ਬਾਕਸਿੰਗ ਚੈਂਪੀਅਨ ਮੈਰੀ ਕਾਮ ਦਾ ਸੁਪਣਾ ਰਹਿ ਗਿਆ ਅਧੂਰਾ

ਨਵੀਂ ਦਿੱਲੀ : ਛੇ ਵਾਰ ਦੀ ਵਰਲਡਬਾਕਸਿੰਗ ਚੈਂਪੀਅਨ ਮੈਰੀ ਕਾਮ ਦਾ ਆਖਰੀ ਵਾਰ ਕਾਮਨਵੈਲਥ ਗੇਮਸ ਵਿੱਚ ਹਿੱਸਾ ਲੈਣ ਦਾ ਸੁਪਣਾ ਪੂਰਾ ਨਹੀਂ ਹੋ ਸਕੇਗਾ। ਪੈਰ ਵਿੱਚ ਸੱਟ ਲੱਗਣ ਕਰਕੇ ਉਸ ਨੂੰ ਟਰਾਇਲ ਵਿਚੋਂ ਹਟਣਾ ਪਿਆ। ਮੈਰੀਕਾਮ ਰਾਸ਼ਟਰਮੰਡਲ ਖੇਡਾਂ ਦੇ 48 ਕਿਲੋਗ੍ਰਾਮ ਦੇ ਸੈਮੀਫਾਈਨਲ ਦੇ ਪਹਿਲੇ ਦੌਰ ਵਿੱਚ ਜ਼ਖਮੀ ਹੋ ਗਏ। ਉਸ ਦੇ ਹਟਣ ਨਾਲ ਹਰਿਆਣਾ ਦੀ ਨੀਤੂ ਨੇ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਟਰਾਇਲਾਂ ਦੇ ਫਾਈਨਲ ਵਿੱਚ ਪਹੁੰਚ ਗਈ। ਪਿਛਲੀਆਂ ਰਾਸ਼ਟਰਮੰਡਲ ਖੇਡਾਂ (2018) ਦੀ ਸੋਨ ਤਗ਼ਮਾ ਜੇਤੂ ਮੈਰੀਕਾਮ ਬਾਊਟ ਦੇ ਪਹਿਲੇ ਦੌਰ ਵਿੱਚ ਰਿੰਗ ਵਿੱਚ ਡਿੱਗ ਗਈ। 39 ਸਾਲਾਂ ਖਿਡਾਰਣ ਨੇ ਉੱਠ ਕੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋ ਮੁੱਕੇ ਲੱਗਣ ਕਰਕੇ ਉਹ ਆਪਣਾ ਸੰਤੁਲਨ ਗੁਆ ​​ਬੈਠੀ ਅਤੇ ਆਪਣੀ ਖੱਬੀ ਲੱਤ ਫੜ ਕੇ ਬੈਠ ਗਈ। ਫਿਰ ਉਸ ਨੂੰ ਰਿੰਗ ਛੱਡਣੀ ਪਈ ਅਤੇ ਰੈਫਰੀ ਨੇ ਨੀਤੂ ਨੂੰ ਜੇਤੂ ਐਲਾਨ ਦਿੱਤਾ। ਸਭ ਤੋਂ ਸਫਲ ਭਾਰਤੀ ਮੁੱਕੇਬਾਜ਼ ਐੱਮ.ਸੀ. ਮੈਰੀਕਾਮ ਨੇ ਅਗਲੇ ਮਹੀਨੇ ਬਰਮਿੰਘਮ ‘ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ‘ਤੇ ਧਿਆਨ ਕੇਂਦਰਿਤ ਕਰਨ ਲਈ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਤੋਂ ਨਾਂ ਵਾਪਿਸ ਲੈ ਲਿਆ ਸੀ। ਬਰਮਿੰਘਮ ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ 8 ਅਗਸਤ ਤੱਕ ਹੋਣਗੀਆਂ। ਪਹਿਲੀ ਵਾਰ ਮਹਿਲਾ ਕ੍ਰਿਕਟ ਨੂੰ ਵੀ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੀ ਤੁਲਨਾ ਟੀ-20 ਨਾਲ ਹੋਵੇਗੀ। ਇਸ ਵਿੱਚ ਭਾਰਤੀ ਟੀਮ ਵੀ ਸ਼ਾਮਲ ਹੋ ਰਹੀ ਹੈ। ਖੇਡਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਲਗਭਗ 72 ਦੇਸ਼ਾਂ ਦੇ ਖਿਡਾਰੀ ਸ਼ਾਮਲ ਹੋਣਗੇ। ਇਹ ਖੇਡਾਂ ਤੀਜੀ ਵਾਰ ਇੰਗਲੈਂਡ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ 1934 ਵਿੱਚ ਲੰਡਨ ਅਤੇ 2002 ਵਿੱਚ ਮਾਨਚੈਸਟਰ ਵਿੱਚ ਖੇਡਾਂ ਕਰਵਾਈਆਂ ਜਾ ਚੁੱਕੀਆਂ ਹਨ।

Leave a Reply

Your email address will not be published. Required fields are marked *