ਬਰੈਂਪਟਨ ਵਿਚ ਯੂਨੀਵਰਸਿਟੀ ਔਫ ਗੁਆਲਫ ਹੰਬਰ ਲਿਆਉਣ ਦੀਆਂ ਕੋਸ਼ਿਸ਼ਾਂ ਦਾ ਬੀ ਆਈ ਏ ਵਲੋਂ ਸਵਾਗਤ

Home » Blog » ਬਰੈਂਪਟਨ ਵਿਚ ਯੂਨੀਵਰਸਿਟੀ ਔਫ ਗੁਆਲਫ ਹੰਬਰ ਲਿਆਉਣ ਦੀਆਂ ਕੋਸ਼ਿਸ਼ਾਂ ਦਾ ਬੀ ਆਈ ਏ ਵਲੋਂ ਸਵਾਗਤ
ਬਰੈਂਪਟਨ ਵਿਚ ਯੂਨੀਵਰਸਿਟੀ ਔਫ ਗੁਆਲਫ ਹੰਬਰ ਲਿਆਉਣ ਦੀਆਂ ਕੋਸ਼ਿਸ਼ਾਂ ਦਾ ਬੀ ਆਈ ਏ ਵਲੋਂ ਸਵਾਗਤ

5,000 ਤੋਂ ਵੱਧ ਵਿਦਿਆਰਥੀ ਡਾਊਨਟਾਊਨ ਵਿਚ ਰੌਣਕ ਲਿਆਉਣਗੇ ਅਤੇ ਲੋਕਲ ਬਿਜ਼ਨਸਾਂ ਦੀ ਮਦਦ ਹੋਵੇਗੀ ਡਾਊਨਟਾਊਨ ਬਰੈਂਪਟਨ ਬੀ ਆਈ ਏ ਨੂੰ ਇਹ ਜਾਣਕੇ ਬਹੁਤ ਪ੍ਰਸੰਨਤਾ ਹੋਈ ਹੈ ਕਿ ਬਰੈਂਪਟਨ ਸਿਟੀ ਕੌਂਸਲ ਨੇ ਸਰਵਸੰਮਤੀ ਨਾਲ ਉਸ ਮੋਸ਼ਨ ਦੀ ਹਿਮਾਇਤ ਕੀਤੀ ਹੈ, ਜਿਸ ਤਹਿਤ ਯੂਨੀਵਰਸਿਟੀ ਔਫ ਗੁਆਲਫ ਅਤੇ ਹੰਬਰ ਕੌਲਜ ਨਾਲ ਮਿਲਕੇ ਕੰਮ ਕੀਤਾ ਜਾਵੇਗਾ ਤਾਂ ਜੋ ਯੂਨੀਵਰਸਿਟੀ ਔਫ ਗੁਆਲਫ-ਹੰਬਰ ਦੇ ਕੈਂਪਸ ਨੂੰ ਬਰੈਂਪਟਨ ਡਾਊਨਟਾਊਨ ਦੇ ਸੈਂਟਰ ਫੌਰ ਇਨੋਵੇਸ਼ਨ ਵਿਚ ਤਬਦੀਲ ਕੀਤਾ ਜਾ ਸਕੇ।

ਡਾਊਨਟਾਊਨ ਬਰੈਂਪਟਨ ਬੀ ਆਈ ਏ ਦੇ ਅਗਜ਼ੈਕਟਿਵ ਡਾਇਰੈਕਟਰ ਸੂਜ਼ੀ ਗੋਡਫਰੌਇ ਨੇ ਕਿਹਾ, “ ਯੂਨੀਵਰਸਿਟੀ ਔਫ ਗੁਆਲਫ-ਹੰਬਰ ਦਾ ਡਾਊਨਟਾਊਨ ਵਿਚ ਆਉਣਾ ਸਾਡੀ ਕਮਿਉਨਿਟੀ ਲਈ ਬਹੁਤ ਵੱਡੀ ਗੱਲ ਹੋਵੇਗੀ। ਇਸ ਨਾਲ ਡਾਊਨਟਾਊਨ ਵਿਚ ਆਰਥਿਕ ਗਤੀਵਿਧੀ ਤੇਜ਼ ਹੋਵੇਗੀ, ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਨਵੇਂ ਵਿਦਿਆਰਥੀ ਇਸ ਖੇਤਰ ਵਿਚ ਆਉਣਗੇ”। ਯੂਨੀਵਰਸਿਟੀ ਔਫ ਗੁਆਲਫ-ਹੰਬਰ ਆਪਣੇ ਮੌਜੂਦਾ ਨੌਰਥ ਟੋਰਾਂਟੋ ਕੈਂਪਸ ਨੂੰ ਤਬਦੀਲ ਕਰਨ ਵਾਸਤੇ ਸਿਟੀ ਔਫ ਬਰੈਂਪਟਨ ਨਾਲ ਮਿਲਕੇ ਕੰਮ ਕਰ ਰਹੀ ਹੈ, ਜਿਸ ਨਾਲ ਸਾਲ 2025 ਤੱਕ 5,000 ਤੋਂ ਵੱਧ ਵਿਦਿਆਰਥੀ ਬਰੈਂਪਟਨ ਡਾਊਨਟਾਊਨ ਵਿਚ ਆਉਣਗੇ। ਵਾਰਡ 1 ਅਤੇ 5 ਤੋਂ ਸਿਟੀ ਕੌਂਸਲਰ ਅਤੇ ਬੀ ਆਈ ਏ ਬੋਰਡ ਮੈਂਬਰ ਰੋਵੀਨਾ ਸੈਂਨਟੋਜ਼ ਨੇ ਕਿਹਾ, “ ਇਸ ਫੈਸਲੇ ਨਾਲ ਵੱਡੇ ਪੱਧਰ ਤੇ ਇਕਨੌਮਿਕ ਗਤੀਵਿਧੀ ਤੇਜ਼ ਹੋਵੇਗੀ, ਲੋਕਲ ਬਿਜ਼ਨਸਾਂ ਨੂੰ ਫਾਇਦਾ ਹੋਵੇਗਾ ਅਤੇ ਨੌਕਰੀਆਂ ਪੈਦਾ ਹੋਣਗੀਆਂ।

ਇਸ ਨਾਲ ਸਿਟੀ ਨੂੰ ਇਕ ਮੋਹਰੀ ਐਜੂਕੇਸ਼ਨਲ ਅਤੇ ਇਨੋਵੇਸ਼ਨ ਹੱਬ ਵਿਚ ਤਬਦੀਲ ਕਰਨ ਵਿਚ ਮਦਦ ਮਿਲੇਗੀ, ਬਰੈਂਪਟਨ ਵਾਸੀਆਂ ਨੂੰ ਆਪਣੇ ਸ਼ਹਿਰ ਦੇ ਅੰਦਰ ਹੀ ਬਿਹਤਰ ਐਜੁਕੇਸ਼ਨ ਦੇ ਮੌਕੇ ਮਿਲਣਗੇ ਅਤੇ ਬਰੈਂਪਟਨ ਰਹਿਣ ਅਤੇ ਕੰਮ ਕਰਨ ਲਈ ਇਕ ਵਧੀਆ ਥਾਂ ਬਣੇਗਾ”। ਯੂਨੀਵਰਸਿਟੀ ਔਫ ਗੁਆਲਫ-ਹੰਬਰ ਦੀ ਸਥਾਪਨਾ 2002 ਵਿਚ ਕੀਤੀ ਗਈ ਸੀ ਅਤੇ ਇਹ ਆਪਣੀ ਚਾਰ ਸਾਲ ਦੀਆਂ ਫੁੱਲ ਟਾਈਮ ਸਟੱਡੀਜ਼ ਰਾਹੀਂ ਵਿਦਿਆਰਥੀਆਂ ਨੂੰ ਦੋ ਸਰਟੀਫਿਕੇਟ ਹਾਸਲ ਕਰਨ ਦਾ ਮੌਕਾ ਦਿੰਦੀ ਹੈ। ਇਸਦੇ ਗਰੈਜੂਏਟਸ ਨੂੰ ਯੂਨੀਵਰਸਿਟੀ ਔਫ ਗੁਆਲਫ ਤੋਂ ਆਨਰਜ਼ ਡਿਗਰੀ ਮਿਲਦੀ ਹੈ ਅਤੇ ਹੰਬਰ ਕੌਲਜ ਤੋਂ ਡਿਪਲੋਮਾ ਮਿਲਦਾ ਹੈ। ਡਾਊਨਟਾਊਨ ਬਰੈਂਪਟਨ ਬੀ ਆਈ ਏ ਦੇ ਚੇਅਰ ਕੈਰੀ ਲੇਅ ਪਰਸੀਵਲ ਨੇ ਕਿਹਾ, “ਸਾਡੀ ਡਾਊਨਟਾਊਨ ਕਮਿਊਨਿਟੀ ਲਈ ਇਹ ਬਹੁਤ ਹੀ ਖੁਸ਼ੀ ਵਾਲੀ ਖਬਰ ਹੈ। ਡਾਊਨਟਾਊਨ ਬਰੈਂਪਟਨ ਬੀ ਆਈ ਏ ਦੇ ਬੋਰਡ ਔਫ ਡਾਇਰੈਕਟਰਜ਼ ਅਤੇ ਸਟਾਫ ਦੀ ਤਰਫੋਂ ਅਸੀਂ ਭਵਿੱਖ ਵਿਚ ਯੂਨੀਵਰਸਿਟੀ ਔਫ ਗੁਆਲਫ਼ ਅਤੇ ਹੰਬਰ ਕੌਲਜ ਨਾਲ ਭਾਈਵਾਲੀ ਲਈ ਉਤਸੁਕ ਹਾਂ।

ਇਸ ਮਾਮਲੇ ਵਿਚ ਲੀਡਰਸ਼ਿਪ ਦਿਖਾਉਣ ਲਈ ਮੈਂ ਸਿਟੀ ਔਫ ਬਰੈਂਪਟਨ ਨੂੰ ਵੀ ਵਧਾਈ ਦੇਣਾ ਚਾਹਾਂਗਾ, ਜਿਹੜੇ ਕਿ ਡਾਊਨਟਾਊਨ ਬਰੈਂਪਟਨ ਵਿਚ ਇਕ ਐਜੂਕੇਸ਼ਨ ਹੱਬ ਬਣਾਉਣ ਲਈ ਕੰਮ ਕਰ ਰਹੇ ਹਨ”। ਡਾਊਨਟਾਊਨ ਬਰੈਂਪਟਨ ਬੀ ਆਈ ਏ ਇਸ ਕਮਰਸ਼ੀਅਲ ਖੇਤਰ ਨੂੰ ਇਕ ਜੀਵੰਤ ਬਿਜ਼ਨਸ ਅਤੇ ਸ਼ੌਪਿੰਗ ਡਿਸਟ੍ਰਿਕਟ ਵਜੋਂ ਪ੍ਰਮੋਟ ਕਰ ਰਿਹਾ ਹੈ। ਸਪੈਸ਼ਲ ਇਵੈਂਟਸ, ਇਸ਼ਤਿਹਾਰਾਂ ਅਤੇ ਸੁੰਦਰੀਕਰਨ ਪ੍ਰੋਗਰਾਮਾਂ ਵਰਗੀਆਂ ਪ੍ਰਮੋਸ਼ਨਲ ਗਤੀਵਿਧੀਆਂ ਰਾਹੀਂ ਇਸ ਦਾ ਮਕਸਦ ਇਸ ਖੇਤਰ ਨੂੰ ਲੋਕਾਂ ਦੇ ਮਨਾਂ ਵਿਚ ਇਕ ਅਜਿਹੇ ਖੇਤਰ ਵਜੋਂ ਵਸਾਕੇ ਰੱਖਣਾ ਹੈ, ਜਿਹੜਾ ਸ਼ੌਪਿੰਗ, ਮਨੋਰੰਜਨ, ਕੰਮ ਅਤੇ ਰਹਿਣ ਲਈ ਇਕ ਆਕਰਸ਼ਕ ਅਤੇ ਖੁਸ਼ਗਵਾਰ ਥਾਂ ਹੈ। ਵਧੇਰੇ ਜਾਣਕਾਰੀ ਲਈ ਦੇਖੋ: Learn more at: guelphhumber.ca

Leave a Reply

Your email address will not be published.