ਬੇਟੀ ਵਾਮਿਕਾ ਦੀ ਫ਼ੋਟੋ ਵਾਇਰਲ ਹੋਣ ‘ਤੇ ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਨੇ ਦਿੱਤਾ ਰਿਐਕਸ਼ਨ

ਭਾਰਤ ਤੇ ਸਾਊਥ ਅਫ਼ਰੀਕਾ ਦੇ ਵਿਚਕਾਰ ਖੇਡੇ ਗਏ ਤੀਸਰੇ ਵਨਡੇ ਮੁਕਾਬਲੇ ‘ਚ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਦੋ ਝਟਕੇ ਲੱਗੇ।

ਪਹਿਲੀ ਤਾਂ ਉਸ ਦੇ ਹਾਫ਼ ਸੈਂਚੂਰੀ ਦੇ ਬਾਵਜੂਦ ਵੀ ਉਸ ਮੈਚ ‘ਚ ਭਾਰਤ ਦੀ ਹਾਰ ਹੋਈ, ਦੂਸਰੀ ਉਸਦੀ ਬੇਟੀ ਵਾਮਿਕਾ ਦੀ ਪਹਿਲੀ ਝਲਕ ਲੋਕਾਂ ਦੇ ਸਾਹਮਣੇ ਆ ਗਈ। ਵਾਮਿਕਾ ਦੀ ਤਸਵੀਰ ਤੇ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਹੁਣ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਇਸ ਨੂੰ ਲੈਕੇ ਆਪਣੀ ਚੁੱਪੀ ਤੋਡ਼ੀ ਹੈ।

ਅਨੁਸ਼ਕਾ- ਵਿਰਾਟ ਨੇ ਦਿੱਤਾ ਆਪਣਾ ਰਿਐਕਸ਼ਨ

ਅਨੁਸ਼ਕਾ ਸ਼ਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ ਹੈ ਕਿ ,’ ਹਾਏ ਗਾਈਡਜ਼ !ਸਾਨੂੰ ਪਤਾ ਲੱਗਾ ਹੈ ਕਿ ਸਾਡੀ ਬੇਟੀ ਦੀਆਂ ਤਸਵੀਰਾਂ ਕਲ੍ਹ ਸਟੇਡੀਅਮ ‘ਚੋਂ ਲਈਆਂ ਗਈਆਂ ਹਨ ਤੇ ਖੂਬ ਵਾਇਰਲ ਹੋ ਰਹੀਆਂ ਹਨ। ਅਸੀਂ ਆਪ ਸਭ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਇਹ ਨਹੀਂ ਪਤਾ ਸੀ ਕਿ ਕੈਮਰੇ ਦੀ ਨਜ਼ਰ ਸਾਡੇ ‘ਤੇ ਹੈ। ਆਪਣੀ ਬੇਟੀ ਦੀ ਤਸਵੀਰ ਨੂੰ ਲੈਕੇ ਸਾਡਾ ਨਜ਼ਰੀਆ ਪਹਿਲਾਂ ਦੀ ਤਰ੍ਹਾਂ ਹੀ ਹੈ। ਅਸੀਂ ਇਹੀ ਉਮੀਦ ਕਰਾਂਗੇ ਕਿ ਵਾਮਿਕਾ ਦੀਆਂ ਤਸਵੀਰਾਂ ਕਲਿੱਕ ਨਾ ਕਰੋ ਤੇ ਇਸ ਨੂੰ ਕਿਤੇ ਵੀ ਨਾ ਛਾਪੋ। ਇਸ ਦੇ ਪਿੱਛੇ ਕਾਰਨ ਉਹੀ ਹੈ ਜੋ ਪਹਿਲਾ ਦੱਸਿਆ ਗਿਆ ਹੈ, ਥੈਂਕਊ।

ਦਰਅਸਲ ਭਾਰਤ ਤੇ ਸਾਊਥ ਅਫਰੀਕਾ ਵਿਚਕਾਰ ਹੋ ਰਹੇ ਮੈਚ ਦੌਰਾਨ ਦਰਸ਼ਕਾਂ ਨੇ ਅਨੁਸ਼ਕਾ ਸ਼ਰਮਾ ਦੀ ਬੇਟੀ ਵਾਮਿਕਾ ਦੀ ਪਹਿਲੀ ਝਲਕ ਦੇਖ ਲਈ ਹੈ। ਜੋ ਪਾਪਾ ਵਿਰਾਟ ਕੋਹਲੀ ਨੂੰ ਚੀਅਰ ਕਰਦੇ ਹੋਏ ਕੈਮਰੇ ‘ਚ ਕੈਦ ਹੋ ਗਈ ਹੈ। ਇਸ ਤਰ੍ਹਾਂ ਵਾਮਿਕਾ ਦੀ ਪਹਿਲੀ ਤਸਵੀਰ ਇੰਟਰਨੈੱਟ ‘ਤੇ ਵਾਇਰਲ ਹੋ ਗਈ ਹੈ। ਕੋਈ ਉਸ ਨੂੰ ਨੰਨ੍ਹੀ ਅਨੁਸ਼ਕਾ ਤੇ ਕੋਈ ਉਸ ਨੂੰ ਵਿਰਾਟ ਦੀ ਝਲਕ ਕਹਿ ਰਿਹਾ ਹੈ। ਲੋਕਾਂ ਨੂੰ ਵਾਮਿਕਾ ਦੀਆਂ ਤਸਵੀਰਾਂ ਦਾ ਜ਼ਿਆਦਾ ਕ੍ਰੇਜ਼ ਇਸ ਲਈ ਹੈ ਕਿਉਂਕਿ ਇਸ ਤੋਂ ਪਹਿਲਾਂ ਵਾਮਿਕਾ ਦੀਆਂ ਤਸਵੀਰਾਂ ਵਾਇਰਲ ਹੋਈਆਂ ਸੀ ਪਰ ਉਸਦਾ ਚਿਹਰਾ ਹਮੇਸ਼ਾ ਧੁੰਦਲਾ ਰਿਹਾ ਹੈ।

Leave a Reply

Your email address will not be published. Required fields are marked *