ਬੈਂਕਾਂ ‘ਚ ਦੂਸਰੇ ਦਿਨ ਵੀ ਰਹੀ ਮੁਕੰਮਲ ਹੜਤਾਲ

Home » Blog » ਬੈਂਕਾਂ ‘ਚ ਦੂਸਰੇ ਦਿਨ ਵੀ ਰਹੀ ਮੁਕੰਮਲ ਹੜਤਾਲ
ਬੈਂਕਾਂ ‘ਚ ਦੂਸਰੇ ਦਿਨ ਵੀ ਰਹੀ ਮੁਕੰਮਲ ਹੜਤਾਲ

ਨਵੀਂ ਦਿੱਲੀ / ਨਿੱਜੀਕਰਨ ਖਿਲਾਫ ਬੈਂਕਾਂ ਦੀ ਦੋ ਦਿਨਾਂ ਹੜਤਾਲ ਜਾਰੀ ਰਹੀ, ਜਿਸ ਕਾਰਨ ਬੈਂਕਿੰਗ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ।

ਬੈਂਕਾਂ ਦੀਆਂ 9 ਜਥੇਬੰਦੀਆਂ ਦੀ ਸਾਂਝੀ ਜਥੇਬੰਦੀ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ.ਐਫ.ਬੀ.ਯੂ.) ਦੇ ਸੱਦੇ ‘ਤੇ 15 ਤੇ 16 ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਤਹਿਤ ਦੇਸ਼ ਭਰ ਦੀਆਂ ਸਰਕਾਰੀ ਬੈਂਕਾਂ ਨੇ ਕੇਂਦਰ ਸਰਕਾਰ ਦੀ ਬੈਂਕਾਂ ਨੂੰ ਨਿੱਜੀ ਹੱਥਾਂ ਹਵਾਲੇ ਕਰਨ ਦੀ ਨੀਤੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ । ਯੂ.ਐਫ.ਬੀ.ਯੂ. ਨੇ ਬੀਤੇ ਦਿਨ ਦਾਅਵਾ ਕੀਤਾ ਸੀ ਕਿ ਬੈਂਕਾਂ ਦੇ ਕਰੀਬ 10 ਲੱਖ ਮੁਲਾਜ਼ਮ ਤੇ ਅਧਿਕਾਰੀ ਇਸ ਦੇਸ਼ ਵਿਆਪੀ ਹੜਤਾਲ ‘ਚ ਹਿੱਸਾ ਲੈ ਰਹੇ ਹਨ, ਜਿਸ ਨੂੰ ਉਹ ਹੜਤਾਲ ਦੀ ਕਾਮਯਾਬੀ ਦੱਸ ਰਹੇ ਹਨ । ਇਸ ਸਬੰਧੀ ਏ.ਆਈ.ਬੀ.ਈ.ਏ. ਦੇ ਸਕੱਤਰ ਜਨਰਲ ਐਚ.ਸੀ. ਵੈਂਕਟਚਾਲਮ ਨੇ ਕਿਹਾ ਕਿ ਹੜਤਾਲ ਦੇ ਸੱਦੇ ਤਹਿਤ ਅੱਜ ਦੂਸਰੇ ਦਿਨ ਵੀ ਬੈਂਕ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਹੜਤਾਲ ‘ਚ ਹਿੱਸਾ ਲਿਆ ਤੇ ਹੜਤਾਲ ਨੂੰ ਕਾਮਯਾਬ ਬਣਾਇਆ । ਹੜਤਾਲ ਕਾਰਨ ਆਮ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਰਹੀਆਂ । ਹਾਲਾਂਕਿ ਨਿੱਜੀ ਬੈਂਕਾਂ ‘ਚ ਕੰਮ ਵਾਂਗ ਹੁੰਦਾ ਰਿਹਾ । ਉਨ੍ਹਾਂ ਕਿਹਾ ਕਿ ਵੱਖਵੱਖ ਸੂਬਿਆਂ ਦੀਆਂ ਜਥੇਬੰਦੀਆਂ ਤੋਂ ਮਿਲ ਰਹੀਆਂ ਰਿਪੋਰਟਾਂ ਅਨੁਸਾਰ ਮੰਗਲਵਾਰ ਨੂੰ ਵੀ ਹੜਤਾਲ ਕਾਮਯਾਬ ਰਹੀ । ਸਰਕਾਰੀ ਬੈਂਕਾਂ ਦੀਆਂ ਜ਼ਿਆਦਾਤਰ ਸ਼ਾਖਾਵਾਂ ਬੰਦ ਰਹੀਆਂ ਤੇ ਕੰਮ ਕਾਜ ਪ੍ਰਭਾਵਿਤ ਰਿਹਾ । ਉਨ੍ਹਾਂ ਕਿਹਾ ਕਿ ਰੋਸ ਪ੍ਰਦਰਸ਼ਨ ਦੌਰਾਨ ਬੈਂਕਾਂ ਦੇ ਨੌਜਵਾਨ ਮੁਲਾਜ਼ਮ ਮੂਹਰਲੀ ਕਤਾਰ ‘ਚ ਰਹੇ, ਜਿਸ ਦਾ ਮਤਲਬ ਹੈ ਕਿ ਉਹ ਨਿੱਜੀਕਰਨ ਦੇ ਖਤਰੇ ਨੂੰ ਸਮਝ ਚੁੱਕੇ ਹਨ । ਨੌਜਵਾਨ ਮੁਲਾਜ਼ਮ ਤੇ ਅਧਿਕਾਰੀ ਸਖ਼ਤ ਮੁਕਾਬਲੇ ਤੋਂ ਬਾਅਦ ਬੈਂਕਾਂ ਨਾਲ ਜੁੜੇ ਹਨ ਤੇ ਜੇਕਰ ਬੈਂਕਾਂ ਨਿੱਜੀ ਹੱਥਾਂ ਹਵਾਲੇ ਕਰ ਦਿੱਤੀਆਂ ਤਾਂ ਇਸ ਨਾਲ ਉਨ੍ਹਾਂ ਦੀ ਨੌਕਰੀ ਨੂੰ ਖਤਰਾ ਪੈਦਾ ਹੋ ਜਾਵੇਗਾ । ਉਨ੍ਹਾਂ ਕਿਹਾ ਕਿ ਬੈਂਕਾਂ ਇਸ ਵੇਲੇ ਲਾਭ ਪ੍ਰਾਪਤ ਕਰ ਰਹੀਆਂ ਹਨ, ਇਸ ਲਈ ਇਨ੍ਹਾਂ ਨੂੰ ਨਿੱਜੀ ਹੱਥਾਂ ਹਵਾਲੇ ਕਰਨ ਦਾ ਸਵਾਲ ਹੀ ਨਹੀਂ ।

Leave a Reply

Your email address will not be published.