ਬਾਰਸ਼ ਦੇ ਬਾਵਜੂਦ ਰਾਹੁਲ ਗਾਂਧੀ ਦੀ ਅਗਵਾਈ ’ਚ ਭਾਰਤ ਜੋੜੇ ਯਾਤਰਾ ਰਾਮਬਨ ਤੋਂ ਅੱਗੇ ਤੁਰੀ

ਰਾਮਬਨ/ਜੰਮੂ, 25 ਜਨਵਰੀ

ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਅੱਜ ਬਾਰਸ਼ ਦੇ ਬਾਵਜੂਦ ਰਾਮਬਨ ਤੋਂ ਆਪਣੀ ‘ਭਾਰਤ ਜੋੜੋ ਯਾਤਰਾ’ ਨੂੰ ਅੱਗੇ ਤੋਰਿਆ ਅਤੇ ਬਨਿਹਾਲ ਲਈ ਰਵਾਨਾ ਹੋ ਗਏ। ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਰਾਮਬਨ ਤੋਂ ਬਨਿਹਾਲ ਤੱਕ ਦਾ ਸਫਰ ਚੁਣੌਤੀਪੂਰਨ ਹੋ ਸਕਦਾ ਹੈ। ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੁੜੇ 270 ਕਿਲੋਮੀਟਰ ਲੰਬੇ ਅਤੇ ਇਕੋ-ਇਕ ਹਾਈਵੇਅ ‘ਤੇ ਢਿੱਗਾਂ ਡਿੱਗਦੀਆਂ ਰਹਿੰਦੀਆਂ ਹਨ।

Leave a Reply

Your email address will not be published. Required fields are marked *

Generated by Feedzy