ਬਰਤਾਨੀਆ ਦੇ ਸਿੱਖਾਂ ਨੇ ਖ਼ਾਲਿਸਤਾਨੀ ਤੱਤਾਂ ਤੋਂ ਪਾਸਾ ਵੱਟਿਆ

ਖ਼ਾਲਿਸਤਾਨੀਆਂ ਦੀਆਂ ਕੱਟੜਪੰਥੀ ਸਰਗਰਮੀਆਂ ਦੇ ਵਧਣ ਤੋਂ ਬਾਅਦ ਬਿ੍ਰਟੇਨ ਦੇ ਸਿੱਖ ਭਾਈਚਾਰੇ ਨੇ ਭਾਰਤ ਵਿਰੋਧੀ ਤਾਕਤਾਂ ਤੋਂ ਮੂੰਹ ਮੋੜ ਲਿਆ ਹੈ।

ਖ਼ੁਸ਼ਹਾਲ ਸਿੱਖਾਂ ਦਾ ਗ਼ੜ੍ਹ ਮੰਨੇ ਜਾਣ ਵਾਲੇ ਲੰਡਨ ਦੇ ਸਾਊਥ ਹਾਲ ’ਚ ਬਰਤਾਨੀਆ ਦੇ ਵਧੇਰੇ ਪ੍ਰਮੁੱਖ ਗੁਰਦੁਆਰੇ ਹਨ। ਇਨ੍ਹਾਂ ’ਤੋਂ ਹੁਣ ਤੱਕ ਖ਼ਾਲਿਸਤਾਨੀਆਂ ਨੂੰ ਸਮਰਥਨ ਮਿਲਦਾ ਆ ਰਿਹਾ ਹੈ, ਪਰ ਹੁਣ ਇਸ ਦਾ ਖੁੱਲ੍ਹ ਕੇ ਵਿਰੋਧ ਸ਼ੁਰੂ ਹੋ ਗਿਆ ਹੈ। ਹੁਣੇ ਜਿਹੇ ਪਾਰਕ ਐਵੇਨਿਊ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ’ਚ ਸਿੱਖ ਭਾਈਚਾਰੇ ਦੇ ਨੇਤਾਵਾਂ ਨੇ ਖ਼ਾਲਿਸਤਾਨੀ ਕੂੜ ਪ੍ਰਚਾਰ ਤੇ ਉਨ੍ਹਾਂ ਦੇ ਸਮਰਥਕਾਂ ਦਾ ਜੰਮ੍ਹ ਕੇ ਵਿਰੋਧ ਕੀਤਾ।

ਨਾਲ ਹੀ ਉਨ੍ਹਾਂ ਨੇ ਸਰਬ ਸੰਮਤੀ ਨਾਲ ਇਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਦਿੱਤਾ ਹੈ। ਨਾਲ ਹੀ ਉਨ੍ਹਾਂ ਦੀ ਸਰਕਾਰ ਵੱਲੋਂ ਸਿੱਖ ਭਾਈਚਾਰੇ ਨੂੰ ਸਭ ਕੁਝ ਕਰਨ ਲਈ ਸ਼ੁਕਰੀਆ ਕਿਹਾ ਹੈ। ਇਸ ਤੋਂ ਇਲਾਵਾ, ਗ਼ਲਤਫਹਿਮੀ ਦੂਰ ਕਰਨ ਲਈ ਹਰ ਸੰਭਵ ਯਤਨ ਕੀਤੇ ਗਏ ਹਨ। ਉਨ੍ਹਾਂ ਨੇ ਪੀਐੱਮ ਮੋਦੀ ਨੂੰ 26 ਦਸੰਬਰ ਨੂੰ ਵੀਰ ਬਾਲ ਦਿਵਸ ਐਲਾਨਣ ਦੀ ਖੂਬ ਸ਼ਲਾਘਾ ਕੀਤੀ ਹੈ। ਇਸ ਦਿਨ ਹਰ ਸਾਲ ਸਰਕਾਰੀ ਛੁੱਟੀ ਰਿਹਾ ਕਰੇਗੀ। ਬਰਤਾਨੀਆ ਦੇ ਸਿੱਖ ਭਾਈਚਾਰੇ ਨੇ ਹੁਣ ਮੁੱਠੀ ਭਰ ਖ਼ਾਲਿਸਤਾਨੀਆਂ ਦੇ ਕੂੜ ਪ੍ਰਚਾਰ ਦਾ ਕਰਾਰਾ ਜਵਾਬ ਦੇਣ ਦਾ ਫ਼ੈਸਲਾ ਕੀਤਾ ਹੈ।

Leave a Reply

Your email address will not be published. Required fields are marked *