ਬਿੱਲ ਗੇਟਸ ਤੇ ਮੇਲਿੰਡਾ ਨੇ 27 ਸਾਲ ਬਾਅਦ ਲਿਆ ਤਲਾਕ

Home » Blog » ਬਿੱਲ ਗੇਟਸ ਤੇ ਮੇਲਿੰਡਾ ਨੇ 27 ਸਾਲ ਬਾਅਦ ਲਿਆ ਤਲਾਕ
ਬਿੱਲ ਗੇਟਸ ਤੇ ਮੇਲਿੰਡਾ ਨੇ 27 ਸਾਲ ਬਾਅਦ ਲਿਆ ਤਲਾਕ

ਸੈਕਰਾਮੈਂਟੋ/ਸਾਨ ਫਰਾਂਸਿਸਕੋ, / ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਰਹਿ ਚੁੱਕੇ ਤੇ ਮਾਈਕ੍ਰੋਸਾਫ਼ਟ ਦੇ ਸਹਿ ਸੰਸਥਾਪਕ ਬਿੱਲ ਗੇਟਸ ਤੇ ਉਸ ਦੀ ਪਤਨੀ ਮੇਲਿੰਡਾ ਨੇ 27 ਸਾਲ ਦਾ ਗ੍ਰਹਿਸਤ ਜੀਵਨ ਬਿਤਾਉਣ ਬਾਅਦ ਇਕ-ਦੂਸਰੇ ਤੋਂ ਵੱਖ ਹੋਣ ਤੇ ਤਲਾਕ ਲੈਣ ਦਾ ਐਲਾਨ ਕੀਤਾ ਹੈ |

ਜੋੜਾ ਜੋ ਬਿੱਲ ਐਂਡ ਮੇਲਿੰਡਾ ਗੇਟਸ ਫਾਊਾਡੇਸ਼ਨ ਦੇ ਸਹਿ ਪ੍ਰਧਾਨ ਹਨ, ਨੇ ਟਵਿੱਟਰ ‘ਤੇ ਆਪਣੇ ਫ਼ੈਸਲੇ ਬਾਰੇ ਲੋਕਾਂ ਨੂੰ ਜਾਣੰੂ ਕਰਵਾਇਆ | ਉਨ੍ਹਾਂ ਕਿਹਾ ਕਿ ਉਹ ਬਿੱਲ ਐਂਡ ਮੇਲਿੰਡਾ ਗੇਟਸ ਫਾਊਾਡੇਸ਼ਨ, ਜੋ ਇਕ ਕੌਮਾਂਤਰੀ ਸਿਹਤ ਤੇ ਚੈਰਿਟੀ ਸੰਸਥਾ ਹੈ, ‘ਚ ਇਕੱਠੇ ਕੰਮ ਕਰਦੇ ਰਹਿਣਗੇ | ਉਨ੍ਹਾਂ ਕਿਹਾ ਕਿ ਬਹੁਤ ਸੋਚ-ਵਿਚਾਰ ਤੇ ਬਹੁਤ ਸਾਰੇ ਕੰਮ ਕਰਨ ਤੋਂ ਬਾਅਦ ਅਸੀਂ ਆਪਣੇ ਰਿਸ਼ਤੇ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ | ਪਿਛਲੇ 27 ਸਾਲਾਂ ਦੌਰਾਨ ਅਸੀਂ ਤਿੰਨ ਬੱਚਿਆਂ ਦੀ ਸ਼ਾਨਦਾਰ ਪਰਵਰਿਸ਼ ਕੀਤੀ ਹੈ ਅਤੇ ਇਕ ਬੁਨਿਆਦ ਬਣਾਈ ਹੈ, ਜੋ ਸਾਰੇ ਲੋਕਾਂ ਨੂੰ ਤੰਦਰੁਸਤ, ਲਾਭਕਾਰੀ ਜੀਵਨ ਜਿਊਣ ਦੇ ਯੋਗ ਬਣਾਉਣ ਲਈ ਪੂਰੀ ਦੁਨੀਆ ‘ਚ ਸੁਨੇਹਾ ਦਿੰਦੀ ਹੈ | ਇਸ ਜੋੜੀ ਦੇ ਹੈਰਾਨੀ ਭਰੇ ਤਲਾਕ ਦੇ ਫ਼ੈਸਲੇ ‘ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਆਈਆਂ ਹਨ |

Leave a Reply

Your email address will not be published.