ‘ਤੇ ਨਿਸ਼ਾਨ ਦੀਆਂ ਤਸਵੀਰਾਂ ਵੀ ਦਿਖਾਈਆਂ। ਉਹਨਾਂ ਦਾ ਦਾਅਵਾ ਹੈ ਕਿ ਇਕ ਵਾਰ ਅਗਵਾ ਕੀਤੇ ਜਾਣ ਦੌਰਾਨ ਏਲੀਅਨਜ਼ ਨੇ ਉਹਨਾਂ ਦੇ ਸਰੀਰ ‘ਤੇ ਇਹ ਨਿਸ਼ਾਨ ਬਣਾ ਦਿੱਤਾ ਸੀ। ਉਹਨਾਂ ਨੇ ਇਕ ਏਲੀਅਨ ਦੀ ਕਾਗਜ਼ ‘ਤੇਤ ਸਵੀਰ ਬਣਾ ਕੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਦਿਸਦੇ ਹਨ।

ਸਾਲ 1982 ਵਿਚ ਦਿਸੀ ਪਹਿਲੀ ਪੁਲਾੜ ਗੱਡੀ ਪਾਉਲਾ ਨੇ ਕਿਹਾ,’’ਮੈਂ 52 ਬਾਹਰਲੀਆਂ ਘਟਨਾਵਾਂ ਨੂੰ ਮਹਿਸੂਸ ਕੀਤਾ ਹੈ। ਕੋਈ ਚਿਤਾਵਨੀ ਨਹੀਂ ਦਿੱਤੀ ਗਈ ਅਤੇ ਮੈਂ ਇਹ ਮਹਿਸੂਸ ਨਹੀਂ ਕੀਤਾ ਕਿ ਕੁਝ ਹੋਣ ਜਾ ਰਿਹਾ ਹੈ। ਇਹ ਅਚਾਨਕ ਤੋਂ ਹੋਇਆ। ਮੈਂ ਸਿਰਫ ਉਸ ਨੂੰ ਸਧਾਰਨ ਤੌਰ ‘ਤੇ ਲਿਆ ਨਹੀਂ ਤਾਂ ਮੈਂ ਪਾਗਲ ਹੋ ਜਾਂਦੀ।’’ ਉਹਨਾਂ ਨੇ ਦਾਅਵਾ ਕੀਤਾ ਕਿ ਯੂ.ਐੱਫ. ਦੇ ਅੰਦਰ ਉਹਨਾਂ ਨੂੰ ਲਿਜਾਇਆ ਜਾਂਦਾ ਸੀ। ਉਹਨਾਂ ਨੇ ਅੱਗੇ ਕਿਹਾ ਕਿ ਮੈਂ ਇਕ ਪੁਲਾੜ ਗੱਡੀ ਵਿਚ ਸੀ ਅਤੇ ਏਲੀਅਨਜ਼ ਨੇ ਉਹਨਾਂ ਨੂੰ ਅਜਿਹੀ ਤਕਨੀਕ ਦਿਖਾਈ ਜੋ ਸਾਡੇ ਕੋਲ ਨਹੀਂ ਹੈ। ਬ੍ਰਿਟਿਸ਼ ਮਹਿਲਾ ਨੇ ਦੱਸਿਆ ਕਿ ਏਲੀਅਨਜ਼ ਨੇ ਉਹਨਾਂ ਨੂੰ ਇਕ ਸਲਾਈਡ ਦਿਖਾਈ ਜਿਸ ਨਾਲ ਉਸ ਨੂੰ ਮਹਿਸੂਸ ਹੋਇਆ ਕਿ ਇਹ ਇਕ ਫਿਲਮ ਹੈ। ਇਸ ਫਿਲਮ ਵਿਚ ਦਿਖਾਇਆ ਗਿਆ ਹੈ ਕਿ ਇਨਸਾਨੀ ਲਾਲਚ ਨਾਲ ਧਰਤੀ ਖਤਮ ਹੋ ਗਈ। ਆਵਾਜਾਈ ਵਿਭਾਗ ਵਿਚ ਕੰਮ ਕਰਨ ਵਾਲੀ ਪਾਉਲਾ ਨੇ ਦਾਅਵਾ ਕੀਤਾ ਕਿ ਜਦੋਂ ਉਹ ਧਰਤੀ ‘ਤੇ ਪਰਤੀ ਤਾਂ ਉਹਨਾਂ ਦੇ ਚਿਹਰੇ ਅਤੇ ਹੱਥਾਂ ‘ਤੇ ਨਿਸ਼ਾਨ ਸਨ। ਉਹਨਾਂ ਨੇ ਕਿਹਾ ਕਿ ਸਾਲ 1982 ਵਿਚ ਉਹਨਾਂ ਨੂੰ ਪਹਿਲੀ ਵਾਰ ਪੁਲਾੜ ਗੱਡੀ ਦਿਖਾਈ ਦਿੱਤੀ ਸੀ।

Leave a Reply

Your email address will not be published.