ਬਲਵਿੰਦਰ ਸੰਧੂ ਹੱਤਿਆ ਕੇਸ: ਐੱਨਆਈਏ ਅਦਾਲਤ ਵਿੱਚ 8 ਜਣਿਆਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ

Home » Blog » ਬਲਵਿੰਦਰ ਸੰਧੂ ਹੱਤਿਆ ਕੇਸ: ਐੱਨਆਈਏ ਅਦਾਲਤ ਵਿੱਚ 8 ਜਣਿਆਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ
ਬਲਵਿੰਦਰ ਸੰਧੂ ਹੱਤਿਆ ਕੇਸ: ਐੱਨਆਈਏ ਅਦਾਲਤ ਵਿੱਚ 8 ਜਣਿਆਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ

ਮੁਹਾਲੀ / ਕੌਮੀ ਜਾਂਚ ਏਜੰਸੀ ਨੇ ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ’ਚ ਕਥਿਤ ਸ਼ਮੂਲੀਅਤ ਲਈ ਪਾਬੰਦੀਸ਼ੁਦਾ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐੱਫ) ਦੇ ਅੱਠ ਦਹਿਸ਼ਤਗਰਦਾਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ ਕੀਤਾ ਹੈ।

ਕਾਮਰੇਡ ਸੰਧੂ ਦਾ ਕਤਲ ਪਾਕਿਸਤਾਨ ਆਧਾਰਿਤ ਆਕਾਵਾਂ ਦੇ ਇਸ਼ਾਰੇ ’ਤੇ ਕੀਤਾ ਗਿਆ ਸੀ। ਪੰਜਾਬ ਵਿੱਚ ਅਤਿਵਾਦ ਦੀ ਸਿਖਰ ਦੌਰਾਨ ਦਹਿਸ਼ਤਗਰਦਾਂ ਖ਼ਿਲਾਫ਼ ਖੁੱਲ੍ਹ ਕੇ ਲੜਨ ਵਾਲੇ ਸੰਧੂ ਦੀ ਪਿਛਲੇ ਸਾਲ ਅਕਤੂਬਰ ਵਿੱਚ ਤਰਨ ਤਾਰਨ ਜ਼ਿਲ੍ਹੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੁਹਾਲੀ ਦੀ ਵਿਸ਼ੇਸ਼ ਐੱਨਆਈਏ ਕੋਰਟ ਵਿੱਚ ਦਾਖ਼ਲ ਦੋਸ਼ਪੱਤਰ ਵਿੱਚ ਆਈਪੀਸੀ, ਆਰਮਜ਼ ਐਕਟ ਤੇ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਦੀਆਂ ਵੱਖ ਵੱਖ ਧਾਰਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਐੱਨਆਈਏ ਅਧਿਕਾਰੀ ਨੇ ਕਿਹਾ ਕਿ ਦੋਸ਼ਪੱਤਰ ਵਿੱਚ ਤਰਨ ਤਾਰਨ ਦੇ ਇੰਦਰਜੀਤ ਸਿੰਘ, ਗੁਰਦਾਸਪੁਰ ਦੇ ਸੁਖਦੀਪ ਸਿੰਘ, ਗੁਰਜੀਤ ਸਿੰਘ ਤੇ ਸੁਖਮੀਤ ਪਾਲ ਸਿੰਘ ਅਤੇ ਲੁਧਿਆਣਾ ਦੇ ਰਵਿੰਦਰ ਸਿੰਘ, ਅਕਾਸ਼ਦੀਪ ਅਰੋੜਾ ਤੇ ਜਗਰੂਪ ਸਿੰਘ ਦੇ ਨਾਮ ਸ਼ਾਮਲ ਹਨ। ਦੋ ਅਣਪਛਾਤਿਆਂ ਨੇ ਸੰਧੂ ਨੂੰ ਤਰਨ ਤਾਰਨ ਦੇ ਝਬਾਲ ਵਿੱਚ ਉਸ ਦੀ ਰਿਹਾਇਸ਼ ਕਮ ਸਕੂਲ ਵਿੱਚ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ। -ਪੀਟੀਆਈ

Leave a Reply

Your email address will not be published.