ਬਰੈਂਪਟਨ ‘ਚ ਘਰ ਨੂੰ ਲੱਗੀ ਭਿਆਨਕ ਅੱਗ, ਪਰਿਵਾਰ ਦੇ 5 ਜੀਆਂ ਦੀ ਦਰਦਨਾਕ ਮੌਤ 

ਬਰੈਂਪਟਨ : ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ।

ਇਨ੍ਹਾਂ 5 ਜੀਆਂ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ 3 ਬੱਚੇ ਸ਼ਾਮਿਲ ਹਨ । ਇਸ ਸਬੰਧੀ ਪੀਲ ਰੀਜ਼ਨਲ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਨੇਡੀ ਰੋਡ ਅਤੇ ਸੈਂਡਲਵੁੱਡ ਪਾਰਕਵੇ ਈਸਟ ਖੇਤਰ ਵਿੱਚ ਸ਼ੂਟਰ ਐਵੀਨਿਊ ਦੇ ਨੇੜੇ ਕੋਨੇਸਟੋਗਾ ਡਰਾਈਵ ‘ਤੇ ਇੱਕ ਘਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੂੰ ਘਰ ਵਿਚੋਂ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਇਨ੍ਹਾਂ ਤੋਂ ਇਲਾਵਾ ਰੈਸਕਿਊ ਕਰਮਚਾਰੀਆਂ ਨੂੰ 6ਵਾਂ ਵਿਅਕਤੀ ਵੀ ਮਿਲਿਆ ਹੈ, ਜਿਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਦੱਸ ਦੇਈਏ ਕਿ ਇਸ ਘਟਨਾ ਵਿੱਚ ਮ੍ਰਿਤਕਾਂ ਦੀ ਪਛਾਣ ਨਜ਼ੀਰ ਅਲੀ (28) ਅਤੇ ਰੇਵੇਨ ਅਲੀ-ਓਡੀਆ (29) ਅਤੇ ਉਨ੍ਹਾਂ ਦੇ ਬੱਚਿਆਂ ਲੈਲਾ ਅਲੀ-ਓਡੀਆ, ਜੈਡੇਨ ਅਲੀ-ਓਡੀਆ ਅਤੇ ਆਲੀਆ ਅਲੀ-ਓਡੀਆ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ 7, 8 ਅਤੇ 10 ਸਾਲ ਦੇ ਕਰੀਬ ਸੀ।

Leave a Reply

Your email address will not be published. Required fields are marked *