ਬਾਦਲ ਦਲ ਪੰਜਾਬ ‘ਚੋਂ ਗੁਆ ਚੁੱਕਿਆ ਹੈ ਆਪਣੀ ਸਾਖ:ਢੀਂਡਸਾ

ਬਾਦਲ ਦਲ ਪੰਜਾਬ ‘ਚੋਂ ਗੁਆ ਚੁੱਕਿਆ ਹੈ ਆਪਣੀ ਸਾਖ:ਢੀਂਡਸਾ

ਲਹਿਰਾਗਾਗਾ : ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਪੰਥਕ ਮੁੱਦੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਮਾਮਲੇ ਭਾਰੀ ਪੈ ਰਹੇ ਹਨ।

ਇਸ ਬਾਰੇ ਪੋ੍.ਪੇ੍ਮ ਸਿੰਘ ਚੰਦੂਮਾਜਰਾ ਬੰਦੀ ਸਿੰਘਾਂ ਦੀ ਰਿਹਾਈ ਦਾ ਰੌਲਾ ਪਾ ਰਿਹਾ ਹੈ ਅਤੇ ਇਸ ਚੋਣ ਨੂੰ ਪੰਥਕ ਮੁੱਦਿਆਂ ਦੀ ਲੜਾਈ ਤਾਂ ਦੱਸ ਰਿਹਾ ਹੈ, ਪ੍ਰੰਤੂ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਤੋਂ ਪੁੱਛਿਆ ਜਾਵੇ,ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸ ਨੇ ਕਰਵਾਈ, ਦੋ ਸਿੰਘ ਸ਼ਹੀਦ ਕਿਸਨੇ ਕਰਵਾਏ, 328 ਸਰੂਪ ਵੇਚੇ ਜਾਂ ਇੱਧਰ ਉੱਧਰ ਕਿਸ ਨੇ ਕੀਤੇ। ਇਹ ਵਿਚਾਰ ਸਾਬਕਾ ਮੈਂਬਰ ਪਾਰਲੀਮੈਂਟ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼ੋ੍ਮਣੀ ਅਕਾਲੀ ਦਲ ਮਾਨ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਆਪ ਪਾਰਟੀ ਬਾਰੇ ਕਿਹਾ ਕਿ ਸਿੱਖਾਂ ਨੇ ਸ੍ਰੀ ਸਾਹਿਬ ਛੱਡ ਕੇ ਬਹੁੁਕਰ ਫੜ ਲਈ ਅਤੇ ਹਿੰਦੂਆਂ ਨੇ ਤਿ੍ਸ਼ੂਲ ਛੱਡਕੇ ਝਾੜੂ ਫੜ ਲਿਆ ਜੋ ਬਹੁਤ ਗ਼ਲਤ ਰੁਝਾਨ ਹੈ। ਖ਼ਾਲਿਸਤਾਨ ਪ੍ਰਤੀ ਉਨ੍ਹਾਂ ਬੋਲਦਿਆ ਕਿਹਾ ਕਿ ਇਸ ਵਿਚ ਸਭ ਧਰਮਾਂ ਦੇ ਲੋਕ ਹੋ ਸਕਦੇ ਹਨ। ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਸਾਰੀਆਂ ਜਾਤਾਂ ਰਹਿੰਦੀਆਂ ਹਨ, ਜੇਕਰ ਇੱਥੇ ਖ਼ਾਲਿਸਤਾਨ ਬਣਾ ਦਿੱਤਾ ਜਾਵੇ ਤਾਂ ਕਿਸੇ ਨੂੰ ਕੀ ਇਤਰਾਜ਼ ਹੈ।

 ਪੋ੍ ਚੰਦੂਮਾਜਰਾ ਨੇ ਕਿਹਾ ਕਿ ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਮਨੁੱਖੀ ਹੱਕਾਂ ਦੀ ਲੜਾਈ ਹੈ। ਬਹੁਤੇ ਲੋਕ ਸਜ਼ਾਵਾਂ ਕੱਟਣ ਦੇ ਬਾਵਜੂਦ ਵੀ ਜੇਲਾਂ ਵਿਚ ਬੰਦ ਹਨ। ਬੀਬੀ ਕਮਲਜੀਤ ਕੌਰ ਰਾਜੋਆਣਾ ਦੀ ਰਿਹਾਈ ਦੀ ਜਿੱਤ ਬੰਦੀ ਸਿੰਘਾਂ ਦੀ ਰਿਹਾਈ ਸਾਬਤ ਹੋਵੇਗੀ। ਬੀਬੀ ਕਮਲਦੀਪ ਕੌਰ ਕੱਲੇ ਅਕਾਲੀ ਦਲ ਦੇ ਨਹੀਂ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਹਨ।ਬੀਬੀ ਨੂੰ ਸਾਰੀਆਂ ਪਾਰਟੀਆਂ ਨੇ ਸਿਫ਼ਾਰਸ਼ ਕਰਕੇ ਹੀ ਉਮੀਦਵਾਰ ਬਣਾਇਆ ਹੈ। ਅਕਾਲੀ ਦਲ ਨੇ ਸਿਰਫ਼ ਚੋਣ ਨਿਸ਼ਾਨ ਹੀ ਦਿੱਤਾ ਹੈ। ਉਨ੍ਹਾਂ ਸਿਮਰਨਜੀਤ ਸਿੰਘ ਮਾਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਮਾਨ ਸਾਹਿਬ 22 ਤਰੀਕ ਦੀ ਰਾਤ ਦੇ ਬਾਰਾਂ ਵਜੇ ਤੱਕ ਵੀ ਪਿੱਛੇ ਹਟ ਜਾਣ, ਮੌਕਾ ਹੈ ਤਾਂ ਜੋ ਅਸੀਂ ਸਾਰੇ ਇਕੱਠੇ ਹੋ ਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਲੜਾਈ ਲੜ ਸਕੀਏ। ਜਦੋਂ ਕਿ ਬੰਦੀ ਸਿੰਘਾਂ ਦੀ ਰਿਹਾਈ ਮੁੱਦੇ ਤੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬਾਦਲਾਂ ਨੂੰ ਘੇਰਦਿਆਂ ਕਿਹਾ, ਕਿ ਇਨਾਂ ਨੇ ਕਦੇ ਵੀ ਬੰਦੀ ਸਿੰਘਾਂ ਦੀ ਿਫ਼ਕਰ ਨਹੀਂ ਕੀਤੀ, ਸਗੋਂ ਰਿਹਾਈ ਵਿਚ ਅੜਚਨ ਬਣਦੇ ਰਹੇ ਹਨ। ਜਦੋਂ 2014 ਵਿੱਚ ਬੀਬੀ ਖੜ੍ਹੀ ਸੀ ਉਦੋਂ ਉਸ ਦੇ ਖ਼ਿਲਾਫ਼ ਉਮੀਦਵਾਰ ਕਿਉਂ ਖੜ੍ਹਾ ਕੀਤਾ ਜੋ ਸੋਚਣ ਵਾਲੀ ਗੱਲ ਹੈ। ਬਾਦਲ ਦਲ ਪੰਜਾਬ ਵਿਚ ਆਪਣੀ ਸਾਖ ਗੁਆ ਚੁੱਕਿਆ ਹੈ ਲੋਕ ਇਨਾਂ੍ਹ ਨੂੰ ਪੰਥਕ ਗਿਣਦੇ ਹੀ ਨਹੀਂ।ਉਨ੍ਹਾਂ ਇਹ ਵੀ ਕਿਹਾ ਕਿ ਰਾਜੋਆਣਾ ਪ੍ਰਤੀ ਸਾਡੇ ਦਿਲ ਵਿਚ ਵੀ ਸਤਿਕਾਰ ਹੈ ਅਸੀਂ ਉਨ੍ਹਾਂ ਦੀ ਰਿਹਾਈ ਲਈ ਕੰਮ ਕਰੀਏ ਨਾ ਕਿ ਉਨ੍ਹਾਂ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਈਏ।

Leave a Reply

Your email address will not be published.