ਬਿਸ਼ਨੋਈ ਗੈਂਗ ਨੇ ਮਸਹੂਰੀ ਲਈ ਸਲਮਾਨ ਖਾਨ ਨੂੰ ਦਿੱਤੀ ਧਮਕੀ, ਗ੍ਰਿਫਤਾਰ ਹੋਏ ਮਹਾਕਾਲ ਨੇ ਕੀਤਾ ਖੁਲਾਸਾ

ਬਿਸ਼ਨੋਈ ਗੈਂਗ ਨੇ ਮਸਹੂਰੀ ਲਈ ਸਲਮਾਨ ਖਾਨ ਨੂੰ ਦਿੱਤੀ ਧਮਕੀ, ਗ੍ਰਿਫਤਾਰ ਹੋਏ ਮਹਾਕਾਲ ਨੇ ਕੀਤਾ ਖੁਲਾਸਾ

ਮੁੰਬਈ : ਪਿਛਲੇ ਕੁਝ ਦਿਨਾਂ ਤੋਂ ਸਲਮਾਨ ਖਾਨ ਨੂੰ ਮਿਲ ਰਹੀਆਂ ਧਮਕੀਆਂ ਦਾ ਮਾਮਲਾ ਕਾਫੀ ਤੇਜ਼ੀ ਨਾਲ ਅੱਗੇ ਵੱਧਦਾ ਨਜ਼ਰ ਆ ਰਿਹਾ ਹੈ।

ਮੁੰਬਈ ਕ੍ਰਾਈਮ ਬ੍ਰਾਂਚ ਹਰਕਤ ‘ਚ ਹੈ। ਪੂਰੀ ਟੀਮ ਦਿੱਲੀ ਪਹੁੰਚ ਗਈ। ਲਾਰੇਂਸ ਬਿਸ਼ਨੋਈ ਗੈਂਗ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ। ਹੁਣ ਇਸ ਖਬਰ ‘ਤੇ ਜੋ ਨਵੀਂ ਅਪਡੇਟ ਸਾਹਮਣੇ ਆਈ ਹੈ, ਉਸ ‘ਚ ਕਿਹਾ ਜਾ ਰਿਹਾ ਹੈ ਕਿ ਸਲਮਾਨ ਖਾਨ ਨੂੰ ਧਮਕੀ ਦੇਣ ਪਿੱਛੇ ਲਾਰੇਂਸ ਬਿਸ਼ਨੋਈ ਗੈਂਗ ਦਾ ਹੱਥ ਹੈ। ਇਹ ਧਮਕੀ ਵਿਕਰਮ ਬਰਾੜ ਦੇ ਕਹਿਣ ‘ਤੇ ਦਿੱਤੀ ਗਈ ਸੀ, ਜੋ ਕਿ ਬਿਸ਼ਨੋਈ ਦਾ ਸਾਥੀ ਹੈ। ਬਰਾੜ ਇਸ ਸਮੇਂ ਕੈਨੇਡਾ ਵਿੱਚ ਹਨ। ਇਸ ‘ਤੇ ਦੋ ਦਰਜਨ ਤੋਂ ਵੱਧ ਕੇਸ ਦਰਜ ਹਨ। ਮਾਸਟਰਮਾਈਂਡ ਵਿਕਰਮਜੀਤ, ਸਲਮਾਨ ਖਾਨ ਨੂੰ ਧਮਕੀ ਦੇਣ ਲਈ ਮੁੰਬਈ ਆਇਆ ਸੀ। ਉੱਥੇ ਉਨ੍ਹਾਂ ਦੀ ਮੁਲਾਕਾਤ ਸੌਰਭ ਮਹਾਕਾਲ ਨਾਲ ਹੋਈ। ਮਹਾਕਾਲ ਤੋਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਕਰੀਬ 6 ਘੰਟੇ ਪੁੱਛਗਿੱਛ ਕੀਤੀ, ਜਿਸ ‘ਚ ਉਸ ਨੇ ਦੱਸਿਆ ਕਿ ਗੈਂਗ ਨੇ ਸਲਮਾਨ ਖਾਨ ਨੂੰ ਪ੍ਰਚਾਰ ਲਈ ਧਮਕੀ ਦਿੱਤੀ ਸੀ। ਮਹਾਕਾਲ ਨੇ ਪੁੱਛਗਿੱਛ ਦੌਰਾਨ ਸਾਰੀ ਜਾਣਕਾਰੀ ਦਿੱਤੀ ਹੈ। ਪੁਲੀਸ ਨੇ ਚਿੱਠੀ ਦੇਣ ਵਾਲੇ ਵਿਅਕਤੀ ਦੀ ਪਛਾਣ ਵੀ ਕਰ ਲਈ ਹੈ। ਦੱਸ ਦੇਈਏ ਕਿ ਸਲਮਾਨ ਖਾਨ ਨੂੰ ਧਮਕੀ ਦੇਣ ਵਾਲੀ ਚਿੱਠੀ ਦਾ ਮਾਸਟਰਮਾਈਂਡ ਵਿਕਰਮਜੀਤ ਸਿੰਘ ਬਰਾੜ ਹੈ। ਵਿਕਰਮਜੀਤ ਸਿੰਘ ਬਰਾੜ ਕਿਸੇ ਸਮੇਂ ਰਾਜਸਥਾਨ ਦੇ ਗੈਂਗਸਟਰ ਆਨੰਦਪਾਲ ਦਾ ਕਰੀਬੀ ਸੀ ਪਰ ਆਨੰਦਪਾਲ ਦੇ ਐਨਕਾਊਂਟਰ ਤੋਂ ਬਾਅਦ ਉਹ ਲਾਰੈਂਸ ਬਿਸ਼ਨੋਈ ਦੇ ਗੈਂਗ ਵਿੱਚ ਸ਼ਾਮਲ ਹੋ ਗਿਆ।ਸਲਮਾਨ ਖਾਨ ਨੂੰ ਧਮਕੀ ਦੇਣ ਪਿੱਛੇ ਵਿਕਰਮ ਬਰਾੜ ਦਾ ਹੱਥ ਹੈ। ਬਰਾੜ ਰਾਜਸਥਾਨ ਦੇ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਹੈ। ਫਿਲਹਾਲ ਉਹ ਦੇਸ਼ ਤੋਂ ਬਾਹਰ ਹੈ। ਦੋ ਦਿਨ ਪਹਿਲਾਂ ਇਸ ਮਾਮਲੇ ‘ਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਸਲਮਾਨ ਖਾਨ ਤੋਂ ਵੀ ਪੁੱਛਗਿੱਛ ਕੀਤੀ ਸੀ। ਸਲਮਾਨ ਨੇ ਕਿਹਾ ਸੀ ਕਿ ਮੈਂ ਗੋਲਡੀ ਬਰਾੜ ਨੂੰ ਨਹੀਂ ਜਾਣਦਾ। ਮੈਂ ਲਾਰੈਂਸ ਬਿਸ਼ਨੋਈ ਨੂੰ ਜਾਣਦਾ ਹਾਂ, ਉਹ ਵੀ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੇ ਕੇਸ ਕਾਰਨ। ਜਿੰਨਾ ਹਰ ਕੋਈ ਜਾਣਦਾ ਹੈ, ਓਨਾ ਹੀ ਮੈਂ ਉਨ੍ਹਾਂ ਬਾਰੇ ਜਾਣਦਾ ਹਾਂ। ਤੁਹਾਨੂੰ ਦੱਸ ਦੇਈਏ ਕਿ ਧਮਕੀ ਭਰੇ ਪੱਤਰ ਵਿੱਚ ਲਿਖਿਆ ਗਿਆ ਸੀ, ‘ਸਲਮਾਨ ਖਾਨ, ਬਹੁਤ ਜਲਦੀ ਤੁਹਾਡੀ ਹਾਲਤ ਸਿੱਧੂ ਮੂਸੇਵਾਲਾ ਵਰਗੀ ਹੋ ਜਾਵੇਗੀ। ਇਸ ਮਾਮਲੇ ਵਿੱਚ ਮੁੰਬਈ ਦੀ ਬਾਂਦਰਾ ਪੁਲਿਸ ਨੇ ਐਫਆਈਆਰ ਦਰਜ ਕੀਤੀ ਸੀ। ਪੁਲੀਸ ਨੇ ਆਈਪੀਸੀ ਦੀ ਧਾਰਾ 506 ਤਹਿਤ ਕੇਸ ਦਰਜ ਕੀਤਾ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਲਮਾਨ ਨੂੰ ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਪੂਰੇ ਬਾਲੀਵੁੱਡ ‘ਚ ਹਲਚਲ ਹੈ। ਇਸ ਬਾਰੇ ਲਗਾਤਾਰ ਅਪਡੇਟਸ ਸਾਹਮਣੇ ਆ ਰਹੀਆਂ ਹਨ। ਪੁਲਿਸ ਵੀ ਹੁਣ ਇਸ ਮਾਮਲੇ ਵਿੱਚ ਅਲਰਟ ਮੋਡ ਵਿੱਚ ਹੈ ਅਤੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

Leave a Reply

Your email address will not be published.