ਬੀਸੀਸੀਆਈ ਨੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਕੀਤਾ ਐਲਾਨ

ਨਵੀਂ ਦਿੱਲੀ : ਆਖਿਰਕਾਰ, ਲੰਬੇ ਸਮੇਂ ਤੋਂ ਦੇਸ਼ ਦੇ ਕਰੋੜਾਂ ਕ੍ਰਿਕਟ ਪ੍ਰੇਮੀਆਂ, ਪ੍ਰਸ਼ੰਸਕਾਂ ਅਤੇ ਮੀਡੀਆ ਦੀ ਉਤਸੁਕਤਾ ਨੂੰ ਖਤਮ ਕਰਦੇ ਹੋਏ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਹੋਣ ਜਾ ਰਹੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸਾਲ ਦੇ ਅੰਤ ‘ਚ ਆਸਟ੍ਰੇਲੀਆ ‘ਚ ਆਯੋਜਿਤ ਹੋਣ ਵਾਲੀ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ) ਦਾ ਐਲਾਨ ਕਰ ਦਿੱਤਾ ਗਿਆ ਹੈ।  ਵਿਸ਼ਵ ਕੱਪ 16 ਅਕਤੂਬਰ ਤੋਂ ਸ਼ੁਰੂ ਹੋਵੇਗਾ। ਵਿਸ਼ਵ ਕੱਪ ਟੀਮ ਵਿੱਚ ਜ਼ਿਆਦਾਤਰ ਮੈਂਬਰ ਉਹ ਹਨ ਜੋ ਹਾਲ ਹੀ ਵਿੱਚ ਸਮਾਪਤ ਹੋਏ ਏਸ਼ੀਆ ਕੱਪ ਵਿੱਚ ਖੇਡੇ ਸਨ। ਅਤੇ ਇਸ ਟੀਮ ਵਿੱਚ ਅਜਿਹਾ ਕੋਈ ਹੈਰਾਨ ਕਰਨ ਵਾਲਾ ਫੈਸਲਾ ਨਹੀਂ ਹੋਇਆ ਹੈ, ਜਿਵੇਂ ਕਿ 2019 ਵਿਸ਼ਵ ਕੱਪ ਵਿੱਚ ਦੇਖਿਆ ਗਿਆ ਸੀ, ਜਦੋਂ ਅੰਬਾਤੀ ਰਾਇਡੂ ਦੀ ਥਾਂ ਵਿਜੇ ਸ਼ੰਕਰ ਨੂੰ ਟੀਮ ਵਿੱਚ ਚੁਣਿਆ ਗਿਆ ਸੀ। ਆਸਟ੍ਰੇਲੀਆ ਵਿਚ ਹੋਣ ਵਾਲੀ ਟੀ-20 ਵਿਸ਼ਵ ਕੱਪ ਲਈ ਸਾਬਕਾ ਕ੍ਰਿਕਟਰ ਵੱਖ-ਵੱਖ ਨਾਵਾਂ ਨੂੰ ਸ਼ਾਮਲ ਕਰਨ ਦੀ ਮੰਗ ਕਰ ਰਹੇ ਸਨ। ਹਰਭਜਨ ਸਿੰਘ ਨੇ ਵੀ ਉਮਰਾਨ ਮਿਲਕ ਨੂੰ ਜਗ੍ਹਾ ਦਿੱਤੇ ਜਾਣ ‘ਤੇ ਜ਼ੋਰ ਦਿੱਤਾ ਸੀ ਜਦੋਂ ਕਿ ਪਿਛਲੇ ਕਈ ਦਿਨਾਂ ਤੋਂ ਇਕ ਵਰਗ ਮੁਹੰਮਦ ਸ਼ਮੀ ਨੂੰ ਟੀਮ ਵਿਚ ਸ਼ਾਮਲ ਕਰਨ ਦੀ ਜ਼ੋਰਦਾਰ ਤਰਫਦਾਰੀ ਕਰ ਰਿਹਾ ਸੀ। ਟੀ-20 ਵਿਸ਼ਵ ਕੱਪ ਵਿਚ ਸ਼ਾਮਲ ਮੈਂਬਰ : 1. ਰੋਹਿਤ ਸ਼ਰਮਾ (ਕਪਤਾਨ) 2. ਕੇ.ਐੱਲ. ਰਾਹੁਲ (ਉਪ-ਕਪਤਾਨ) 3. ਵਿਰਾਟ ਕੋਹਲੀ 4. ਸੂਰਿਆਕੁਮਾਰ ਯਾਦਵ 5. ਦੀਪਕ ਹੁੱਡਾ 6. ਰਿਸ਼ਭ ਪੰਤ 7. ਦਿਨੇਸ਼ ਕਾਰਤਿਕ 8. ਹਾਰਦਿਕ ਪੰਡਯਾ 9. ਆਰ. ਅਸ਼ਵਿਨ 10. ਯੁਜਵੇਂਦਰ ਚਾਹਲ 11. ਅਕਸ਼ਰ ਪਟੇਲ 12. ਜਸਪ੍ਰੀਤ ਬੁਮਰਾਹ 13. ਭੁਵਨੇਸ਼ਵਰ ਕੁਮਾਰ 14. ਹਰਸ਼ਲ ਪਟੇਲ 15. ਅਰਸ਼ਦੀਪ ਸਿੰਘ ਹਨ। ਬੀਸੀਸੀਆਈ ਵੱਲੋਂ ਐਲਾਨੀ ਗਈ 15 ਮੈਂਬਰੀ ਟੀਮ ਤੋਂ ਇਲਾਵਾ ਚਾਰ ਖਿਡਾਰੀਆਂ ਨੂੰ ਸਟੈਂਡ-ਬਾਏ ਰੱਖਿਆ ਗਿਆ ਹੈ। ਇਹ ਖਿਡਾਰੀ ਹਨ ਮੁਹੰਮਦ ਸ਼ਮੀ, ਸ਼੍ਰੇਅਸ ਅਈਅਰ, ਰਵੀ ਬਿਸ਼ਨੋਈ ਅਤੇ ਦੀਪਕ ਚਾਹਰ। ਆਸਟ੍ਰੇਲੀਆ ਦੀਆਂ ਉਛਾਲ ਭਰੀਆਂ ਪਿੱਚਾਂ ਨੂੰ ਦੇਖਦੇ ਹੋਏ ਹਰ ਕੋਈ ਉਮੀਦ ਕਰ ਰਿਹਾ ਸੀ ਕਿ ਦੀਪਕ ਚਾਹਰ ਨੂੰ ਟੀਮ ‘ਚ ਜਗ੍ਹਾ ਮਿਲੇਗੀ। ਅਤੇ ਟੀਮ ਇੰਡੀਆ ‘ਚ ਵਾਪਸੀ ਤੋਂ ਬਾਅਦ ਦੀਪਕ ਨੇ ਆਪਣੀ ਫਿਟਨੈੱਸ ਅਤੇ ਪ੍ਰਦਰਸ਼ਨ ਨੂੰ ਸਾਬਤ ਕੀਤਾ ਅਤੇ ਜ਼ਿੰਬਾਬਵੇ ਦੇ ਖਿਲਾਫ ਮੈਨ ਆਫ ਦ ਮੈਚ ਵੀ ਬਣਾਇਆ ਗਿਆ ਪਰ ਇਹ ਤੇਜ਼ ਗੇਂਦਬਾਜ਼ ਅੰਤ ‘ਚ ਵਿਸ਼ਵ ਕੱਪ ਦੀ ਪਲਾਨਿੰਗ ‘ਚ ਫਿੱਟ ਨਹੀਂ ਹੋ ਸਕੇ।

Leave a Reply

Your email address will not be published.