ਬਲਬੀਰ ਸਿੱਧੂ ਦੇ ਭਰਾ ਘਰੇ ਅੱਧੀ ਰਾਤ ਇਲੈਕਸ਼ਨ ਕਮੀਸ਼ਨ ਦੀ ਰੇਡ, ਲੇਡੀਜ਼ ਸੂਟ ਮਸ਼ੀਨਾਂ ਤੇ ਹੋਰ ਸਮਾਨ ਬਰਾਮਦ

ਬਲਬੀਰ ਸਿੱਧੂ ਦੇ ਭਰਾ ਘਰੇ ਅੱਧੀ ਰਾਤ ਇਲੈਕਸ਼ਨ ਕਮੀਸ਼ਨ ਦੀ ਰੇਡ, ਲੇਡੀਜ਼ ਸੂਟ ਮਸ਼ੀਨਾਂ ਤੇ ਹੋਰ ਸਮਾਨ ਬਰਾਮਦ

ਪੰਜਾਬੀ ਦੇ ਮੋਹਾਲੀ ਜ਼ਿਲ੍ਹੇ ਦੇ ਮੇਅਰ ਅਮਰਜੀਤ ਸਿੰਘ ਜੀਤੀ ਦੇ ਘਰ  ਚੋਣ ਕਮਿਸ਼ਨ ਦੀ ਟੀਮ ਨੇ ਛਾਪਾ ਮਾਰਿਆ।

ਮਿਲੀ ਜਾਣਕਾਰੀ ਮੁਤਾਬਕ ਟੀਮ ਨੂੰ ਸੂਚਨਾ ਮਿਲੀ ਸੀ ਕਿ ਜੀਤੀ ਸਿੱਧੂ ਦੇ ਘਰ ਨਾਜਾਇਜ਼ ਸ਼ਰਾਬ ਦੀ ਖੇਪ ਹੈ ਪਰ ਜਦੋਂ ਉਸ ਦੇ ਘਰ ਛਾਪਾ ਮਾਰਿਆ ਗਿਆ ਤਾਂ ਸਿਰਫ ਕੁਝ ਲੇਡੀਜ਼ ਸੂਟ ਤੇ ਮਸ਼ੀਨਾਂ ਮਿਲੀਆਂ।ਇਸ ਤੋਂ ਇਲਾਵਾ ਚੋਣ ਵਿਚ ਵੰਡਿਆ ਜਾਣ ਵਾਲਾ ਸਾਮਾਨ ਸੀ।ਰਾਤ ਨੂੰ ਲਗਭਗ 2 ਵਜੇ ਤੱਕ ਰੇਡ ਚੱਲਦੀ ਰਹੀ।
ਇਸ ਦੌਰਾਨ ਜੀਤੀ ਸਿੱਧੂ ਦੀ ਵਿਭਾਗ ਮੁਲਾਜ਼ਮਾਂ ਨਾਲ ਬਹਿਸ ਹੋ ਗਈ। ਵਿਭਾਗ ਮੁਲਾਜ਼ਮ ਇਸ ਸਾਮਾਨ ਨੂੰ ਜ਼ਬਤ ਕਰਨਾ ਚਾਹੁੰਦੇ ਸਨ। ਇਸ ‘ਤੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਾਮਾਨ ਨੂੰ ਜ਼ਬਤ ਕਰਨ ਦੀ ਪਾਵਰ ਨਹੀਂ ਹੈ। ਮੋਹਾਲੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਸੀ ਜੋ ਹਾਲਾਤ ਨੂੰ ਕਾਬੂ ਕਰਨ ‘ਚ ਲੱਗੀ ਰਹੀ। ਇਸ ਮਾਮਲੇ ‘ਚ ਹੁਣ ਜੀਤੀ ਸਿੱਧੂ ਨੇ ਇੱਕ ਪ੍ਰੈੱਸ ਕਾਨਫਰੰਸ ਰੱਖੀ ਹੈ ਤੇ ਉਹ ਅੱਜ ਇਸ ਦਾ ਖੁਲਾਸਾ ਕਰਨਗੇ।

Leave a Reply

Your email address will not be published.