ਬਿੱਗ ਬੌਸ : ਸਲਮਾਨ ਖਾਨ ਨੇ ਤੇਜਸਵੀ ਪ੍ਰਕਾਸ਼ ’ਤੇ ਕੱਢੀ ਭੜਾਸ

Home » Blog » ਬਿੱਗ ਬੌਸ : ਸਲਮਾਨ ਖਾਨ ਨੇ ਤੇਜਸਵੀ ਪ੍ਰਕਾਸ਼ ’ਤੇ ਕੱਢੀ ਭੜਾਸ
ਬਿੱਗ ਬੌਸ : ਸਲਮਾਨ ਖਾਨ ਨੇ ਤੇਜਸਵੀ ਪ੍ਰਕਾਸ਼ ’ਤੇ ਕੱਢੀ ਭੜਾਸ

ਬਿੱਗ ਬੌਸ 15’ ਦਾ ਇਸ ਵਾਰ ਦਾ ਵੀਕੈਂਡ ਕਾ ਵਾਰ ਕਾਫੀ ਹੰਗਾਮੇ ਵਾਲਾ ਹੈ।

ਹੋਸਟ ਸਲਮਾਨ ਖਾਨ ਤੇਜਸਵੀ ਪ੍ਰਕਾਸ਼ ’ਤੇ ਆਪਣਾ ਆਪਾ ਗੁਆਉਂਦੇ ਹੋਏ ਦਿਖਾਈ ਦੇਣਗੇ। ਗੁੱਸੇ ’ਚ ਆਏ ਸਲਮਾਨ ਖਾਨ, ਤੇਜਸਵੀ ਦੀ ਜੰਮ ਕੇ ਕਲਾਸ ਲਗਾਉਣਗੇ ਅਤੇ ਅਜਿਹਾ ਇਸ ਲਈ ਕਿ ਤੇਜਸਵੀ ਨੇ ਇਸ ਹਫ਼ਤੇ ਸ਼ੋਅ ਦੇ ਮੇਕਰਜ਼ ਨੂੰ ਕਾਫੀ ਬੁਰਾ-ਭਲਾ ਕਿਹਾ ਸੀ। ਉਸਨੇ ਦੋਸ਼ ਲਗਾਇਆ ਕਿ ਸ਼ਮਿਤਾ ਸ਼ੈੱਟੀ ਨੂੰ ਜਾਣ-ਬੁੱਝ ਕੇ ਫੇਵਰ ਕੀਤਾ ਜਾ ਰਿਹਾ ਹੈ ਅਤੇ ਇਹ ਸਭ ਪਲਾਨਿੰਗ ਤਹਿਤ ਹੋ ਰਿਹਾ ਹੈ।

ਸਲਮਾਨ ਖਾਨ ਨੇ ਲਗਾਈ ਤੇਜਸਵੀ ਦੀ ਕਲਾਸ

ਕਲਰਸ ਚੈਨਲ ਨੇ ਇੱਕ ਨਵਾਂ ਪ੍ਰੋਮੋ ਜਾਰੀ ਕੀਤਾ ਹੈ, ਜਿਸ ਵਿੱਚ ਸਲਮਾਨ ਖਾਨ ਤੇਜਸਵੀ ਪ੍ਰਕਾਸ਼ ਨੂੰ ਕਹਿੰਦੇ ਹਨ ਕਿ ਉਹ ਇਸ ਚੈਨਲ ਨੂੰ ਗਾਲਾਂ ਕੱਢ ਰਹੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਬਿਲਕੁਲ ਵੀ ਭਰੋਸੇਮੰਦ ਨਹੀਂ ਹੈ। ਸਲਮਾਨ ਖਾਨ ਨੇ ਉਸਨੂੰ ਇੱਥੋਂ ਤਕ ਕਿਹਾ, ‘ਜਿਸ ਥਾਲੀ ਵਿੱਚ ਉਹ ਖਾ ਰਹੀ ਹੈ, ਉਸ ਵਿੱਚ ਛੇਕ ਕੌਣ ਕਰਦਾ ਹੈ’? ਇਸ ਦੇ ਨਾਲ ਹੀ ਸਲਮਾਨ ਨੇ ਉਨ੍ਹਾਂ ਨੂੰ ਕਿਹਾ ਕਿ ਕ੍ਰਿਪਾ ਕਰਕੇ ਹਮਦਰਦੀ ਕਾਰਡ ਖੇਡਣਾ ਬੰਦ ਕਰ ਦਿਓ। ਇਨ੍ਹਾਂ ਸਾਰੇ ਦੋਸ਼ਾਂ ‘ਤੇ ਤੇਜਸਵੀ ਲਗਾਤਾਰ ਸਲਮਾਨ ਨੂੰ ਜਵਾਬ ਦੇ ਰਹੀ ਸੀ, ਜਿਸ ‘ਤੇ ਉਨ੍ਹਾਂ ਨੇ ਗੁੱਸੇ ‘ਚ ਤੇਜਸਵੀ ਨੂੰ ‘ਸ਼ਟਅੱਪ’ ਕਹਿ ਦਿੱਤਾ। ਸਲਮਾਨ ਖਾਨ ਇੱਥੇ ਹੀ ਨਹੀਂ ਰੁਕੇ ਅਤੇ ਤੇਜਸਵੀ ਨੂੰ ਅੱਗੇ ਕਿਹਾ ਕਿ ਉਹ ਆਪਣੇ ਬੁਆਏਫ੍ਰੈਂਡ ਕਰਨ ਕੁੰਦਰਾ ਦੀ ਇੱਜ਼ਤ ਵੀ ਨਹੀਂ ਕਰਦੀ।ਦੂਜੇ ਪਾਸੇ ਇਸ ਵਾਰ ਵੀ ਸਲਮਾਨ ਖਾਨ ਨੇ ਕਰਨ ਕੁੰਦਰਾ ਨੂੰ ਆਪਣੀ ਗਰਲਫਰੈਂਡ ਤੇਜਸਵੀ ਦਾ ਸਾਥ ਨਾ ਦੇਣ ਲਈ ਝਿੜਕਿਆ। ਉਸਨੇ ਪੁੱਛਿਆ ਕਿ ਉਸਨੇ ਟਾਸਕ ਦੌਰਾਨ ਤੇਜਸਵੀ ਦੀ ਮਦਦ ਕਿਉਂ ਨਹੀਂ ਕੀਤੀ। ਕਰਨ ਇਸ ‘ਤੇ ਕੋਈ ਸਪੱਸ਼ਟ ਜਵਾਬ ਨਹੀਂ ਦੇ ਪਾ ਰਿਹਾ।

ਇਸ ਐਪੀਸੋਡ ‘ਚ ਕਾਫੀ ਡਰਾਮਾ ਦੇਖਣ ਨੂੰ ਮਿਲਣ ਵਾਲਾ ਹੈ। ਗੌਹਰ ਖਾਨ ਘਰ ਆਵੇਗੀ ਅਤੇ ਉਹ ਵੀ ਤੇਜਸਵੀ ‘ਤੇ ਗੁੱਸੇ ਹੋ ਜਾਵੇਗੀ। ਇਕ ਹੋਰ ਪ੍ਰੋਮੋ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਗੌਹਰ ਨੇ ਤੇਜਸਵੀ ਨੂੰ ਕਿਹਾ ਸੀ ਕਿ, ‘ਮੇਰੇ ਮੂੰਹ ‘ਚ ਆਪਣੇ ਸ਼ਬਦ ਪਾਉਣ ਦੀ ਕੋਸ਼ਿਸ਼ ਨਾ ਕਰੋ।’ ਗੌਹਰ ਖਾਨ ਦੇ ਇਸ ਰਵੱਈਏ ਨੂੰ ਦੇਖ ਕੇ ਤੇਜਸਵੀ ਦੰਗ ਰਹਿ ਜਾਂਦੀ ਹੈ ਅਤੇ ਚੁੱਪਚਾਪ ਸਿਰਫ ਗੱਲਾਂ ਹੀ ਸੁਣਦੀ ਹੈ।

Leave a Reply

Your email address will not be published.