ਫੇਫੜਿਆਂ ਨੂੰ ਨੁਕਸਾਨ ਹੋਣ ਤੋ ਬਚਾਉਣਗੇ 7 ਫੂਡਜ਼

Home » Blog » ਫੇਫੜਿਆਂ ਨੂੰ ਨੁਕਸਾਨ ਹੋਣ ਤੋ ਬਚਾਉਣਗੇ 7 ਫੂਡਜ਼
ਫੇਫੜਿਆਂ ਨੂੰ ਨੁਕਸਾਨ ਹੋਣ ਤੋ ਬਚਾਉਣਗੇ 7 ਫੂਡਜ਼

ਪ੍ਰਦੂਸ਼ਣ ਦਾ ਲੈਵਲ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਅਤੇ ਉਸ ਦੇ ਨਾਲ ਹੀ ਬੀਮਾਰੀਆਂ ਵੀ। ਜ਼ਹਿਰੀਲੀ ਹਵਾ ਸਾਹ ਰਾਹੀਂ ਸਾਡੇ ਸਰੀਰ ‘ਚ ਦਾਖਲ ਹੋ ਕੇ ਸਿਰਫ ਫੇਫੜੇ ਹੀ ਨਹੀਂ ਸਗੋਂ ਸਾਹ ਲੈਣ ‘ਚ ਤਕਲੀਫ, ਦਿਲ, ਕਿਡਨੀ ਅਤੇ ਲੀਵਰ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ।

ਅਜਿਹੇ ‘ਚ ਪ੍ਰਦੂਸ਼ਣ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਪਰ ਇਸ ਦੇ ਨਾਲ ਹੀ ਡਾਈਟ ‘ਚ ਕੁਝ ਅਜਿਹੇ ਫੂਡਜ਼ ਲੈਣੇ ਵੀ ਜ਼ਰੂਰੀ ਹੈ ਜਿਸ ਨਾਲ ਸਰੀਰ ਡੀਟੌਕਸ ਹੋ ਸਕੇ ਅਤੇ ਤੁਸੀਂ ਪ੍ਰਦੂਸ਼ਣ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚੇ ਰਹੋ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਜ਼ ਬਾਰੇ ਦੱਸਾਂਗੇ ਜੋ ਪ੍ਰਦੂਸ਼ਣ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ‘ਚ ਮਦਦ ਕਰਨਗੇ।

  • ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਲਸਣ ਫੇਫੜਿਆਂ, ਕਿਡਨੀ ਨੂੰ ਡੀਟੌਕਸ ਕਰਨ ਦੇ ਨਾਲ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਘਟਾਉਂਦਾ ਹੈ।
  • ਆਯੁਰਵੈਦਿਕ ਗੁਣਾਂ ਨਾਲ ਭਰਪੂਰ ਅਦਰਕ ਵੀ ਪ੍ਰਦੂਸ਼ਣ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ‘ਚ ਮਦਦਗਾਰ ਹੈ। ਤੁਸੀਂ ਭੋਜਨ ‘ਚ ਅਦਰਕ ਪਾਉਣ ਦੇ ਨਾਲ ਚਾਹ ਬਣਾਕੇ ਵੀ ਪੀ ਸਕਦੇ ਹੋ।
  • ਰੋਜ਼ਾਨਾ 2-3 ਤੁਲਸੀ ਦੇ ਪੱਤੇ ਚਬਾਓ। ਇਸ ਨਾਲ ਫੇਫੜਿਆਂ ‘ਚ ਜਮ੍ਹਾ ਗੰਦਗੀ ਆਸਾਨੀ ਨਾਲ ਨਿਕਲ ਜਾਵੇਗੀ ਅਤੇ ਤੁਸੀਂ ਕਈ ਬੀਮਾਰੀਆਂ ਤੋਂ ਵੀ ਬਚੋਗੇ।
  • ਬੀਜ, ਅਖਰੋਟ, ਚਿਆ ਸੀਡਜ਼, ਫਲੈਕਸਸੀਡਜ਼ ਨੂੰ ਦਹੀਂ ‘ਚ ਮਿਲਾਕੇ ਖਾਓ। ਤੁਸੀਂ ਇਸ ਦੀ ਸਮੂਦੀ ਬਣਾਕੇ ਵੀ ਪੀ ਸਕਦੇ ਹੋ। ਇਸ ਨਾਲ ਤੁਸੀਂ ਹਵਾ ਪ੍ਰਦੂਸ਼ਣ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚੇ ਰਹਿੰਦੇ ਹੋ।
  • ਓਰੈਗਨੋ ‘ਚ ਵਿਟਾਮਿਨ ਅਤੇ ਪੌਸ਼ਟਿਕ ਤੱਤ ਹਿਸਟਾਮਾਈਨ ਨੂੰ ਘਟਾਉਂਦੇ ਹਨ ਜਿਸ ਨਾਲ ਫੇਫੜਿਆਂ ਰਾਹੀਂ ਆਕਸੀਜਨ ਦਾ ਪ੍ਰਵਾਹ ਆਸਾਨੀ ਨਾਲ ਹੋਣ ਲੱਗਦਾ ਹੈ।
  • ਗੁੜ ਪ੍ਰਦੂਸ਼ਣ ਦੇ side effect ਨੂੰ ਘੱਟ ਕਰਨ ਦੇ ਨਾਲ ਇਮਿਊਨਿਟੀ ਪਾਵਰ ਵਧਾਉਂਦਾ ਹੈ। ਇਸ ਨਾਲ ਨਾ ਸਿਰਫ ਫੇਫੜੇ, ਕਿਡਨੀ ਡੀਟੌਕਸ ਹੁੰਦੇ ਹਨ ਬਲਕਿ ਸਰਦੀਆਂ ‘ਚ ਤੁਸੀਂ ਸਰਦੀ ਅਤੇ ਖ਼ੰਘ ਤੋਂ ਵੀ ਬਚੇ ਰਹਿੰਦੇ ਹੋ।
  • ਮੁਲੱਠੀ ਦੇ ਐਂਟੀ-ਇੰਫਲਾਮੇਟਰੀ ਗੁਣ ਪ੍ਰਦੂਸ਼ਣ ਦੇ Side Effect ਨੂੰ ਘਟਾਉਣ ਦੇ ਨਾਲ ਫੇਫੜਿਆਂ ਦੀ ਇੰਫੈਕਸ਼ਨ ਨੂੰ ਦੂਰ ਕਰਦਾ ਹੈ। ਮੁਲੱਠੀ ਚੂਸਣ ਨਾਲ ਸਾਹ ਪ੍ਰਣਾਲੀ ਸਾਫ਼ ਹੋ ਜਾਂਦੀ ਹੈ ਜਿਸ ਨਾਲ ਖ਼ਰਾਬ ਗਲਾ, ਸਾਹ ਲੈਣ ‘ਚ ਤਕਲੀਫ਼ ਦੀ ਸਮੱਸਿਆ ਦੂਰ ਹੁੰਦੀ ਹੈ।
  • ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਅਨਾਰ ਵੀ ਫੇਫੜਿਆਂ ‘ਚ ਫੈਲੇ ਜ਼ਹਿਰੀਲੇ ਤੱਤਾਂ ਨੂੰ ਆਸਾਨੀ ਨਾਲ ਸਾਫ਼ ਕਰ ਦਿੰਦਾ ਹੈ। ਇਸ ਦੇ ਲਈ ਰੋਜ਼ਾਨਾ 1 ਕੌਲੀ ਅਨਾਰ ਦੇ ਦਾਣੇ ਖਾਓ ਜਾਂ ਇਸ ਦਾ ਜੂਸ ਪੀਓ।

Leave a Reply

Your email address will not be published.