ਬਾਇਡਨ ਨੇ ਯੂ.ਐਸ ਫੌਜ ਭੇਜਣ ਤੋਂ ਕੀਤਾ ਇਨਕਾਰ, ਕਿਹਾ- ਯੂਕਰੇਨ ਆਪਣੀ ਲੜਾਈ ਖੁਦ ਲੜੇ

ਬਾਇਡਨ ਨੇ ਯੂ.ਐਸ ਫੌਜ ਭੇਜਣ ਤੋਂ ਕੀਤਾ ਇਨਕਾਰ, ਕਿਹਾ- ਯੂਕਰੇਨ ਆਪਣੀ ਲੜਾਈ ਖੁਦ ਲੜੇ

ਪੂਰਬੀ ਯੂਰਪ ਵਿੱਚ ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਵਿੱਚ ਭਾਰੀ ਤਬਾਹੀ ਹੋ ਰਹੀ ਹੈ। ਹਾਲਾਤ ਇਹ ਹੈ ਕਿ ਪਹਿਲੇ ਦਿਨ ਹੀ 137 ਤੋਂ ਵੱਧ ਲੋਕਾਂ ਦੀ ਮੌਤ ਤੇ ਸੈਂਕੜੇ ਜ਼ਖਮੀ ਹੋ ਗਏ ਹਨ। ਇਸ ਦਰਿਮਾਨ ਅਮਰੀਕਾ ਦੇ ਰਾਸ਼ਟਪਤੀ ਜੋਅ ਬਾਇਡਨ ਦੇ ਬਿਆਨ ਸੁਰਖੀਆਂ ਵਿੱਚ ਆ ਗਿਆ ਹੈ। ਬਾਇਡਨ ਨੇ ਅਫਗਾਨਿਸਤਾਨ ਵਾਂਗ ਯੂਕਰੇਨ ‘ਤੇ ਵੀ ਹੱਥ ਖੜ੍ਹੇ ਕਰ ਦਿੱਤੇ ਹਨ ਅਤੇ ਯੂਕਰੇਨ ਵਿੱਚ ਅਮਰੀਕੀ ਫੌਜ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਨੂੰ ਆਪਣੀ ਲੜਾਈ ਖੁਦ ਲੜਨੀ ਪਵੇਗੀ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਸੰਕਟ ਨੂੰ ਲੈ ਕੇ ਇਕ ਹਫਤੇ ਦੇ ਅੰਦਰ ਦੂਜੀ ਵਾਰ ਵ੍ਹਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਰੂਸ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਅਤੇ ਨਵੀਆਂ ਪਾਬੰਦੀਆਂ ਦਾ ਐਲਾਨ ਵੀ ਕੀਤਾ।

ਬਾਇਡਨ ਨੇ ਕਿਹਾ, ਅਮਰੀਕਾ ਵੀ ਇਸ ਜੰਗ ਤੋਂ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਕਿਹਾ, ‘ਯੂਕਰੇਨ ਵਿੱਚ ਫਸੇ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਸਾਡੀ ਤਰਜੀਹ ਹੈ। ਅਸੀਂ ਸਾਈਬਰ ਹਮਲਿਆਂ ਦਾ ਜਵਾਬ ਦੇਣ ਲਈ ਤਿਆਰ ਹਾਂ। ਬਾਇਡਨ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਉਹ ਆਪਣੀ ਫੌਜ ਨੂੰ ਯੂਕਰੇਨ ਨਹੀਂ ਭੇਜਣਗੇ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਉਹ ਨਾਟੋ ਦੇਸ਼ਾਂ ਦੀ ਜ਼ਮੀਨ ਦਾ ਇੱਕ ਇੰਚ ਦਾ ਵੀ ਬਚਾਅ ਕਰੇਗਾ। ਅਮਰੀਕੀ ਰਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਸਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰਨ ਦੀ ਕੋਈ ਯੋਜਨਾ ਨਹੀਂ ਹੈ।

ਬਾਇਡਨ ਨੇ ਕਿਹਾ ਕਿ ਰੂਸੀ ਫੌਜ ਨੇ ਬਿਨਾਂ ਉਕਸਾਵੇ ਦੇ ਯੂਕਰੇਨ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਹਿਲਾਂ ਤੋਂ ਯੋਜਨਾਬੱਧ ਹਮਲਾ ਹੈ, ਜਿਸ ਦੀ ਕਈ ਮਹੀਨਿਆਂ ਤੋਂ ਯੋਜਨਾ ਬਣਾਈ ਜਾ ਰਹੀ ਸੀ। ਬਾਇਡਨ ਨੇ ਕਿਹਾ, ‘ਅਸੀਂ ਜੀ-7 ਦੇਸ਼ ਮਿਲ ਕੇ ਰੂਸ ਨੂੰ ਜਵਾਬ ਦੇਵਾਂਗੇ। ਵਿਟੀਬੀ ਸਮੇਤ 4 ਹੋਰ ਰੂਸੀ ਬੈਂਕਾਂ ‘ਤੇ ਪਾਬੰਦੀਆਂ ਲਗਾਈਆਂ ਜਾਣਗੀਆਂ।

ਬਾਇਡਨ ਨੇ ਕਿਹਾ ਕਿ ਰੂਸੀ ਫੌਜ ਨੇ ਬਿਨਾਂ ਉਕਸਾਵੇ ਦੇ ਯੂਕਰੇਨ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਹਿਲਾਂ ਤੋਂ ਯੋਜਨਾਬੱਧ ਹਮਲਾ ਹੈ, ਜਿਸ ਦੀ ਕਈ ਮਹੀਨਿਆਂ ਤੋਂ ਯੋਜਨਾ ਬਣਾਈ ਜਾ ਰਹੀ ਸੀ। ਬਾਇਡਨ ਨੇ ਕਿਹਾ, ‘ਅਸੀਂ ਜੀ-7 ਦੇਸ਼ ਮਿਲ ਕੇ ਰੂਸ ਨੂੰ ਜਵਾਬ ਦੇਵਾਂਗੇ। ਵਿਟੀਬੀ ਸਮੇਤ 4 ਹੋਰ ਰੂਸੀ ਬੈਂਕਾਂ ‘ਤੇ ਪਾਬੰਦੀਆਂ ਲਗਾਈਆਂ ਜਾਣਗੀਆਂ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘ਅਸੀਂ ਡਾਲਰ ‘ਚ ਵਪਾਰ ਕਰਨ ਦੀ ਰੂਸ ਦੀ ਸਮਰੱਥਾ ਨੂੰ ਸੀਮਤ ਕਰ ਦੇਵਾਂਗੇ। ਅਸੀਂ ਰੂਸ ‘ਤੇ ਲੰਬੇ ਸਮੇਂ ਦੇ ਪ੍ਰਭਾਵ ਨੂੰ ਵਧਾਉਣ ਅਤੇ ਅਮਰੀਕਾ ਅਤੇ ਉਸਦੇ ਸਹਿਯੋਗੀਆਂ ‘ਤੇ ਪ੍ਰਭਾਵ ਨੂੰ ਘਟਾਉਣ ਲਈ ਮਜ਼ਬੂਤ ਪਾਬੰਦੀਆਂ ਤਿਆਰ ਕਰ ਰਹੇ ਹਾਂ। ਉਸ ਨੇ ਕਿਹਾ ਕਿ ਉਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ G7 ਨੇਤਾਵਾਂ ਨਾਲ ਸਹਿਮਤ ਹਨ ਕਿ ਉਹ ਡਾਲਰ, ਯੂਰੋ, ਪੌਂਡ ਅਤੇ ਯੇਨ ਵਿੱਚ ਵਪਾਰ ਕਰਨ ਦੀ ਰੂਸ ਦੀ ਸਮਰੱਥਾ ਨੂੰ ਸਮੂਹਿਕ ਤੌਰ ‘ਤੇ ਸੀਮਤ ਕਰਨਗੇ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਹਮਲਾ ਰੂਸ ਨੂੰ ਮਹਿੰਗਾ ਪਵੇਗਾ। ਉਨ੍ਹਾਂ ਕਿਹਾ ਕਿ ਯੂਕਰੇਨ ‘ਤੇ ਰੂਸ ਦਾ ਫੌਜੀ ਹਮਲਾ ਅਮਰੀਕਾ ਦੀ ਭਵਿੱਖਬਾਣੀ ਮੁਤਾਬਕ ਹੋ ਰਿਹਾ ਹੈ। ਹਮਲੇ ਨੂੰ “ਬਿਨਾਂ ਭੜਕਾਹਟ” ਦੇ ਤੌਰ ‘ਤੇ ਦੱਸਦੇ ਹੋਏ, ਉਸਨੇ ਕਿਹਾ, “ਹਫ਼ਤਿਆਂ ਤੋਂ, ਅਸੀਂ ਚੇਤਾਵਨੀ ਦੇ ਰਹੇ ਹਾਂ ਕਿ ਅਜਿਹਾ ਹੋਵੇਗਾ, ਅਤੇ ਹੁਣ ਇਹ ਸਾਡੀ ਭਵਿੱਖਬਾਣੀ ਨਾਲੋਂ ਵੱਡੇ ਪੱਧਰ ‘ਤੇ ਸਾਹਮਣੇ ਆ ਰਿਹਾ ਹੈ।”

ਬਾਇਡਨ ਨੇ ਕਿਹਾ ਕਿ “ਕੀ ਭਾਰਤ ਯੂਕਰੇਨ ਸੰਕਟ ‘ਤੇ ਅਮਰੀਕਾ ਦੇ ਨਾਲ ਹੈ? ਅਸੀਂ ਅੱਜ ਭਾਰਤ ਨਾਲ ਸਲਾਹ-ਮਸ਼ਵਰਾ ਕਰ ਰਹੇ ਹਾਂ, ਅਸੀਂ ਇਸਨੂੰ ਪੂਰੀ ਤਰ੍ਹਾਂ ਹੱਲ ਨਹੀਂ ਕੀਤਾ ਹੈ।

Leave a Reply

Your email address will not be published.