ਫੋਰੈਸਟਰ ਵਾਈਲਡਰਨੈਸ ਪ੍ਰੋਗਰਾਮ ਤਹਿਤ ਕਨੈਡਾ ਚ ਵਿਕਸਤ ਕੀਤੇ ਜਾਣਗੇ ਐਡਵੈਂਚਰ ਪਾਰਕ

ਸੁਬਾਰੂ ਆਪਣੀ ਫੋਰੈਸਟਰ ਵਾਈਲਡਰਨੈਸ ਦੇ ਦੂਜੇ ਮਾਡਲ ਦੇ ਲਾਂਚ ਦੇ ਨਾਲ ਸੁਬਾਰੂ ਵਾਈਲਡਰਨੈਸ ਬੈਜ ਵੀ ਸ਼ਾਮਲ ਕਰਦਾ ਹੈ।

ਸੁਬਾਰੂ ਵਾਈਲਡਰਨੈਸ ਦੇ ਮਾਲਕ ਏਡਵੇਨਚਰ ਸਵਾਰੀ ਦੇ ਨਾਲ ਇਸ ਸਨਮਾਨ ਸੂਚਕ ਇਸ ਬੈਜ ਨੂੰ ਪ੍ਰਾਪਤ ਕਰਨ ਲਈ ਬਹੁਤ ਹੀ ਮਾਨ ਮਹਿਸੂਸ ਕਰ ਰਹੇ  ਹਨ। ਐਸ.ਸੀ.ਆਈ ਇਹ ਐਲਾਨ ਕਰਨ ਲਈ ਉਤਸ਼ਾਹਿਤ ਹੈ ਕਿ ਇਹ 2022 ਫੋਰੈਸਟਰ ਵਾਈਲਡਰਨੈਸ ਪ੍ਰੋਗਰਾਮ ਦੇ ਨਾਲ-ਨਾਲ ਕੈਨੇਡਾ ਵਿੱਚ ਕਈ ਐਡਵੈਂਚਰ ਪਾਰਕਾਂ ਨੂੰ ਵੀ ਵਿਕਸਤ ਕਰੇਗਾ। ਇਹ ਉਹ ਸਾਲ ਹੈ ਜਦੋਂ ਕੈਨੇਡਾ ਬੜੇ ਸਾਹਸਿਕ ਅਤੇ ਹੌਂਸਲੇ ਵਾਲੇ ਪ੍ਰੋਗਰਾਮ ਸੁਬਾਰੂ ਫੋਰੈਸਟਰ ਦੀ ਮਦਦ ਨਾਲ ਪੂਰੇ ਕਰਨ ਦਾ ਪ੍ਰਿਆਸ ਕਰੇਗਾ।
ਐਸ.ਸੀ.ਆਈ ਸਮੁਚੇ ਕੈਨੇਡਾ ਚ ਪਾਰਕਸ ਅੰਬੈਸਡਰ ਪ੍ਰੋਗਰਾਮ ਦੇ ਤਹਿਤ ਐਜੂਕੇਸ਼ਨ ਵੀਡੀਓਜ਼, ਪਾਰਕ ਡੇਵਲਪਮੈਂਟ ਅਤੇ ਸੰਭਾਲਦਾ ਸਮਰਥਨ ਕਰਦਾ ਹੈ। ਸੁਬਾਰੂ ਫੋਰੈਸਟਰ ਨੇ ਏਡਵੇਨਚਰ ਗਤੀਵਿਧੀਆਂ ਵਿੱਚ ਆਪਣੇ ਲਈ ਸ਼ੁਰੂ ਤੋਂ ਹੀ ਇੱਕ ਖਾਸ ਥਾਂ ਬਣਾਈ ਹੈ। ਖਾਸ ਕਰਕੇ ਉਹਨਾਂ ਕੰਮਾਂ ਵਿੱਚ ਜੋ ਬਹੁਤ ਔਖੇ ਹਨ। ਇਸ ਫਾਰਮੂਲੇ ਨੂੰ ਬਣਾ ਕੇ 2022 ਸੁਬਾਰੂ ਫੋਰੈਸਟਰ ਵਾਈਡਰਨੈੱਸ ਆਪਣੀ ਯੋਗਤਾ ਨੂੰ ਉਨ੍ਹਾਂ ਰਾਹਾਂ ਤੇ ਲਿਜਾਉਣ ਚ ਮਦਦ ਕਰਦੀ ਹੈ, ਜਿੱਥੇ ਉਬੜ ਖਾਬੜ ਰਸਤਿਆਂ ਨੂੰ ਪਾਰ ਕਰਨਾ ਮੁਸ਼ਕਲ ਹੁੰਦਾ ਹੈ। 

ਇਸ ਦੇ ਅੰਦਰੂਨੀ ਅਤੇ ਬਾਹਰਲੇ ਹਿੱਸੇ ਦੀ ਬਣਾਵਟ, ਉਚਾਈ ਅਤੇ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਸਸਪੈਂਸ਼ਨ, ਸਟੈਂਡਰ ਕਿੱਟ ਪਲੇਟ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੀ ਹੈ। ਕੈਨੇਡੀਅਨ ਪਾਰਕਾਂ ਤੱਕ ਪਹੁੰਚਾਉਣ ਚ ਫੋਰੈਸਟਰ ਦੇ ਨਤੀਜੇ ਹੋਰਨਾਂ ਗੱਡੀਆਂ ਦੇ ਮੁਕਾਬਲੇ ਬੇਮਿਸਾਲ ਹਨ।  ਇਹ ਕੈਨੇਡੀਅਨਾਂ ਨੂੰ ਕੈਨੇਡਾ ਦੇ ਅੰਦਰ ਹੋਰ ਪਾਰਕ  ਵਿਕਸਤ ਕਰਨ ਲਈ ਉਤਸ਼ਾਹਿਤ ਕਰੇਗਾ, ਇਸ ਲਈ ਹਰ 2022 ਸੁਬਾਰੂ ਫੋਰੈਸਟਰ ਵਾਈਲਡਰਨੈਸ ਗਾਹਕ ਨੂੰ ਸੁਬਾਰੂ ਕੈਨੇਡਾ ਤੋਂ ਕੈਨੇਡਾ ਫੈਮਿਲੀ-ਗਰੁੱਪ ਡਿਸਕਵਰੀ ਪਾਸ ਵੀ ਪ੍ਰਾਪਤ ਹੋਣਗੇ।  ਜਿਸ ਰਾਹੀਂ ਉਹ ਸਾਲ ਭਰ ਵਿੱਚ 80 ਤੋਂ ਵੱਧ ਰਾਸ਼ਟਰੀ ਪਾਰਕਾਂ, ਰਾਸ਼ਟਰੀ ਸਮਾਰਕਾਂ ਅਤੇ ਰਾਸ਼ਟਰੀ ਸਮੁੰਦਰੀ ਸਰਕਸ਼ਨ ਖੇਤਰਾਂ ਦਾ ਦੌਰਾ ਕਰ ਸਕਦੇ ਹਨ।  ਇਹ ਪਾਸ ਉਨ੍ਹਾਂ ਨੂੰ ਸ਼ਾਨਦਾਰ ਯਾਤਰਾ ਦਾ ਲੁਤਫ਼ ਲੈਣ ਅਤੇ ਕੁਦਰਤ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ।  ਇਸ ਤੋਂ ਇਲਾਵਾ 450000 ਕਿਲੋਮੀਟਰ ਵਰਗ ਤੱਕ ਦੇ ਇਤਿਹਾਸਕ ਸਮਾਰਕਾਂ ਤੱਕ ਵੀ ਪਹੁੰਚਿਆ ਜਾ ਸਕਦਾ ਹੈ। 

ਸੁਬਾਰੂ ਵਾਈਡਰਨੈਸ ਦੇ ਮਾਲਕ ਬਹੁਤ ਹਿੰਮਤ ਅਤੇ ਵਿਸ਼ਵਾਸ ਨਾਲ ਸਮੁੰਦਰ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਏਡਵੇਨਚਰ ਦਾ ਆਨੰਦ ਲੈ ਸਕਦੇ ਹਨ। ਸੁਬਾਰੂ  ਫੋਰੈਸਟਰ ਵਾਈਲਡਰਨੈਸ ਦੇ ਮਾਲਕ ਇਸ ਸਾਲ ਪ੍ਰੋਗਰਾਮ ਦੇ ਹਿੱਸੇ ਵਜੋਂ ਸਥਾਨਕ ਪਾਰਕਾਂ ਅਤੇ ਕਈ ਨਵੇਂ ਰਾਸ਼ਟਰੀ ਪਾਰਕਾਂ ਦਾ ਵਿਕਾਸ ਕਰੇਗਾ। ਇਹ ਕਹਿਣਾ ਹੈ ਸੁਬਾਰੂ ਕੈਨੇਡਾ ਦੇ ਚੇਅਰਮੈਨ/ਸੀਈਓ ਯੇਸ਼ੂ ਇਨਾਮੀ ਦਾ। ਉਨ੍ਹਾਂ ਕਹਿਣਾ ਹੈਸੁਬਾਰੂ ਕੈਨੇਡਾ ਕੁਦਰਤ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ​​ਕਰਨ ਲਈ ਕਈ ਵੱਡੇ ਕਦਮ ਚੁੱਕ ਰਿਹਾ ਹੈ। ਅਸੀਂ ਕੈਨੇਡੀਅਨਸ ਨੂੰ ਉਹਨਾਂ ਜੰਗਲਾਂ ਦੇ ਅੰਦਰ, ਪਹਾੜਾਂ ਦੇ ਉੱਪਰ ਅਤੇ ਸੜਕਾਂ ‘ਤੇ ਪਹੁੰਚਣ ਲਈ ਸਮਰਥਨ ਕਰਦੇ ਹਾਂ ਜਿਨ੍ਹਾਂ ਤੱਕ ਪਹੁੰਚਣਾ ਅਸੰਭਵ ਸੀ।  ਸੁਬਾਰੂ ਕੈਨੇਡਾ ਪੁਰੀ ਤਰਾਂ ਤੋ ਸੁਬਾਰੂ ਕਾਰਪੋਰੇਸ਼ਨ ਓਫ ਜਾਪਾਨ ਤੋ ਸੰਬੰਧਤ ਹੈ, ਜਿਸ ਦਾ ਮੁੱਖ ਦਫਤਰ ਮਿਸੀਫੋਗਾ (ਓਨਟਾਰੀਓ) ਵਿੱਚ ਹੈ ਅਤੇ ਕੰਪਨੀ ਪੂਰੇ ਕੈਨੇਡਾ ਵਿੱਚ 95 ਅਧਿਕਾਰਤ ਡੀਲਰਾਂ ਰਾਹੀਂ ਸੁਬਾਰੂ ਵਾਹਨਾਂ ਅਤੇ ਇਸ ਦੇ ਸਹਾਇਕ ਉਪਕਰਣਾਂ ਦੀ ਸਪਲਾਈ ਕਰੇਗੀ।  ਸਾਰੇ ਸੁਬਾਰੂ ਉਤਪਾਦ ਜ਼ੀਰੋ ਲੈਂਡ ਫਿਲ ਪਲਾਂਟ ਨਾਲ ਤਿਆਰ ਕੀਤੇ ਜਾਂਦੇ ਹਨ।

Leave a Reply

Your email address will not be published. Required fields are marked *