ਬਾਬਾ ਰਾਮਦੇਵ ਵਿਰੁੱਧ ਡਾਕਟਰਾਂ ਵਲੋਂ ਦੇਸ਼ ਭਰ ‘ਚ ਪ੍ਰਦਰਸ਼ਨ

Home » Blog » ਬਾਬਾ ਰਾਮਦੇਵ ਵਿਰੁੱਧ ਡਾਕਟਰਾਂ ਵਲੋਂ ਦੇਸ਼ ਭਰ ‘ਚ ਪ੍ਰਦਰਸ਼ਨ
ਬਾਬਾ ਰਾਮਦੇਵ ਵਿਰੁੱਧ ਡਾਕਟਰਾਂ ਵਲੋਂ ਦੇਸ਼ ਭਰ ‘ਚ ਪ੍ਰਦਰਸ਼ਨ

ਨਵੀਂ ਦਿੱਲੀ / ਐਲੋਪੈਥੀ ਦਵਾਈ ਪ੍ਰਤੀ ਬਾਬਾ ਰਾਮਦੇਵ ਅਤੇ ਡਾਕਟਰਾਂ ਵਿਚ ਵਿਵਾਦ ਵਧਦਾ ਹੀ ਜਾ ਰਿਹਾ ਹੈ ਅਤੇ ਡਾਕਟਰਾਂ ਨੇ ਬਾਬਾ ਰਾਮਦੇਵ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਵਿਚ ਦੇਸ਼ ਭਰ ਦੇ ਡਾਕਟਰ ਸ਼ਾਮਿਲ ਹੋ ਰਹੇ ਹਨ | ਇਸ ਪ੍ਰਤੀ ਸਰਕਾਰ ਵੀ ਚਿੰਤਤ ਹੈ |

ਦਿੱਲੀ ਦੇ ਏਮਜ਼ ਹਸਪਤਾਲ ਦੇ ਨਾਲ ਹੋਰ ਸਾਰੇ ਹਸਪਤਾਲਾਂ ਦੇ ਡਾਕਟਰ ਕਾਲੀ ਪੱਟੀ ਬੰਨ੍ਹ ਕੇ ਕੰਮ ਕਰ ਰਹੇ ਹਨ | ਡਾਕਟਰ ਬਾਬਾ ਰਾਮਦੇਵ ਦੀ ਗਿ੍ਫ਼ਤਾਰੀ ਦੀ ਮੰਗ ਕਰ ਰਹੇ ਹਨ | ਹਾਲਾਂਕਿ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਇਸ ਮੁੱਦੇ ਪ੍ਰਤੀ ਬਾਬਾ ਰਾਮਦੇਵ ਨੂੰ ਆਪਣਾ ਬਿਆਨ ਵਾਪਸ ਲੈਣ ਦੀ ਮੰਗ ਕੀਤੀ ਸੀ ਪਰ ਇਹ ਵਿਵਾਦ ਘਟਣ ਦੀ ਥਾਂ ਵਧਦਾ ਹੀ ਜਾ ਰਿਹਾ ਹੈ | ਫੈੱਡਰੇਸ਼ਨ ਆਫ਼ ਰੈਜੀਡੈਂਟ ਡਾਕਟਰਜ਼ ਐਸੋਸੀਏਸ਼ਨ, ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਫੇਮਾ ਸਮੇਤ ਹੋਰ ਕਈ ਸਿਹਤ ਸੰਗਠਨਾਂ ਨੇ ਬਾਬਾ ਰਾਮਦੇਵ ਵਿਰੁੱਧ ਪ੍ਰਦਰਸ਼ਨ ਕਰਨ ਦਾ ਐਲਾਨ ਬੀਤੇ ਦਿਨੀਂ ਕੀਤਾ ਸੀ | ਵਿਰੋਧ ਪ੍ਰਦਰਸ਼ਨ ਵਿਚ ਕਰਨਾਟਕ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਰਾਜਸਥਾਨ ਦੇ ਸਰਕਾਰੀ ਹਸਪਤਾਲਾਂ ਵਿਚ ਡਿਊਟੀ ਕਰ ਰਹੇ ਰੈਜੀਡੈਂਟ ਡਾਕਟਰਾਂ ਨੇ ਹਿੱਸਾ ਲਿਆ | ਡਾਕਟਰਾਂ ਦੀ ਮੰਗ ਹੈ ਕਿ ਜੇਕਰ ਬਾਬਾ ਰਾਮਦੇਵ ਵਿਰੁੱਧ ਜਲਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਹੋਰ ਵੀ ਮਜ਼ਬੂਤ ਹੁੰਦਾ ਚਲਾ ਜਾਵੇਗਾ | ਉਧਰ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਨੇ ਮੰਗਲਵਾਰ ਨੂੰ ਕਿਹਾ ਕਿ ਬਾਬਾ ਰਾਮਦੇਵ ਨੇ ਕੋਰੋਨਾ ਮਹਾਂਮਾਰੀ ਨੂੰ ਕੰਟੋਰਲ ਕਰਨ ਸਬੰਧੀ ਸਰਕਾਰ ਦੇ ਯਤਨਾਂ ਨੂੰ ‘ਅਸਧਾਰਨ’ ਨੁਕਸਾਨ ਪਹੁੰਚਾਇਆ ਹੈ ਅਤੇ ਇਸ ਸਮੇਂ ਦੌਰਾਨ ਦੁਵਿਧਾ ਪੈਦਾ ਕਰਨ ਵਾਲੇ ਲੋਕ ‘ਦੇਸ਼-ਧ੍ਰੋਹੀ’ ਹਨ | ਆਈ.ਐਮ.ਏ. ਨੇ ਨਾਗਰਿਕਾਂ ਨੂੰ ਲਿਖੇ ਇਕ ਪੱਤਰ ਵਿਚ ਇਹ ਵੀ ਦੋਸ਼ ਲਗਾਇਆ ਕਿ ਰਾਮਦੇਵ ਨੇ ਆਪਣੇ ਉਤਪਾਦਾਂ ਲਈ ‘ਬਾਜ਼ਾਰ’ ਤਲਾਸ਼ਣ ਲਈ ਇਕ ਮੌਕੇ ਦੇ ਰੂਪ ਵਿਚ ਰਾਸ਼ਟਰੀ ਕੋਵਿਡ ਇਲਾਜ ਪ੍ਰੋਟੋਕਾਲ ਤੇ ਟੀਕਾਕਰਨ ਪ੍ਰੋਗਰਾਮ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰਨਾ ਠੀਕ ਸਮਝਿਆ |

Leave a Reply

Your email address will not be published.