ਫੇਸਬੁੱਕ ਯੂਜ਼ਰਜ਼ ਦੇਣ ਧਿਆਨ ! ਨਹੀਂ ਤਾਂ ਬੰਦ ਹੋ ਜਾਵੇਗਾ ਅਕਾਊਂਟ

ਫੇਸਬੁੱਕ ਯੂਜ਼ਰਜ਼ ਦੇਣ ਧਿਆਨ ! ਨਹੀਂ ਤਾਂ ਬੰਦ ਹੋ ਜਾਵੇਗਾ ਅਕਾਊਂਟ

ਨਵੀਂ ਦਿੱਲੀ, ਮੈਟਾ ਓਨਡ ਫੇਸਬੁੱਕ ਪਲੇਟਫਾਰਮ ਵਾਂਗ ਇਕ ਨਵਾਂ ਸਕਿਓਰਟੀ ਫੀਚਰ ਰੋਲਆਉਟ ਕੀਤਾ ਗਿਆ ਸੀ ਜਿਸ ਨੂੰ ਫੇਸਬੁੱਕ ਪ੍ਰੋਟੈਕਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਫੇਸਬੁੱਕ ਦਾ ਕਹਿਣਾ ਹੈ ਕਿ ਇਹ ਇਕ ਸਕਿਓਰਟੀ ਪ੍ਰੋਗਰਾਮ ਹੈ, ਜਿਹੜਾ ਯੂਜ਼ਰਜ਼ ਦੇ ਫੇਸਬੁੱਕ ਅਕਾਊਂਟ ਨੂੰ ਸੁਰੱਖਿਅਤ ਰੱਖਣ ‘ਚ ਮਦਦ ਕਰਦਾ ਹੈ। ਇਸ ਫੀਚਰ ਨੂੰ ਖਾਸਤੌਰ ‘ਤੇ ਉਨ੍ਹਾਂ ਲੋਕਾਂ ਲਈ ਰੋਲਆਉਟ ਕੀਤਾ ਗਿਆ ਹੈ ਜਿਨ੍ਹਾਂ ਨੂੰ ਹੈਕਰਜ਼ ਨਿਸ਼ਾਨਾ ਬਣਾ ਸਕਦੇ ਹਨ। ਇਨ੍ਹਾਂ ਵਿਚ ਪੱਤਰਕਾਰ, ਸਰਕਾਰੀ ਮੁਲਾਜ਼ਮ ਤੇ ਹਿਊਮਨ ਰਾਈਟ ਐਕਟੀਵਿਸਟ ਵਰਗੇ ਲੋਕ ਸ਼ਾਮਲ ਹਨ।ਪਿਛਲੇ ਸਾਲ ਸਤੰਬਰ ‘ਚ ਫੇਸਬੁੱਕ ਨੇ ਟੈਸਟਿੰਗ ਪੜਾਅ ਤੋਂ ਬਾਹਰ ਕੱਢ ਕੇ ਫੇਸਬੁੱਕ ਪ੍ਰੋਟੈਕਟ ਫੀਚਰ ਨੂੰ ਵਿਸ਼ਵ ਪੱਧਰ ‘ਤੇ ਰੋਲਆਊਟ ਕੀਤਾ ਸੀ, ਜੋ ਟੈਸਟਿੰਗ ਪੜਾਅ ਤੋਂ ਬਾਅਦ ਰੋਲਆਊਟ ਕੀਤਾ ਜਾ ਰਿਹਾ ਹੈ।

ਨਵਾਂ ਫੇਸਬੁੱਕ ਪ੍ਰੋਟੈਕਟ ਫੀਚਰ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਫੇਸਬੁੱਕ ਖਾਤਿਆਂ ਨੂੰ ਬੰਦ ਕਰ ਰਿਹਾ ਹੈ ਜਿਨ੍ਹਾਂ ਨੇ ਫੇਸਬੁੱਕ ਪ੍ਰੋਟੈਕਟ ਨੂੰ ਚਾਲੂ ਨਹੀਂ ਕੀਤਾ ਹੈ। ਕੁਝ ਸਮਾਂ ਪਹਿਲਾਂ ਕੰਪਨੀ ਨੇ ਫੇਸਬੁੱਕ ਪ੍ਰੋਟੈਕਟ ਨੂੰ ਚਾਲੂ ਕਰਨ ਲਈ ਕੁਝ ਯੂਜ਼ਰਸ ਨੂੰ ਮੇਲ ਭੇਜੀ ਸੀ ਪਰ ਜ਼ਿਆਦਾਤਰ ਉਪਭੋਗਤਾਵਾਂ ਨੇ ਇਸ ਮੇਲ ਨੂੰ ਸਪੈਮ ਸਮਝ ਕੇ ਚਾਲੂ ਨਹੀਂ ਕੀਤਾ ਹੈ। ਅਜਿਹੇ ਯੂਜ਼ਰਸ ਦਾ ਫੇਸਬੁੱਕ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਜਦੋਂ ਯੂਜ਼ਰਸ ਫੇਸਬੁੱਕ ਪ੍ਰੋਟੈਕਟ ਫੀਚਰ ਨੂੰ ਆਨ ਕਰਨਗੇ ਤਾਂ ਇਹ ਅਕਾਊਂਟ ਉਸੇ ਹਾਲਤ ‘ਚ ਐਕਟੀਵੇਟ ਹੋ ਜਾਣਗੇ।

ਜੇਕਰ ਤੁਸੀਂ ਫੇਸਬੁੱਕ ਪ੍ਰੋਟੈਕਟ ਨੂੰ ਚਾਲੂ ਨਹੀਂ ਕੀਤਾ ਹੈ ਤਾਂ ਤੁਸੀਂ ਕੁਝ ਸਟੈੱਪਸ ਦੀ ਪਾਲਣਾ ਕਰ ਕੇ ਇਸਨੂੰ ਐਕਟੀਵੇਟ ਕਰ ਸਕਦੇ ਹੋ :

  1. ਯੂਜ਼ਰਸ ਨੂੰ ਸਭ ਤੋਂ ਪਹਿਲਾਂ ਫੇਸਬੁੱਕ ਅਕਾਊਂਟ ਦੀ ਸੈਟਿੰਗ ‘ਚ ਜਾਣਾ ਪਵੇਗਾ।
  2. ਜਿੱਥੇ ਤੁਹਾਨੂੰ ਸਕਿਓਰਟੀ ਤੇ ਲੌਗਇਨ ਦਾ ਵਿਕਲਪ ਮਿਲੇਗਾ।
  3. ਇਸ ‘ਤੇ ਟੈਪ ਕਰਨ ਤੋਂ ਬਾਅਦ ਤੁਹਾਨੂੰ ਲਿਸਟ ‘ਚ ਫੇਸਬੁੱਕ ਪ੍ਰੋਟੈਕਟ ਫੀਚਰ ਮਿਲੇਗਾ।
  4. ਇਸ ‘ਤੇ ਕਲਿੱਕ ਕਰ ਕੇ ਤੁਸੀਂ ਸਕ੍ਰੀਨ ‘ਤੇ ਦਿੱਤੇ ਸਟੈੱਪਸ ਦੀ ਪਾਲਣਾ ਕਰ ਕੇ ਇਸਨੂੰ ਚਾਲੂ ਕਰ ਸਕਦੇ ਹੋ।
  5. ਇਸ ਤਰ੍ਹਾਂ ਤੁਹਾਡਾ ਫੇਸਬੁੱਕ ਪ੍ਰੋਟੈਕਟ ਫਿਊਚਰ  ਆਨ ਹੋ ਜਾਵੇਗਾ।
  6. ਫਿਰ ਫੇਸਬੁੱਕ ਅਕਾਊਂਟ ਦੀ ਵਰਤੋਂ ਕਰਨ ‘ਚ ਕੋਈ ਸਮੱਸਿਆ ਨਹੀਂ ਹੋਵੇਗੀ।

Leave a Reply

Your email address will not be published.