ਬੀਜਿੰਗ ‘ਚ ਸਾਹਮਣੇ ਆਇਆ ਓਮੀਕ੍ਰੋਨ ਦਾ ਮਾਮਲਾ, ਚੀਨ ਨੇ ਕਿਹਾ- ਵੇਰੀਐਂਟ ਕੈਨੇਡਾ ਤੋਂ ਡਾਕ ਰਾਹੀ ਪਹੁੰਚਿਆ

ਚੀਨ ਨੇ ਕਿਹਾ ਕਿ ਬੀਜਿੰਗ ‘ਚ ਮਿਲੇ ਓਮੀਕ੍ਰੋਨ ਦੇ ਇੱਕੋ ਇੱਕ ਮਾਮਲੇ ਲਈ ਅਮਰੀਕਾ ਤੇ ਹਾਂਗਕਾਂਗ ਰਾਹੀਂ ਕੈਨੇਡਾ ਤੋਂ ਆਈ ਡਾਕ ਜ਼ਿੰਮੇਵਾਰ ਹੈ।

ਬੀਜਿੰਗ ‘ਚ ਅਗਲੇ ਮਹੀਨੇ ਤੋਂ ਵਿੰਟਰ ਓਲੰਪਿਕ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ ਲਈ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।ਚੀਨ ਦੇ ਸਰਕਾਰੀ ਮੀਡੀਆ ਨੇ ਕਿਹਾ ਹੈ ਕਿ ਚੀਨ ਦੀ ਜਿਸ ਔਰਤ ‘ਚ ਓਮੀਕ੍ਰੋਨ ਦੀ ਲਾਗ ਪਾਈ ਗਈ ਹੈ, ਉਸ ਨੂੰ 11 ਜਨਵਰੀ ਨੂੰ ਕੈਨੇਡਾ ਤੋਂ ਡਾਕ ਰਾਹੀ ਕੁੱਝ ਦਸਤਾਵੇਜ਼ ਮਿਲੇ ਸਨ। ਚੀਨ ਦਾ ਕਹਿਣਾ ਹੈ ਕਿ ਪਾਜ਼ੇਟਿਵ ਔਰਤ ‘ਚ ਜੋ ਸਟ੍ਰੇਨ ਮਿਲਿਆ ਹੈ ਉਹ ਉੱਤਰੀ ਅਮਰੀਕਾ ਤੇ ਸਿੰਗਾਪੁਰ ਵਿਚ ਵੀ ਪਾਇਆ ਜਾਂਦਾ ਹੈ।ਬੀਜਿੰਗ ਦੇ ਬਿਮਾਰੀ ਰੋਕਥਾਮ ਵਿਭਾਗ ਦੇ ਡਿਪਟੀ ਡਾਇਰੈਕਟਰ ਪੈਂਗ ਜ਼ਿੰਗੂਓ ਨੇ ਇਕ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਔਰਤ ਮੁਤਾਬਕ ਉਸਨੇ ਮੇਲ ਬਾਕਸ ਦੇ ਬਾਹਰਲੇ ਹਿੱਸੇ ‘ਤੇ ਇਸ ਵਿਚ ਮੌਜੂਦ ਕਾਗਜ਼ਾਂ ਦੇ ਅਗਲੇ ਪੰਨਿਆ ਨੂੰ ਛੂਹਿਆ ਸੀ। ਅਧਿਕਾਰੀਆਂ ਨੇ ਡਾਕ ਰਾਹੀਂ 22 ਹਵਾ ਦੇ ਨਮੂਨੇ ਲਏ ਸਨ ਤੇ ਸਾਰੇ ਨਿਊਕਲੀਕ ਐਸਿਡ ਟੈਸਟ ‘ਚ ਪਾਜ਼ੇਟਿਵ ਪਾਏ ਗਏ ਹਨ।

Leave a Reply

Your email address will not be published. Required fields are marked *