ਬਾਬਾ ਵੇਂਗਾ ਨੇ ਰੂਸ ਬਾਰੇ ਕੀਤੀ ਸੀ ਇਹ ਭਵਿੱਖਬਾਣੀ, ਪੁਤਿਨ ਕਰੇਗਾ ਪੂਰੀ ਦੁਨੀਆ ‘ਤੇ ਰਾਜ!

ਬਾਬਾ ਵੇਂਗਾ ਨੇ ਰੂਸ ਬਾਰੇ ਕੀਤੀ ਸੀ ਇਹ ਭਵਿੱਖਬਾਣੀ, ਪੁਤਿਨ ਕਰੇਗਾ ਪੂਰੀ ਦੁਨੀਆ ‘ਤੇ ਰਾਜ!

 ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ  ਹੈ। ਰੂਸੀ ਫੌਜ ਯੂਕਰੇਨ ਵਿੱਚ ਹਰ ਪਾਸਿਓਂ ਅੱਗੇ ਵਧ ਰਹੀ ਹੈ। ਕਈ ਸ਼ਹਿਰਾਂ ‘ਤੇ ਕਬਜ਼ਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ।

ਇਸ ਦੌਰਾਨ ਯੂਕਰੇਨ ਦੀ ਫੌਜ ਦੀ ਮਦਦ ਲਈ ਲੋਕ ਵੀ ਅੱਗੇ ਆਏ ਹਨ। ਪਹਿਲਾਂ ਉਹ ਘਰਾਂ ਤੋਂ ਰੂਸੀ ਸੈਨਿਕਾਂ ‘ਤੇ ਹਮਲੇ ਕਰ ਰਹੇ ਸਨ। ਹੁਣ ਸੜਕਾਂ ‘ਤੇ ਜੰਗ ਲੜ ਰਹੇ ਹਨ।

ਕਈ ਮਾਹਰ ਇਸ ਲੜਾਈ ਨੂੰ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਮੰਨ ਰਹੇ ਹਨ। ਹਾਲਾਂਕਿ ਦੋਵੇਂ ਦੇਸ਼ ਹੁਣ ਹੌਲੀ-ਹੌਲੀ ਗੱਲਬਾਤ ਲਈ ਰਾਜ਼ੀ ਹੋ ਰਹੇ ਹਨ। ਇਸ ਦੌਰਾਨ ਕਈ ਦਹਾਕੇ ਪਹਿਲਾਂ ਇਸ ਜੰਗ ਦੀ ਭਵਿੱਖਬਾਣੀ ਕਰਨ ਵਾਲੇ ਬਾਬਾ ਵੇਂਗਾ ਦੀ ਭਵਿੱਖਬਾਣੀ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ।

ਰੂਸ ਨੂੰ ਕੋਈ ਨਹੀਂ ਰੋਕ ਸਕੇਗਾ – ਬਾਬਾ ਵੇਂਗਾ

ਬਾਬਾ ਵੇਂਗਾ ਨੇ ਕਿਹਾ ਸੀ ਕਿ ਰੂਸ ਭਵਿੱਖ ਵਿੱਚ ਦੁਨੀਆ ਦਾ ਬਾਦਸ਼ਾਹ ਬਣ ਜਾਵੇਗਾ ਅਤੇ ਯੂਰਪ ਬੰਜਰ ਜ਼ਮੀਨ ਵਿੱਚ ਬਦਲ ਜਾਵੇਗਾ। ਬਾਬਾ ਵੇਂਗਾ ਨੇ ਕਿਹਾ ਸੀ, ‘ਸਭ ਕੁਝ ਬਰਫ਼ ਵਾਂਗ ਪਿਘਲ ਜਾਵੇਗਾ। ਸਿਰਫ਼ ਇੱਕ ਚੀਜ਼ ਨੂੰ ਕੋਈ ਵੀ ਛੂਹ ਵੀ ਨਹੀਂ ਸਕੇਗਾ – ਵਲਾਦੀਮੀਰ ਦਾੀ ਸ਼ਾਨ, ਰੂਸ ਦੀ ਸ਼ਾਨ। ਰੂਸ ਨੂੰ ਕੋਈ ਨਹੀਂ ਰੋਕ ਸਕੇਗਾ।” ਬਾਬਾ ਵੇਂਗਾ ਨੇ ਇਹ ਵੀ ਕਿਹਾ ਕਿ ਰੂਸ ਸਾਰਿਆਂ ਨੂੰ ਆਪਣੇ ਰਸਤੇ ਤੋਂ ਹਟਾ ਕੇ ਦੁਨੀਆ ‘ਤੇ ਰਾਜ ਕਰੇਗਾ।

1996 ਵਿੱਚ ਮੌਤ ਹੋ ਗਈ ਸੀ

ਬਾਬਾ ਵੇਂਗਾ ਬੁਲਗਾਰੀਆ ਦੇ ਰਹਿਣ ਵਾਲੇ ਸਨ। ਕਿਹਾ ਜਾਂਦਾ ਹੈ ਕਿ ਤੂਫਾਨ ‘ਚ ਉਨ੍ਹਾਂ ਦੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਮਾਤਮਾ ਦਾ ਵਰਦਾਨ ਮਿਲਿਆ, ਜਿਸ ਵਿਚ ਉਹ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਨੂੰ ਮਹਿਸੂਸ ਕਰ ਸਕਦੇ ਸਨ।

1996 ‘ਚ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਪਰ ਉਨ੍ਹਾਂ ਦੀਆਂ ਭਵਿੱਖਬਾਣੀਆਂ ਅੱਜ ਤੱਕ ਸੱਚ ਹੋ ਰਹੀਆਂ ਹਨ। 9/11 ਦੇ ਅੱਤਵਾਦੀ ਹਮਲਿਆਂ, ਬ੍ਰੈਗਜ਼ਿਟ, ਸੋਵੀਅਤ ਯੂਨੀਅਨ ਆਦਿ ਬਾਰੇ ਉਸ ਨੇ ਜੋ ਗੱਲਾਂ ਕਹੀਆਂ ਸਨ, ਉਹ ਸਭ ਸੱਚ ਹੋਈਆਂ।

Leave a Reply

Your email address will not be published.