ਬਠਿੰਡਾ ਦੀ ਪੰਚਾਇਤ ਦਾ ਵੱਡਾ ਐਲਾਨ, ‘ਜੇਕਰ ਪਿੰਡ ’ਚ ਕੋਈ ਚਿੱਟਾ ਵੇਚੇਗਾ ਤਾਂ ਤੋੜਾਂਗੇ ਲੱਤਾਂ’

ਬਠਿੰਡਾ ਦੀ ਪੰਚਾਇਤ ਦਾ ਵੱਡਾ ਐਲਾਨ, ‘ਜੇਕਰ ਪਿੰਡ ’ਚ ਕੋਈ ਚਿੱਟਾ ਵੇਚੇਗਾ ਤਾਂ ਤੋੜਾਂਗੇ ਲੱਤਾਂ’

ਬਾਦਲ ਸੜਕ ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਚਿੱਟੇ ਤੋਂ ਦੁਖੀ ਪਿੰਡ ਵਾਸੀਆਂ ਅਤੇ ਪੰਚਾਇਤ ਨੇ ਪੁਲਿਸ ਤੋਂ ਮਦਦ ਦੀ ਝਾਕ ਛੱਡਦਿਆਂ ਐਲਾਨ ਕੀਤਾ ਹੈ ਕਿ ਜੇਕਰ ਪਿੰਡ ’ਚ ਕੋਈ ਚਿੱਟਾ ਵੇਚੇਗਾ ਤਾਂ ਉਸ ਦੀਆਂ ਲੱਤਾਂ ਤੋੜੀਆਂ ਜਾਣਗੀਆਂ।

ਪਿੰਡ ਦੀ ਸਰਪੰਚ ਕਮਲ ਕੌਰ ਦੇ ਪਤੀ ਦਤਿੰਦਰ ਸਿੰਘ ਨੇ ਪਿੰਡ ’ਚ ਚਿੱਟਾ ਵੇਚਣ ਵਾਲਿਆਂ ਵਿਰੁੱਧ ਵੱਡਾ ਇਕੱਠ ਕਰਕੇ ਐਲਾਨ ਕੀਤਾ ਕਿ ਚਿੱਟਾ ਵੇਚਣ ਵਾਲੇ ਵਿਅਕਤੀ ਪਿੰਡ ’ਚ ਚਿਟਾ ਵੇਚਣਾ ਬੰਦ ਕਰ ਦੇਣ, ਜੇਕਰ ਉਨਾਂ ਪਿੰਡ ’ਚ ਚਿੱਟਾ ਵੇਚਣਾ ਬੰਦ ਨਹੀਂ ਕੀਤਾ ਗਿਆ ਤਾਂ ਉਨਾਂ ਦੀਆਂ ਲੱਤਾਂ ਤੋੜੀਆਂ ਜਾਣਗੀਆਂ।  ਉਨਾਂ ਕਿਹਾ ਕਿ ਇਕ ਵਾਰ ਉਹ ਪਿੰਡ ’ਚ ਚਿੱਟਾ ਵੇਚਣ ਵਾਲੇ ਵਿਅਕਤੀਆਂ ਦੇ ਘਰ-ਘਰ ਜਾ ਕੇ ਉਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਚਿੱਟਾ ਵੇਚਣਾ ਬੰਦ ਕਰ ਦੇਣ। ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਚਿੱਟਾ ਖਾਣਾ ਛੱਡਣਾ ਚਾਹੁੰਦਾ ਹੈ ਤਾਂ ਉਸ ਦਾ ਚਿੱਟਾ ਛੁਡਵਾਉਣ ਲਈ ਉਹ ਖੁਦ ਆਪਣੇ ਪੱਲਿਓ ਖ਼ਰਚ ਕਰਨਗੇ, ਚਾਹੇ ਜਿੰਨੇ ਮਰਜ਼ੀ ਪੈਸੇ ਲੱਗ ਜਾਣ।

ਪੰਚਾਇਤ ਵੱਲੋਂ ਲੈਟਰ ਪੈਡ ਉਤੇ ਮਤਾ ਪਾਇਆ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਪਿੰਡ ’ਚ ਚਿਟਾ ਵੇਚੇਗਾ, ਤਾਂ ਉਸ ਵਿਰੁੱਧ ਪੁਲਿਸ ਤੋਂ ਇਲਾਵਾ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਵੀ ਅਲੱਗ ਤੋਂ ਕਾਰਵਾਈ ਕੀਤੀ ਜਾਵੇਗੀ ਅਤੇ ਉਹ ਆਪਣੀ ਜਾਨ ਦੇ ਖੁਦ ਜਿੰਮੇਵਾਰ ਹੋਣਗੇ।

ਇਸ ਮੌਕੇ ਸਰਪੰਚ ਕਮਲ ਕੌਰ ਦੇ ਪਤੀ ਦਤਿੰਦਰ ਸਿੰਘ ਅਤੇ ਪਿੰਡ ਦੇ ਹੋਰ ਮੋਹਤਬਰ ਵਿਅਕਤੀ ਵੱਡੀ ਗਿਣਤੀ ਵਿੱਚ ਮੌਜੂਦ ਸਨ।  ਦੂਜੇ ਪਾਸੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ  ਬਠਿੰਡਾ ਪੁਲੀਸ ਦੇ ਐੱਸਐੱਸਪੀ ਅਮਨੀਤ ਕੌਂਡਲ ਨੇ  ਨਿਊਜ਼ 18  ਦੇ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ  ਬਖ਼ਸ਼ਿਆ ਨਹੀਂ ਜਾਵੇਗਾ ਅਤੇ  ਜੇਕਰ ਕਿਸੇ ਵੀ ਪੁਲੀਸ ਕਰਮਚਾਰੀ ਦੇ ਖ਼ਿਲਾਫ਼ ਨਸ਼ੇ ਨੂੰ ਲੈਕੇ  ਢਿੱਲੀ ਕਾਰਵਾਈ  ਉਤੇ ਸਵਾਲ ਖੜ੍ਹੇ ਹੁੰਦੇ ਹਨ ਤਾਂ ਉਨ੍ਹਾਂ ਦੇ ਖ਼ਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.