ਬਰੈਂਪਟਨ ਅਦਾਲਤ ਦੇ ਸਾਹਮਣੇ ਮੁਜਾਹਰਾ

Home » Blog » ਬਰੈਂਪਟਨ ਅਦਾਲਤ ਦੇ ਸਾਹਮਣੇ ਮੁਜਾਹਰਾ
ਬਰੈਂਪਟਨ ਅਦਾਲਤ ਦੇ ਸਾਹਮਣੇ ਮੁਜਾਹਰਾ

ਬਰੈਂਪਟਨ / ਅੱਜ ਬਰੈਂਪਟਨ ਅਦਾਲਤ ਦੇ ਸਾਹਮਣੇ ਦੁਭਾਸ਼ੀਆਂ ਨੇ ਇੱਕ ਇਤਰਾਜ਼ ਮੁਜਾਹਰਾ ਕੀਤਾ।

ਉਹਨਾਂ ਦਾ ਕਹਿਣਾ ਸੀ ਕਿ ਪਿਛਲੇ 12 ਸਾਲ ਤੋਂ ਉਹਨਾਂ ਦੀਆਂ ਤਨਖਾਹਾਂ ਵਿੱਚ ਕੋਈ ਵਾਧਾ ਨਹੀਂ ਹੋਇਆ। ਉਹਨਾਂ ਨੇ ਦਸਿਆ ਕਿ ਇਹ ਕੰਮ ਪੇਸ਼ਾਵਰ ਲੋਕਾਂ ਦਾ ਕੰਮ ਹੈ ਜਿਸ ਵਿੱਚ ਗੁਣਵੱਤਾ ਦੀ ਤਬਕੋ ਬਹੁਤ ਉਚੀ ਹੈ। ਇਸ ਕਰਕੇ ਇਹ ਕੰਮ ਬਹੁਤ ਮਿਹਨਤ ਅਤੇ ਧਿਆਨ ਮੰਗਦਾ ਹੈ। ਅਟਾਰਨੀ ਜਨਰਲ ਦੀ ਮਿਿਨਸਟਰੀ ਨੇ ਇਹਨਾਂ ਦੀ ਤਨਖਾਹ ਵਲ ਇੱਕ ਅਲਗਰਜ਼ ਰਵਈਆ ਰੱਖਿਆ ਹੈ। ਇੱਕ ਆਮ ਦੁਭਾਸ਼ੀਏ ਦੀ ਸਾਲਾਨਾ ਤਨਖਾਹ ਬਹੁਤ ਥੋੜੀ ਹੈ ਜਿਸ ਨਾਲ ਆਪਣਾ ਪਰਿਵਾਰ ਚਲਾਉਣਾ ਬਹੁਤ ਹੀ ਮੁਸ਼ਕਲ ਹੈ। ਕੰਮ ਦੇ ਘੰਟੇ ਬਹੁਤ ਹੀ ਅਸਥਿਰ ਅਤੇ ਬੇਭਰੋਸੇਯੋਗ ਹੋਣ ਕਰਕੇ ਇਹ ਜ਼ਰੂਰੀ ਹੈ ਕਿ ਪ੍ਰਤੀ ਘੰਟਾ ਰੇਟ ਬਹੁਤ ਵਧਾਉਣ ਦੀ ਲੋੜ ਹੈ। ਓਨਟੇਰੀਓ ਵਿੱਚ ਮਨਿਸਰੀ ਲਈ ਕੰਮ ਕਰਦੇ ਦੁਭਾਸ਼ੀਆਂ ਦੀ ਆਮਦਨ ਬੀ ਸੀ ਵਿੱਚ ਕੰਮ ਕਰਨ ਵਾਲੇ ਦੁਭਾਸ਼ੀਆਂ ਨਾਲੋਂ ਅਧੀ ਤੋਂ ਵੀ ਘੱਟ ਹੈ। ਨਤੀਜੇ ਵਜੋਂ ਦੁਭਾਸ਼ੀਆਂ ਨੇ ਇੱਕ ਨਵੀਂ ਸੰਸਥਾ ਬਣਾਈ ਹੈ ਜਿਸ ਦਾ ਨਾਂ ਪੀ ਸੀ ਆਈ ਓ ਹੈ। ਇਸ ਸੰਸਥਾ ਨੇ ਫੈਸਲਾ ਲਿਆ ਹੈ ਕਿ ਅਸੀਂ ਪੁਰਾਣੀ ਤਨਖਾਹ ਤੇ ਕੰਮ ਕਰਨ ਤੋਂ ਇਨਕਾਰ ਕਰਾਂਗੇ ਅਤੇ ਨਵੇਂ ਰੇਟ ਦਿਤੇ ਜਾਣ ਤੇ ਕੰਮ ਕਰਨ ਲਈ ਤਿਆਰ ਹਾਂ। ਇਹ ਫੇਸਲਾ ਦਸੰਬਰ 7 ਨੂੰ ਇੱਕ ਚਿੱਠੀ ਰਾਹੀਂ ਮਿਿਨਸਟਰੀ ਆਫ ਅਟਾਰਨੀ ਜਨਰਲ ਨੂੰ ਭੇਜ ਦਿਤਾ ਗਿਆ ਹੈ। ਕੋਰਟ ਦੇ ਸਾਹਮਣੇ ਕਈ ਭਾਸ਼ਾਵਾਂ ਦੇ ਕੋਈ 15 ਕੁ ਤਰਜਮਾਕਾਰ ਜਮਾਂ ਹੋਏ ਸਨ।

Leave a Reply

Your email address will not be published.