ਬੇਦਰਦ ਬਣੇ ਗਊ ਤਸਕਰ, ਚੱਲਦੇ ਟਰੱਕ ਚੋਂ ਸੁੱਟੀਆਂ ਗਾਵਾਂ

ਗੁਰੂਗ੍ਰਾਮ : ਦਿੱਲੀ ਦੇ ਕੋਲ ਗੁਰੂਗ੍ਰਾਮ ਵਿੱਚ ਗਊ ਰੱਖਿਅਕਾਂ ਤੇ ਪੁਲਿਸ ਨੇ ਗਊ ਤਸਕਰਾਂ ਨੂੰ ਫੜਨ ਲਈ ਉਨ੍ਹਾਂ ਦਾ 22 ਕਿ.ਮੀ. ਪਿੱਛਾ ਕੀਤਾ।

ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਟਾਇਰ ਫਟਣ ਤੋਂ ਬਾਅਦ ਵੀ ਗਊ ਤਸਕਰ ਰਿਮ ਦੇ ਸਹਾਰੇ ਗੱਡੀ ਦੌੜਾਉਂਦੇ ਰਹੇ। ਇਹੀ ਨਹੀਂ ਤਸਕਰਾਂ ਨੇ ਚੱਲਦੀ ਗੱਡੀ ਤੋਂ ਗਾਵਾਂ ਨੂੰ ਸੁੱਟਿਆ ਤੇ ਪਿੱਛਾ ਕਰ ਰਹੇ ਗਊ ਰੱਖਿਅਕਾਂ ‘ਤੇ ਵੀ ਫਾਇਰਿੰਗ ਕੀਤੀ। ਅਖੀਰ ਪੁਲਿਸ 5 ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲ ਰਹੀ। ਤਸਕਰਾਂ ਨੇ 2 ਟਾਇਰ ਦੇ ਸਹਾਰੇ ਹੀ ਗੱਡੀ ਦੌੜਾਈ ਤੇ ਫਿਰ ਖੁਦ ਨੂੰ ਘਿਰਿਆ ਵੇਖ ਫਲਾਈਓਵਰ ਤੋਂ ਕੁੱਦ ਗਏ। ਗੁਰੂਗ੍ਰਾਮ ਦੇ ਡੀਸੀਪੀ ਕ੍ਰਾਈਮ ਰਾਜੀਵ ਦੇਸ਼ਵਾਲ ਮੁਤਾਬਕ ਲਗਭਗ 6 ਗਊ ਤਸਕਰ ਆਪਣੀ ਗੱਡੀ ਗਊਆਂ ਨੂੰ ਵਿੱਚ ਪਿੰਡ ਲਿਜਾ ਰਹੇ ਸਨ।

ਗਊ ਰੱਖਿਅਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦੀਆਂ ਗੱਡੀਆਂ ਨੇ ਵੀ ਉਨ੍ਹਾਂ ਦਾ ਪਿੱਛਾ ਕੀਤਾ। ਗਊ ਰੱਖਿਆ ਦਲ ਦੇ ਮੈਂਬਰਾਂ ਨੂੰ ਪਤਾ ਲੱਗਾ ਕਿ ਦਿੱਲੀ ਤੋਂ ਗੁਰੂਗ੍ਰਾਮ ਦੇ ਰਸਤੇ ਗਊ ਤਸਕਰ ਇੱਕ ਗੱਡੀ ਵਿੱਚ ਗਾਵਾਂ ਨੂੰ ਭਰ ਕੇ ਲਿਜਾਣ ਵਾਲੇ ਹਨ। ਸੂਚਨਾ ਤੋਂ ਬਾਅਦ ਗਊ ਰੱਖਿਆ ਦਲ ਦੇ ਮੈਂਬਰਾਂ ਨੇ ਦਿੱਲੀ-ਜੈਪੁਰ ਰਹਾਈਵੇਟ ‘ਤੇ ਮੌਜੂਦ ਐਂਬਿਏਂਸ ਮਾਲ ਦੇ ਕੋਲ ਨਾਕਾ ਲਾ ਦਿੱਤਾ। ਇਸ ਵਿਚਾਲੇ ਇੱਕ ਟਾਟਾ-407 ਗੱਡੀ ਤੇਜ਼ ਰਫਤਾਰ ਨਾਲ ਉਥੋਂ ਨਿਕਲੀ। ਗੱਡੀ ਦੇ ਪਿਛਲੇ ਹਿੱਸੇ ਨੂੰ ਪਲਾਸਟਿਕ ਨਾਲ ਕਵਰ ਕੀਤਾ ਗਿਆ ਸੀ। ਤਸਕਰਾਂ ਦੇ ਕੋਲੋਂ ਕੁਝ ਦੇਸੀ ਬੰਦੂਕਾਂ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।

ਗਊ ਰੱਖਿਆ ਦਲ ਦੇ ਮੈਂਬਰਾਂ ਨੇ ਗੱਡੀ ਦਾ ਪਿੱਛਾ ਕੀਤਾ ਤਾਂ ਬਦਮਾਸ਼ਾਂ ਨੇ ਉਨ੍ਹਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਪਰ ਗਊ ਰੱਖਿਆ ਦਲ ਦੇ ਮੈਂਬਰ ਪਿੱਛੇ ਹਟਣ ਦੀ ਬਜਾਏ ਲਗਾਤਾਰ ਉਨ੍ਹਾਂ ਦਾ ਮੁਕਾਬਲਾ ਕਰਦੇ ਰਹੇ। ਇਸ ਵਿਚਾਲੇ ਤਸਕਰ ਪਾਸ਼ ਇਲਾਕੇ ਡੀ.ਐੱਲ.ਐੱਫ. ਵਿੱਚ ਦਾਖਲ ਹੋ ਗਏ। ਗਊ ਰੱਖਿਆ ਦਲ ਦੇ ਮੈਂਬਰਾਂ ਨੂੰ ਰੋਕਣ ਲਈ ਬਦਮਾਸ਼ਾਂ ਨੇ ਗੱਡੀ ਵਿੱਚ ਭਰੀਆਂ ਗਾਵਾਂ ਨੂੰ ਹੀ ਤੇਜ਼ ਰਫਤਾਰ ਨਾਲ ਸੜਕ ‘ਤੇ ਸੁੱਟਣਾ ਸ਼ੁਰੂ ਕਰ ਦਿੱਤਾ।

Leave a Reply

Your email address will not be published. Required fields are marked *