ਪਟਨਾ, 20 ਸਤੰਬਰ (ਪੰਜਾਬ ਮੇਲ)- ਬਿਹਾਰ ਦੇ ਬਕਸਰ ਦੇ ਐਸ.ਪੀ. ਨੇ ਜ਼ਬਤ ਸ਼ਰਾਬ ਵੇਚਣ ਦੇ ਦੋਸ਼ ਹੇਠ ਬ੍ਰਹਮਪੁਰ ਥਾਣੇ ਦੇ ਐਸਐਚਓ ਸਮੇਤ ਛੇ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।ਜ਼ਿਲ੍ਹੇ ਦੇ ਐਸਪੀ ਮਨੀਸ਼ ਕੁਮਾਰ ਨੇ ਘਟਨਾ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਕਰਦਿਆਂ ਕਿਹਾ ਕਿ ਮੁਲਜ਼ਮਾਂ ਵਿੱਚੋਂ ਦੋ ਪੁਲੀਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਐਸਐਚਓ ਸਮੇਤ ਚਾਰ ਹੋਰ ਫਰਾਰ ਹਨ।
ਬ੍ਰਹਮਪੁਰ ਪੁਲਿਸ ਨੇ ਹਾਲ ਹੀ ਵਿੱਚ 40 ਲੱਖ ਰੁਪਏ ਦੀ ਸ਼ਰਾਬ ਸਮੇਤ ਇੱਕ ਡੱਬਾ ਬਰਾਮਦ ਕੀਤਾ ਸੀ। ਜਿਸ ਤੋਂ ਬਾਅਦ ਜ਼ਬਤ ਕੀਤੀ ਗਈ ਸ਼ਰਾਬ ਨੂੰ ਥਾਣੇ ਦੇ ਇੱਕ ਕਮਰੇ ਵਿੱਚ ਰੱਖਿਆ ਗਿਆ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਸ਼ਰਾਬ ਦੀਆਂ ਕੁਝ ਬੋਤਲਾਂ ਚੌਕੀਦਾਰ ਰਾਹੀਂ ਵੇਚੀਆਂ ਗਈਆਂ ਸਨ, ਜੋ ਕਿ ਆਬਕਾਰੀ ਐਕਟ ਦੀ ਉਲੰਘਣਾ ਹੈ। ਅਸੀਂ ਬ੍ਰਹਮਪੁਰ ਥਾਣੇ ਦੇ ਐਸਐਚਓ ਸਮੇਤ ਛੇ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ, ”ਕੁਮਾਰ ਨੇ ਕਿਹਾ।
ਇਸ ਦੌਰਾਨ ਐਸਐਚਓ ਬੈਜਨਾਥ ਚੌਧਰੀ ਨੇ ਡੁਮਰਾਨ ਦੇ ਐਸਡੀਪੀਓ ਆਫਕ ਅਖਤਰ ਅੰਸਾਰੀ ’ਤੇ ਉਸ ਨੂੰ ਕੇਸ ਵਿੱਚ ਫਸਾਉਣ ਦਾ ਦੋਸ਼ ਲਾਇਆ ਹੈ।
–VOICE
ajk/arm